GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 526
Display Settings
ਠਾਢੈਰਹੈਦੋਊਸੈਨਦੋਊਹਮਮਾਡਿਹੈਯਾਭੂਅਬੀਚਲਰਾਈ॥੨੨੬੫॥
ਕਿ ਦੋਵੇਂ ਸੈਨਾਵਾਂ (ਆਪਣੀ ਥਾਂ ਸਿਰ) ਖੜੋਤੀਆਂ ਰਹਿਣ (ਕਿਉਂਕਿ) ਇਸ ਰਣਭੂਮੀ ਵਿਚ ਅਸੀਂ ਦੋਵੇਂ ਹੀ ਯੁੱਧ ਕਰਾਂਗੇ ॥੨੨੬੫॥
Krishna going away form both the forces said in a loud voice, “Let both the armies stay at their places and now we both i.e. I and Pundrik shall fight in this battlefield.”2265.
ਯਾਘਨਿਸ੍ਯਾਮਕਹਾਯੋਸੁਨੋਸਭਮੈਹੋਤੇਤੈਘਨਿਸ੍ਯਾਮਕਹਾਯੋ
(ਹੇ ਸੂਰਮਿਓਂ! ਤੁਸੀਂ) ਸਾਰੇ ਸੁਣੋ, ਇਸ ਨੇ (ਆਪਣੇ ਆਪ ਨੂੰ) 'ਘਨਿ ਸ਼ਿਆਮ' ਅਖਵਾਇਆ ਹੈ ਅਤੇ ਮੈਂ ਵੀ 'ਘਨਿ ਸ਼ਿਆਮ' ਅਖਵਾਉਂਦਾ ਹਾਂ।
ਯਾਤੇਸੈਨਸ੍ਰਿਗਾਲਲੈਆਯੋਹੈਹਉਹੂਤਬੈਦਲੁਲੈਸੰਗਿਧਾਯੋ
ਇਸ ਲਈ ਸ੍ਰਿਗਾਲ ਸੈਨਾ ਲੈ ਕੇ ਆਇਆ ਹੈ ਅਤੇ ਮੈਂ ਵੀ ਸੈਨਾ ਲੈ ਕੇ ਆ ਪਹੁੰਚਿਆ ਹਾਂ।
Krishna said this, “I call myself Ghanshyam, that is the reason why Shragaal has come to attack with his forces
ਕਾਹੇਕਉਸੈਨਲਰੈਦੋਊਆਪਮੈਕਉਤੁਕਦੇਖਹੁਠਾਢਿਸੁਨਾਯੋ
ਸਚ ਕਹਿੰਦਾ ਹਾਂ ਕਿ ਸੈਨਾਵਾਂ ਕਿਸ ਵਾਸਤੇ ਲੜਨ? ਦੋਵੇਂ ਆਪਣੀ ਆਪਣੀ ਥਾਂ ਉਤੇ ਖੜੋਤੀਆਂ ਹੋਈਆਂ ਕੌਤਕ ਵੇਖਣ।
“Why should both the forces fight with each other? Let them stand and watch
ਸ੍ਯਾਮਭਨੈਲਰਬੋਰਨਮੈਹਮਰੋਅਰੁਯਾਹੀਹੀਕੋਬਨਿਆਯੋ॥੨੨੬੬॥
(ਕਵੀ) ਸ਼ਿਆਮ ਕਹਿੰਦੇ ਹਨ, ਰਣ-ਭੂਮੀ ਵਿਚ ਮੇਰਾ ਅਤੇ ਇਸ ਦਾ ਯੁੱਧ ਕਰਨਾ ਬਣਦਾ ਹੈ ॥੨੨੬੬॥
It will be appropriate for me and Pundrik to fight.”2266.
ਦੋਹਰਾ
ਦੋਹਰਾ:
DOHRA
ਮਾਨਿਬਾਤਠਾਢੇਰਹੇਸੈਨਦੋਊਤਜਿਕ੍ਰੁਧ
(ਸ੍ਰੀ ਕ੍ਰਿਸ਼ਨ ਦੀ) ਗੱਲ ਮੰਨ ਕੇ ਅਤੇ ਕ੍ਰੋਧ ਨੂੰ ਤਿਆਗ ਕੇ ਦੋਵੇਂ ਸੈਨਾਵਾਂ ਖੜੋਤੀਆਂ ਰਹੀਆਂ।
ਦੋਊਹਰਿਆਵਤਭਏਹਰਿਸਮਾਨਹਿਤਜੁਧ॥੨੨੬੭॥
ਦੋਵੇਂ ਕ੍ਰਿਸ਼ਨ ਸ਼ੇਰਾਂ ਵਾਂਗ ਯੁੱਧ ਕਰਨ ਲਈ ਆ ਗਏ ॥੨੨੬੭॥
Agreeing to this proposal, both the forces abandoning their anger stood there and both the Vasudevs advanced forward to fight.2267.
