GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 516
Display Settings
ਜੈਸੇਬਿਨੁਪਵਨੁਕਵਨਗੁਨਚੰਦਨਸੈਬਿਨੁਮਲਿਆਗਰਪਵਨਕਤਬਾਸਿਹੈ
ਜਿਸ ਤਰ੍ਹਾਂ ਪੌਣ ਤੋਂ ਬਿਨਾਂ ਚੰਨਣ ਦਾ ਕੋਈ ਗੁਣ ਲਾਭ ਨਹੀਂ ਅਤੇ ਬਿਨਾਂ ਚੰਨਣ ਦੇ ਪੌਣ ਕਿਥੋਂ ਵਾਸਨਾ ਸੁਗੰਧੀ ਨੂੰ ਵਸਾ ਸੱਕੇ।
Just as a sandalwood tree cannot impart its fragrance to others without breeze and without the air of malay mountain, how can the atmosphere become fragranced,
ਜੈਸੇਬਿਨੁਬੈਦਅਵਖਦਗੁਨਗੋਪਿਹੋਤਅਵਖਦਬਿਨੁਬੈਦਰੋਗਹਿਗ੍ਰਾਸਹੈ
ਜਿਸ ਤਰ੍ਹਾਂ ਬਿਨਾਂ ਬੈਦ ਹਕੀਮ ਦੇ ਅਉਖਦੀ ਦੇ ਦਵਾਈ ਦਾ ਗੁਣ 'ਗੋਪ' ਲੁਕਿਆ ਹੀ ਰਹਿੰਦਾ ਹੈ ਅਤੇ ਔਖਦੀ ਬਿਨਾਂ ਬੈਦ ਭੀ ਰੋਗ ਨੂੰ ਦੂਰ ਨਹੀਂ ਕਰ ਸਕਦਾ।
Just as a physician know the merit of every herb or medicine and without medicine, no physician can cure an ailing person,
ਜੈਸੇਬਿਨੁਬੋਹਿਥਨਪਾਰਿਪਰੈਖੇਵਟਸੈਖੇਵਟਬਿਹੂੰਨਕਤਬੋਹਿਥਬਿਸ੍ਵਾਸੁਹੈ
ਜਿਸ ਤਰ੍ਹਾਂ ਜਹਾਜ ਤੋਂ ਬਿਨਾਂ ਮਲਾਹ ਕੋਲੋਂ ਪਾਰ ਨਹੀਂ ਪੈ ਸਕੀਦਾ, ਅਤੇ ਮਲਾਹ ਤੋਂ ਬਿਨਾਂ ਜਹਾਜ ਦਾ ਭਰੋਸਾ ਕਾਸ ਦਾ?
Just as no one can cross the ocean without sailor nor can it be crossed without a ship,
ਤੈਸੇਗੁਰਨਾਮੁਬਿਨੁਗੰਮਪਰਮਪਦੁਬਿਨੁਗੁਰਨਾਮਨਿਹਕਾਮਪ੍ਰਗਾਸਹੈ।੫੧੬।
ਨਾਮ ਜਪੰਤਾ ਸਤਿਗੁਰੂ ਤੈਸੇ ਹੀ ਜੋ ਨਾਮ ਸ਼ਬਦ ਦਾ ਭੇਤੀ ਮਹਰਮੀ ਨਹੀਂ; ਯਾ ਸ਼ਬਦ ਦਾ ਅਭ੍ਯਾਸੀ ਨਹੀਂ ਤਾਂ ਐਸੇ ਗੁਰੂ ਪਾਸੋਂ ਪਰਮਪਦ ਵਿਖੇ ਪਹੁੰਚ ਨਹੀਂ ਹੋ ਸਕਦੀ। ਵਾ ਗੁਰੂ ਤਾਂ ਧਾਰੀ ਫਿਰਦਾ ਹੈ, ਯਾ ਗੁਰੂ ਦੀ ਟੇਕ ਚਾਹੇ ਪਕੜੀ ਹੋਈ ਹੈ, ਪਰ ਨਾਮ ਨਹੀਂ ਜਪਦਾ ਉਹ ਮਨੁੱਖ ਪਰਮਪਦ ਤੋਂ ਵੰਜ੍ਯਾ ਰਹੂ। ਅਰੁ ਐਸਾ ਹੀ ਨਾਮ ਪਿਆ ਜਪੇ, ਪ੍ਰੰਤੂ ਗੁਰੂ ਦੀ ਟੇਕੋਂ ਸੱਖਣਾ ਹੈ, ਤਾਂ ਉਹ ਨਾਮ ਭੀ ਨਿਕੰਮਾ ਹੀ ਜਾਊ ਗ੍ਯਾਨ ਦਾ ਪ੍ਰਕਾਸ਼ ਨਹੀਂ ਹੋ ਸਕੇਗਾ ਅਥਵਾ ਐਸਾ ਨਾਮ ਨਿਸ਼ਕਾਮ ਪਦ ਕੈਵਲ ਮੋਖ ਦਾ ਪ੍ਰਗਾਸ ਨਹੀਂ ਕਰ ਸਕਦਾ ॥੫੧੬॥
Similarly without the boon of Lord's name given by the True Guru, God cannot be realised. And without Naam the liberator from the worldly desires and blessed by the True Guru, no one can acquire spiritual effulgence. (516)