GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 517
Display Settings
ਜੈਸੇਕਾਚੋਪਾਰੋਖਾਤਉਪਜੈਬਿਕਾਰਗਾਤਿਰੋਮਰੋਮਕੈਪਿਰਾਤਿਮਹਾਦੁਖਪਾਈਐ
ਜਿਸ ਤਰ੍ਹਾਂ ਕੱਚੇ ਪਾਰੇ ਦੇ ਖਾਧਿਆਂ ਗਾਤਿ ਸਰੀਰ ਵਿਖੇ ਬਿਕਾਰ ਰੋਗ ਉਪਰ ਆਇਆ ਕਰਦਾ ਹੈ ਤੇ ਵਾਲ ਵਾਲ ਪੀੜ ਹੁੰਦਿਆਂ ਮਹਾਨ ਦੁੱਖ ਪਾਈਦਾ ਹੈ।
Just as consuming raw mercury causes such a disorder in the body that causes pain in every limb and one feels discomfort.
ਜੈਸੇਤਉਲਸਨਖਾਏਮੋਨਿਕੈਸਭਾਮੈਬੈਠੇਪ੍ਰਗਟੈਦੁਰਗੰਧਨਾਹਿਦੁਰਤਦੁਰਾਈਐ
ਫੇਰ ਜਿਸ ਤਰ੍ਹਾਂ ਲਸਨ ਥੋਮ ਖਾ ਕੇ ਸਭਾ ਅੰਦਰ ਕੋਈ ਚੁੱਪ ਭੀ ਵੱਟ ਬੈਠੇ ਤਾਂ ਉਹ ਲੁਕਾਇਆ ਨਹੀਂ ਲੁਕਿਆ ਕਰਦਾ ਓਸ ਦੀ ਦੁਰਗੰਧੀ ਬਦਬੂ ਪ੍ਰਗਟ ਹੋ ਹੀ ਜਾਇਆ ਕਰਦੀ ਹੈ।
Just as after eating garlic one may remain silent in an assembly, even then its foul odour cannot be hidden.
ਜੈਸੇਮਿਸਟਾਨਪਾਨਿਸੰਗਮਕੈਮਾਖੀਲੀਲੇਹੋਤਉਕਲੇਦਖੇਦੁਸੰਕਟਸਹਾਈਐ
ਜਿਸ ਤਰ੍ਹਾਂ ਫੇਰ ਮਿਠ੍ਯਾਈ ਆਦਿ ਦੇ ਨਾਲ ਹੀ ਮੱਖੀ ਕਿਸੇ ਤਰ੍ਹਾਂ ਨਿਗਲੀ ਜਾਵੇ ਤਾਂ ਉਹ ਉਕਲੇਦ ਉਪਰ ਛਲ ਕੈ ਹੋ ਕੇ ਬਾਹਰ ਆ ਜਾਂਦਾ ਹੈ, ਸੰਕਟ ਭਰ੍ਯਾ ਖੇਦ ਮਹਾਂ ਕਸ਼ਟ ਸਹੀਦਾ ਹੈ।
Just as a person may swallow a fly while eating sweetmeat, he vomits immediately. He bears much suffering and distress.
ਤੈਸੇਹੀਅਪਰਚੇਪਿੰਡਸਿਖਨਕੀਭਿਖਿਆਖਾਏਅੰਤਕਾਲਭਾਰੀਹੋਇਜਮਲੋਕਜਾਈਐ।੫੧੭।
ਤਿਸੀ ਪ੍ਰਕਾਰ ਹੀ ਗੁਰੂ ਸੇਵਾ ਤਥਾ ਨਾਮ ਵਿਖੇ ਪਿੰਡ ਸਰੀਰ ਦੇ ਪਰਚੇ ਬਿਨਾਂ ਜੋ ਸਿੱਖਾਂ ਦੀ ਭਿਛ੍ਯਾ ਖਾਵੇ ਅਰਥਾਤ ਓਨਾਂ ਦੀ ਕਾਰ ਭੇਟ ਦਾ ਆਯਾ ਪਦਾਰਥ ਖਾਏ ਤਾਂ ਅੰਤ ਕਾਲ ਨੂੰ ਔਕੜ ਹੋਯਾ ਕਰਦੀ ਹੈ, ਤੇ ਜਮ ਲੋਕ ਨਰਕ ਨੂੰ ਜਾਣਾ ਪੈਂਦਾ ਹੈ ॥੫੧੭॥ ਪੜ੍ਹੋ ਵੀਚਾਰ ਕਬਿੱਤ ੫੦੬
Similarly an ignorant person consumes the offerings made by the devotees of the True Guru. He suffers much at the time of his death. He has to face the wrath of the angels of death. (517)