ਪਰਧਨਪਰਤਨਪਰਅਪਵਾਦਬਾਦਬਲਛਲਬੰਚਪਰਪੰਚਹੀਕਮਾਤਹੈ।
ਪਰਾਇਆ ਧਨ ਹਰਨਾ, ਪਰਾਏ ਸਰੀਰ ਪਰ ਇਸਤ੍ਰੀ ਨੂੰ ਅਪਣੇ ਪੇਟੇ ਪੌਣਾ, ਪਰਾਈ ਨਿੰਦਾ ਕਰਨੀ, ਵਲ ਫਰੇਬ ਨਾਲ ਹੋਰਨਾਂ ਨੂੰ ਛਲਣਾ, ਅਤੇ ਬੰਚ ਪਰਪੰਚ ਠੱਗੀ ਵਾਲੀ ਪ੍ਰਵਿਰਤੀ ਜਾਂ ਪਸਾਰੇ ਨੂੰ ਹੀ ਜੋ ਕਮੌਂਦੇ ਪਸਾਰਦੇ ਹਨ, ਵਾਜ ਬਲ ਤਥਾ ਛਲ ਨਾਲ ਬੰਚ ਠਗਨ ਵਾਲੇ ਕਾਰੇ ਜੋ ਕਮੌਂਦੇ ਹਨ,
He who keeps his interest in other person's wife, wealth and who indulges in other's slander, trickery and cheating,
ਮਿਤ੍ਰਗੁਰਸ੍ਵਾਮਦ੍ਰੋਹਕਾਮਕ੍ਰੋਧਲੋਭਮੋਹਗੋਬਧਬਧੂਬਿਸ੍ਵਾਸਬੰਸਬਿਪ੍ਰਘਾਤਹੈ।
ਮਿਤ੍ਰ ਨਾਲ, ਗੁਰੂ ਨਾਲ, ਵਾ ਸ੍ਵਾਮੀ ਮਾਲਕ ਨਾਲ, ਕਾਮ ਕ੍ਰੋਧ ਲੋਭ ਮੋਹ ਦੇ ਅਧੀਨ ਹੋ ਕੇ ਜੋ ਦ੍ਰੋਹ ਧੋਖਾ ਕਮੌਂਦੇ ਹਨ, ਅਤੇ ਗਊ ਹਤ੍ਯਾ ਕਰਨੀ, ਤਥਾ ਇਸਤ੍ਰੀ ਦਾ ਮਾਰ ਦੇਣਾ ਅਰੁ ਵਿਸਾਹ ਕੇ ਭਰੋਸਾ ਦੁਵਾ ਕੇ ਘਾਤ ਕਰਨੀ ਤੇ ਬੰਸ ਅਰੁ ਬ੍ਰਾਹਮਣ ਦਾ ਘਾਤ ਹਤ੍ਯਾ ਭੀ ਜੋ ਕਰਦੇ ਹਨ,
He who betrays a friend, Guru and master, who is caught in the vices of lust, anger, greed and attachment, who kills cow, woman, cheats, betrays his family and murders Brahmin,
ਰੋਗਸੋਗਹੁਇਬਿਓਗਆਪਦਾਦਰਿਦ੍ਰਛਿਦ੍ਰਜਨਮੁਮਰਨਜਮਲੋਕਬਿਲਲਾਤਹੈ।
ਰੋਗਾਂ ਨਾਲ ਪੀੜੇ ਹੋਏ ਸੋਗ ਸ਼ੋਕਾਤੁਰ ਰਹਿਣ ਹਾਰੇ ਅਰੁ ਵਿਛੋੜਾ ਭੀ ਸਬੰਧੀਆਂ ਪਿਆਰਿਆਂ ਦਾ ਜਿਨ੍ਹਾਂ ਨੂੰ ਵਾਪਰਿਆ ਹੋਯਾ ਹੋਵੇ, ਅਪਦਾ ਬਿਪਤਾ ਦੇ ਮੂੰਹ ਜੋ ਆਏ ਹੋਨ ਤੇ ਦਰਿਦ੍ਰ ਕੰਗਾਲੀ ਭੀ ਵਰਤੀ ਹੋਈ ਹੋਵੇ ਜਿਨਾਂ ਉਪਰ ਅਤੇ ਛਿਦ੍ਰਾ ਊਂਜਾਂ ਸਭਨੀ ਪਾਸੀਂ ਜਿਨ੍ਹਾਂ ਨੂੰ ਲਗ ਰਹੀਆਂ ਹੋਨ, ਐਸੀਆਂ ਘਟਨਾ ਕਰ ਕੇ ਜਨਮ ਮਰਣ ਨੂੰ ਪ੍ਰਾਪਤ ਹੋਣ ਵਾਲੇ ਤੇ ਜੋ ਜਮਲੋਕ ਨਰਕਾਂ ਵਿਚ ਪਏ ਹਾਹਾ ਕਰ ਕਰ ਰਹੇ ਹਨ।
Who is suffering due to various ailments and distresses, who is troubled, lazy and vice-ridden who is caught in the cycle of birth and death and is in the stranglehold of the angels of death,
ਕ੍ਰਿਤਘਨਬਿਸਿਖਬਿਖਿਆਦੀਕੋਟਿਦੋਖੀਦੀਨਅਧਮਅਸੰਖਮਮਰੋਮਨਪੁਜਾਤਹੈ।੫੨੧।
ਕੀਤਾ ਨਾ ਜਾਨਣ ਵਾਲੇ ਤੇ ਬਿਸਿਖ ਬਾਣ ਦੀ ਤਰਾਂ ਚੁਭਵੇਂ ਬੋਲ ਬੋਲ ਕੇ ਜੋ ਦੰਗਾ ਕਰਨ ਵਾਲੇ ਹਨ, ਕ੍ਰੋੜਾਂ ਹੀ ਦੋਖਾਂ ਵਿਕਾਰਾਂ ਵਿਚ ਗ੍ਰਸੇ ਹੋਏ ਤੇ ਦੀਨ ਆਤੁਰ ਆਏ ਹੋਏ ਹੋਰ ਭੀ ਐਸੇ ਐਸੇ ਅਸੰਖ੍ਯਾਤ ਅਨਗਿਣਤ ਅਧਮ ਪਾਂਬਰ ਨੀਚ ਲੋਕ ਮੇਰੇ ਇਕ ਰੋਮ ਵਾਲ ਨੂੰ ਭੀ ਨਹੀਂ ਪੁਗ ਸਕਦੇ ॥੫੨੧॥
Who is ungrateful, venomous and user of arrow-like sharp words, who is miserable due to countless sins, vices or imperfections; such countless evil-doers cannot match even a hair of my sins. I am many time more evil than them. (521)