ਸਵੈਯਾ
ਸਵੈਯਾ:
SWAYYA
ਆਏਹੈਮਤਿਕਰੀਜਨੁਦੁਇਲਰਬੇਕਹੁਸਿੰਘਦੋਊਜਨੁਆਏ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋ ਮਸਤ ਹਾਥੀ ਯੁੱਧ ਕਰਨ ਲਈ ਆਏ ਹੋਣ, ਜਾਂ ਮਾਨੋ ਦੋ ਸ਼ੇਰ ਆਏ ਹੋਣ।
It seemed that two intoxicated elephants or two lions had come to fight with each other
ਅੰਤਕਿਅੰਤਸਮੈਜਨੁਈਸਸਪਛਮਨੋਗਿਰਿਜੂਝਨਧਾਏ
ਜਾਂ ਮਾਨੋ ਅੰਤ ਵੇਲੇ ਦੇ ਕਾਲ ਅਤੇ ਸ਼ਿਵ ਹੋਣ। ਜਾਂ ਮਾਨੋ ਦੋ ਖੰਭਾਂ ਵਾਲੇ ਪਰਬਤ ਲੜਨ ਲਈ ਆਏ ਹੋਣ।
It seemed that two winged mountains were flying on doomsday to fight with each other,
ਕੈਦੋਊਮੇਘਪ੍ਰਲੈਦਿਨਕੇਨਿਧਿਨੀਰਦੋਊਕਿਧੋਕ੍ਰੋਧਬਢਾਏ
ਜਾਂ ਦੋਵੇਂ ਪਰਲੋ ਦੇ ਦਿਨ ਦੇ ਬਦਲ ਹੋਣ, ਜਾਂ ਦੋ ਸਮੁੰਦਰਾਂ ਨੇ ਕ੍ਰੋਧ ਵਧਾਇਆ ਹੋਵੇ।
ਮਾਨਹੁਰੁਦ੍ਰਹੀਕ੍ਰੋਧਭਰੇਦੋਊਹੈਮਨਮੈਲਖਿਯੌਕਬਿਪਾਏ॥੨੨੬੮॥
ਕਵੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਮਾਨੋ ਕ੍ਰੋਧ ਭਰੇ ਦੋ ਰੁਦ੍ਰ ਹੋਣ ॥੨੨੬੮॥
Or the clouds were thundering and raining in fury on the doomsday, they appeared to be the infuriated Rudras.2268.
ਕਬਿਤੁ
ਕਬਿੱਤ:
KABIT
ਜੈਸੇਝੂਠਸਾਚਸੋਪਖਾਨਜੈਸੇਕਾਚਸੋਅਉਪਾਰਾਜੈਸੇਆਂਚਸੋਪਤਊਆਜਿਉਲਹਿਰਸੋ
ਜਿਵੇਂ ਝੂਠ ਦਾ ਸਚ ਨਾਲ, ਪੱਥਰ ਦਾ ਕਚ ਨਾਲ, ਪਾਰੇ ਦਾ ਅੱਗ ਨਾਲ ਅਤੇ ਪੱਤਰਾਂ ਦਾ ਲਹਿਰਾਂ ਨਾਲ (ਸੰਘਰਸ਼ ਹੁੰਦਾ ਹੈ)।
Just as falsehood cannot stay against truth, the glass against the stone, the mercury against the fire and the leaf against the wave
ਜੈਸੇਗਿਆਨਮੋਹਸੋਬਿਬੇਕਜੈਸੇਦ੍ਰੋਹਸੋਤਪਸੀਦਿਜਧ੍ਰੋਹਿਸੋਅਨਰਜੈਸੇਨਰਸੋ
ਜਿਵੇਂ ਗਿਆਨ ਦਾ ਮੋਹ ਨਾਲ, ਵਿਵੇਕ ਦਾ ਦ੍ਰੋਹ ਨਾਲ, ਤਪਸੀ ਦਾ ਬ੍ਰਾਹਮਣ-ਦ੍ਰੋਹੀ ਨਾਲ ਅਤੇ ਕਾਇਰ ਦਾ ਸੂਰਮੇ ਨਾਲ (ਯੁੱਧ ਹੁੰਦਾ ਹੈ)।
Just as attachment cannot stay against knowledge, malice against wisdom, pride against the ascetic Brahmin and the animal against the human being
ਲਾਜਜੈਸੇਕਾਮਸੋਸੁਸੀਤਜੈਸੇਘਾਮੁਸੋਅਉਪਾਪਰਾਮਨਾਮਸੋਅਛਰਜੈਸੇਛਰਸੋ
ਜਿਵੇਂ ਲਜਿਆ ਦਾ ਕਾਮ ਨਾਲ, ਠੰਡ ਦਾ ਧੁੱਪ ਨਾਲ, ਪਾਪ ਦਾ ਰਾਮ ਨਾਮ ਨਾਲ ਅਤੇ ਅਛਲ ਦਾ ਛਲ ਨਾਲ (ਮੁਕਾਬਲਾ ਹੁੰਦਾ ਹੈ)।
Just as the shame cannot stand against the lust, the cold against the heat, the sin against the Name of the Lord, temporary object before the permanent object, miserliness against the charity and the anger against the respect
ਸੂਮਤਾਜਿਉਦਾਨਸੋਜਿਉਕ੍ਰੋਧਸਨਮਾਨਸੋਸੁਸ੍ਯਾਮਕਬਿਐਸੇਆਇਭਿਰਯੋਹਰਿਹਰਿਸੋ॥੨੨੬੯॥
ਜਿਵੇਂ ਕੰਜੂਸੀ ਦਾ ਦਾਨ ਨਾਲ, ਜਿਵੇਂ ਕ੍ਰੋਧ ਦਾ ਸਨਮਾਨ ਨਾਲ, ਕਵੀ ਸ਼ਿਆਮ (ਕਹਿੰਦੇ ਹਨ) ਇਸ ਤਰ੍ਹਾਂ (ਇਕ) ਕ੍ਰਿਸ਼ਨ (ਦੂਜੇ) ਕ੍ਰਿਸ਼ਨ (ਸ੍ਰਿਗਾਲ) ਨਾਲ ਆ ਕੇ ਯੁੱਧ ਕਰ ਰਿਹਾ ਹੈ ॥੨੨੬੯॥
In the same way these two Vasudevas consisting of opposite qualities fought against each other.2269.
