GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 519
Display Settings
ਜੈਸੇਰਾਜਾਰਵਤਅਨੇਕਰਵਨੀਸਹੇਤਸਕਲਸਪੂਤੀਏਕਬਾਂਝਸੰਤਾਨਹੈ
ਜਿਸ ਤਰ੍ਹਾਂ ਰਾਜਾ ਅਨੇਕਾਂ ਰਾਣੀਆਂ ਨੂੰ 'ਸਹੇਤ' ਸਹਿਤ ਹਿਤ (ਪਿਆਰ) ਦੇ ਰਮਣ ਕਰਦਾ (ਭੋਗਦਾ) ਹੈ ਤੇ ਸਾਰੀਆਂ ਹੀ ਸਪੁਤੀਆਂ (ਪੁਤ੍ਰਵੰਤੀਆਂ) ਹੁੰਦੀਆਂ ਹਨ ਪਰ ਇਕ ਬੰਧ੍ਯਾ ਹੈ (ਜਿਸ ਦੇ) ਸੰਤਾਨ ਨਹੀਂ ਹੋਈ।
Just as a king loves many queens who all bear him a son, but there may be one who is barren, who cannot bear any issue.
ਸੀਚਤਸਲਿਲਜੈਸੇਸਫਲਸਕਲਦ੍ਰੁਮਨਿਹਫਲਸੇਂਬਲਸਲਿਲਨਿਰਬਾਨਿਹੈ
ਜਿਸ ਤਰ੍ਹਾਂ ਜਲ ਸਿੰਚਨ ਤੋਂ ਸਭੇ ਹੀ ਬਿਰਛ ਫਲ ਪਿਆ ਕਰਦੇ ਹਨ, ਪਰ ਸਿੰਬਲ ਅਫਲ ਹੀ ਰਿਹਾ ਕਰਦਾ ਹੈ, ਪਾਣੀ ਓਸ ਵਾਸਤੇ ਨਿਰਬਾਣ ਉਦਾਸ ਹੀ ਰਹਿੰਦਾ ਹੈ ਭਾਵ ਪਾਣੀ ਦਾ ਅਸਰ ਓਸ ਨੂੰ ਨਹੀਂ ਪੋਹਿਆ ਕਰਦਾ।
Just as irrigating the trees help them bear fruits but the cotton silk tree remains fruitless. It does not accept the influence of water.
ਦਾਦਰਕਮਲਜੈਸੇਏਕਸਰਵਰਬਿਖੈਉਤਮਅਉਨੀਚਕੀਚਦਿਨਕਰਿਧਿਆਨਹੈ
ਡੱਡੂ ਅਤੇ ਕੌਲ ਫੁੱਲ ਜਿਸ ਤਰ੍ਹਾਂ ਇਕੋ ਹੀ ਸਰੋਵਰ ਅੰਦਰ ਰਹਿੰਦੇ ਹਨ, ਪਰ ਕੌਲ ਫੁੱਲ, ਉਤਮ ਹੈ ਕ੍ਯੋਂਜੁ ਓਸ ਦਾ ਧਿਆਨ ਸੂਰਜ ਉਪਰ ਹੁੰਦਾ ਹੈ, ਤੇ ਡਡੂ ਨੀਚ ਹੈ, ਕ੍ਯੋਂਕਿ ਓਸ ਦਾ ਧਿਆਨ ਖ੍ਯਾਲ ਚਿੱਕੜ ਵਿਚ ਹੀ ਰਹਿੰਦਾ ਹੈ।
Just as a frog and a lotus flower live in one pond but lotus is supreme since it faces Sun and frog is low since it remains engrossed in mud.
ਤੈਸੇਗੁਰਚਰਨਸਰਨਿਹੈਸਕਲਜਗੁਚੰਦਨਬਨਾਸਪਤੀਬਾਂਸਉਨਮਾਨਹੈ।੫੧੯।
ਤਿਸੇ ਪ੍ਰਕਾਰ ਹੀ ਸਾਰੇ ਦਾ ਸਾਰਾ ਜਗ ਜਹਾਨ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਔਂਦਾ ਹੈ ਪਰ ਜਿਸ ਤਰ੍ਹਾਂ ਚੰਨਣ ਤੇ ਬਨਾਸਪਤੀ ਅਰੁ ਬਾਂਸ ਦਾ ਵਰਤਾਰਾ ਵਰਤਦਾ ਹੈ ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਦ੍ਵਾਰਿਓਂ ਵਰੋਸੌਣ ਦਾ ਅਨੁਮਾਨ ਲਾ ਲਵੋ ਅਰਥਾਤ ਬਨਾਸਪਤੀ ਤਰਾਂ ਨਿਰ ਅਭਿਮਾਨੀ ਤੇ ਸੇਵਾ ਭਾਵ ਵਾਲੇ ਸਭੇ ਹੀ ਲਾਹਾ ਲੈ ਜਾਂਦੇ ਹਨ, ਪਰ ਹੰਕਾਰੀ ਤੇ ਅੰਦਰ ਦੀਆਂ ਗੰਢਾਂ ਵਾਲੇ ਆਦਮੀ ਅਫਲ ਹੀ ਜਾਇਆ ਕਰਦੇ ਹਨ ॥੫੧੯॥
Similarly the whole world comes into the refuge of the True Guru. Devoted Sikhs of the True Guru who expel sandalwood-like fragrance obtain the elixir-like Naam from Him and become fragrant too. But a bamboo-like arrogant, knotty and self wise person rema