ਸੇਵਕਰੀਸਿਵਕੀਹਿਤਸੋਤਿਹਗਾਲ੍ਰਹਬਜਾਇਪ੍ਰਸੰਨਕਰਾਯੋ॥
ਉਸ ਨੇ ਸ਼ਿਵ ਦੀ ਸੇਵਾ ਕੀਤੀ ਅਤੇ ਬਕਰੇ ਵਜਾ ਵਜਾ ਕੇ ਉਸ ਨੂੰ ਪ੍ਰਸੰਨ ਕਰ ਲਿਆ।
ਸ੍ਯਾਮਹਨੋਝਟਦੈਛਿਨਮੈਤਿਨਿਸ੍ਯਾਮਭਨੈਤਟਦੈਬਰੁਪਾਯੋ॥੨੨੭੬॥
(ਕਵੀ) ਸ਼ਿਆਮ ਕਹਿੰਦੇ ਹਨ, 'ਮੈਂ ਝਟ ਹੀ ਛਿਣ ਭਰ ਵਿਚ ਕ੍ਰਿਸ਼ਨ ਨੂੰ ਮਾਰ ਦਿਆਂ', ਇਹ ਵਰ (ਉਸ ਨੇ) ਤੁਰਤ (ਸ਼ਿਵ ਪਾਸੋਂ) ਪ੍ਰਾਪਤ ਕਰ ਲਿਆ ॥੨੨੭੬॥
H e served and adored Shiva with the singleness of his mind and pleasing him, he obtained the boon of killing Krishna in an instant.2276.
ਰੁਦ੍ਰਬਾਚਦਛਸੋ॥
ਰੁਦ੍ਰ ਨੇ ਦੱਛ ਨੂੰ ਕਿਹਾ:
Speech of Shiva addressed to Sudaksha:
ਚੌਪਈ॥
ਚੌਪਈ:
CHAUPAI
ਤਬਸਿਵਜੂਫਿਰਯੌਉਚਰੋ॥
ਤਦ ਫਿਰ ਸ਼ਿਵ ਜੀ ਨੇ ਇਸ ਤਰ੍ਹਾਂ ਕਿਹਾ
ਹਰਿਕੇਬਧਹਿਤਹੋਮਹਿਕਰੋ॥
ਕਿ ਕ੍ਰਿਸ਼ਨ ਦੇ ਬਧ ਲਈ (ਪਹਿਲਾਂ) ਹੋਮ ਕਰ।
Then Shiva again said to him, “You may perform homa for killing Krishna
ਤਾਤੇਮੂਰਤਿਏਕਨਿਕਰਿਹੈ॥
ਉਸ (ਹਵਨ ਕੁੰਡ) ਵਿਚੋਂ ਇਕ ਮੂਰਤੀ ਨਿਕਲੇਗੀ
ਸੋਹਰਿਜੀਕੇਪ੍ਰਾਨਨਹਰਿਹੈ॥੨੨੭੭॥
ਜੋ ਕ੍ਰਿਸ਼ਨ ਜੀ ਦੇ ਪ੍ਰਾਣਾਂ ਨੂੰ ਨਸ਼ਟ ਕਰੇਗੀ ॥੨੨੭੭॥
From that homa (sacrifice), you will get an idol, which will seize the life of Krishna.2277.
ਦੋਹਰਾ॥
ਦੋਹਰਾ:
DOHRA
ਏਕਕਹੀਤਿਹਜੁਧਸਮੈਜੋਕੋਊਬਿਮੁਖਕਰਾਇ॥
ਇਕ (ਇਹ ਗੱਲ ਵੀ) ਕਹੀ ਕਿ ਯੁੱਧ ਵਿਚ ਜੋ ਕੋਈ ਉਸ (ਮੂਰਤੀ ਨੂੰ) ਬੇਮੁਖ ਕਰ ਦੇਵੇਗਾ (ਅਰਥਾਤ ਪਿਛੇ ਪਰਤਾ ਦੇਵੇਗਾ)
ਤਾਪੈਬਲੁਨਹਿਚਲਿਸਕੈਤੁਹਿਮਾਰੈਫਿਰਿਆਇ॥੨੨੭੮॥
ਉਸ ਉਤੇ (ਤੇਰਾ) ਬਲ ਨਹੀਂ ਚਲ ਸਕੇਗਾ ਅਤੇ ਉਹ ਤੈਨੂੰ ਆ ਕੇ ਮਾਰ ਦੇਵੇਗਾ ॥੨੨੭੮॥
“If anyone pushes him back in the fight and makes him inattentive then that power will come to kill you.”2278.
ਸਵੈਯਾ॥
ਸਵੈਯਾ:
SWAYYA
ਐਸੇਸੁਦਛਨਕੋਜਬਹੀਕਬਿਸ੍ਯਾਮਭਨੈਅਸਰੁਦ੍ਰਬਖਾਨਿਯੋ॥
ਕਵੀ ਸ਼ਿਆਮ ਕਹਿੰਦੇ ਹਨ, ਇਸ ਪ੍ਰਕਾਰ ਦੇ ਸੁਦੱਛ ਨੂੰ ਜਦ ਸ਼ਿਵ ਨੇ ਇਸ ਤਰ੍ਹਾਂ ਕਿਹਾ,
When Shiva said this to Sudaksha, he was pleased
ਸੋਉਨਿਕਾਜਕੀਯੋਉਠਕੈਅਪੁਨੇਮਨਮੈਅਤਿਹੀਹਰਿਖਾਨਿਯੋ॥
(ਤਾਂ) ਉਸ ਨੇ ਉਠ ਕੇ ਉਹੀ ਕੰਮ (ਕਰਨਾ ਸ਼ੁਰੂ) ਕਰ ਦਿੱਤਾ ਅਤੇ ਆਪਣੇ ਮਨ ਵਿਚ ਬਹੁਤ ਖੁਸ਼ ਹੋਇਆ।
He did, as directed by Shiva
ਹੋਮਕੀਓਤਿਨਿਪਾਵਕਮੈਘ੍ਰਿਤਅਛਤਜਉਜੈਸੇਬੇਦਨਬਖਾਨਿਯੋ॥
ਉਸ ਨੇ ਘਿਉ, ਚਾਵਲ ਆਦਿ ਅਗਨੀ ਵਿਚ (ਉਸ ਤਰ੍ਹਾਂ) ਹੋਮ ਕੀਤੇ, ਜਿਵੇਂ ਕਿ ਵੇਦਾਂ ਵਿਚ ਮੰਨਿਆ ਹੋਇਆ ਹੈ।
He performed the Havana by the use of fire, ghee and other ingredients according to Vedic injunctions
ਰੁਦ੍ਰਕੇਭਾਖਬੇਕੋਸੁਕਛੂਕਬਿਸ੍ਯਾਮਭਨੈਜੜਭੇਦਨਜਾਨਿਯੋ॥੨੨੭੯॥
ਕਵੀ ਸ਼ਿਆਮ ਕਹਿੰਦੇ ਹਨ, ਰੁਦ੍ਰ ਦੇ ਕਹੇ ਦਾ ਉਸ ਮੂਰਖ ਨੇ ਕੁਝ ਭੇਦ ਨਹੀਂ ਜਾਣਿਆ ॥੨੨੭੯॥
That fool did not understand the secret of Shiva’s words.2279.
ਤਉਨਿਕਸੀਤਿਹਤੇਪ੍ਰਿਤਮਾਇਹਦੇਖਤਹੀਸਭਕਉਡਰੁਆਵੈ॥
ਤਦ ਉਸ ਵਿਚੋਂ (ਇਕ) ਮੂਰਤੀ ਪ੍ਰਗਟ ਹੋਈ; ਇਸ ਨੂੰ ਵੇਖਦਿਆਂ ਹੀ ਸਭ ਨੂੰ ਡਰ ਲਗਦਾ ਸੀ।
An idol came out of that homa, seeing which all got frightned
ਕਉਨਬਲੀਪ੍ਰਗਟਿਯੋਜਗਮੈਇਹਧਾਵਤਅਗ੍ਰਜਕੋਠਹਰਾਵੈ॥
ਕਿਹੜਾ ਸੂਰਮਾ ਜਗਤ ਵਿਚ ਪ੍ਰਗਟ ਹੋ ਗਿਆ ਹੈ ਕਿ ਇਸ ਦੇ ਜਾਣ ਤੇ (ਉਹ) ਅਗੇ ਠਹਿਰ ਸਕੇ।
Who is that mighty one in his world, who can stay against it?
ਠਾਢੀਭਈਕਰਿਲੈਕੈਗਦਾਅਤਿਰੋਸਕੈਦਾਤਸੋਦਾਤਬਜਾਵੈ॥
(ਉਹ) ਮੂਰਤੀ ਹੱਥ ਵਿਚ ਗਦਾ ਲੈ ਕੇ ਖੜੀ ਹੋ ਗਈ ਅਤੇ ਅਤਿ ਅਧਿਕ ਕ੍ਰੋਧ ਸਹਿਤ ਦੰਦਾਂ ਨਾਲ ਦੰਦ ਵਜਾਉਣ ਲਗੀ।
That idol, gnashing its teeth in fury, stood up, taking a huge mace and
ਐਸੇਲਖਿਯੋਸਭਹੂਇਹਤੇਬ੍ਰਿਜਨਾਇਕਜੀਵਤਜਾਨਨਪਾਵੈ॥੨੨੮੦॥
ਸਭ ਨੇ ਇਸ ਤਰ੍ਹਾਂ ਸਮਝ ਲਿਆ ਕਿ ਇਸ ਤੋਂ ਸ੍ਰੀ ਕ੍ਰਿਸ਼ਨ ਜੀਉਂਦਾ ਨਹੀਂ ਜਾ ਸਕੇਗਾ ॥੨੨੮੦॥
Everyone thought that now Krishna will not go alive.2280.
ਚੌਪਈ॥
ਚੌਪਈ:
CHAUPAI
ਤਬਦਿਸਦ੍ਵਾਰਵਤੀਕੀਧਾਈ॥
(ਉਹ ਮੂਰਤੀ) ਤਦ ਦੁਆਰਿਕਾ ਵਲ ਭਜ ਪਈ।
ਅਤਿਚਿਤਿਅਪਨੇਕ੍ਰੋਧਬਢਾਈ॥
(ਉਸ ਨੇ) ਆਪਣੇ ਚਿਤ ਵਿਚ ਬਹੁਤ ਕ੍ਰੋਧ ਵਧਾਇਆ ਹੋਇਆ ਸੀ।
Then that idol, getting extremely enraged in its mind, started moving towards Dwarka
ਸ੍ਰੀਬ੍ਰਿਜਨਾਥਇਤੈਸੁਨਿਪਾਯੋ॥
ਇਧਰ ਸ੍ਰੀ ਕ੍ਰਿਸ਼ਨ ਨੇ ਵੀ ਸੁਣ ਲਿਆ