ਸਵੈਯਾ
ਸਵੈਯਾ:
SWAYYA
ਜੁਧੁਭਯੋਅਤਿਹੀਸੁਤਹਾਤਬਸ੍ਰੀਬ੍ਰਿਜਨਾਇਕਚਕ੍ਰਸੰਭਾਰਿਯੋ
ਉਥੇ ਬਹੁਤ ਤਕੜਾ ਯੁੱਧ ਹੋਇਆ, ਤਦ ਸ੍ਰੀ ਕ੍ਰਿਸ਼ਨ ਨੇ (ਸੁਦਰਸ਼ਨ) ਚੱਕਰ ਸੰਭਾਲ ਲਿਆ।
ਮਾਰਤਹਉਤੁਹਿਰੇਸ੍ਰਿਗਾਲਮੈਸ੍ਯਾਮਭਨੈਇਮਸ੍ਯਾਮਪਚਾਰਿਯੋ
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਵੰਗਾਰਿਆ, ਹੇ ਸ੍ਰਿਗਾਲ! ਮੈਂ ਤੈਨੂੰ (ਹੁਣੇ) ਮਾਰ ਰਿਹਾ ਹਾਂ।
When the dreadful war was fought there, then ultimately Krishna holding his discus challenged Shragaal and said, “I am killing you
ਛੋਰਿਸੁਦਰਸਨਦੇਤਭਯੋਸਿਰੁਸਤ੍ਰੁਕੋਮਾਰਿਜੁਦਾਕਰਡਾਰਿਯੋ
(ਇਹ ਕਹਿਣ ਉਪਰੰਤ ਸ੍ਰੀ ਕ੍ਰਿਸ਼ਨ ਨੇ) ਸੁਦਰਸ਼ਨ ਚੱਕਰ ਛੱਡ ਦਿੱਤਾ ਅਤੇ ਵੈਰੀ ਦੇ ਸਿਰ ਉਤੇ ਮਾਰ ਕੇ (ਉਸ ਨੂੰ) ਵਖਰਾ ਕਰ ਦਿੱਤਾ।
ਮਾਨਹੁਕੁਮ੍ਰਹਾਰਲੈਤਾਗਹਿਕੋਚਕਤੇਫੁਨਿਬਾਸਨਕਾਟਿਉਤਾਰਿਯੋ॥੨੨੭੦॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕੁਮ੍ਹਿਆਰ ਨੇ ਧਾਗਾ ਲੈ ਕੇ, ਫਿਰ ਚਕ ਤੋਂ ਭਾਂਡੇ ਨੂੰ ਕਟ ਕੇ ਉਤਾਰ ਲਿਆ ਹੋਵੇ ॥੨੨੭੦॥
He discharged his discuss (Sudarshan Chakra), which chopped the head of the enemy like the potter with the aid of the thread has separated the vessel from the revolving wheel.2270.
ਦੇਖਿਸ੍ਰਿਗਾਲਹਨਿਯੋਰਨਮੈਇਕਕਾਸੀਕੋਭੂਪਹੁਤੋਸੋਊਧਾਯੋ
ਸ਼੍ਰਿਗਾਲ ਨੂੰ ਯੁੱਧ ਵਿਚ ਮਾਰਿਆ ਗਿਆ ਵੇਖ, (ਤਦ ਉਸ ਥਾਂ ਤੇ) ਇਕ ਕਾਸ਼ੀ ਦਾ ਰਾਜਾ ਸੀ, ਉਸ ਨੇ ਧਾਵਾ ਕਰ ਦਿੱਤਾ।
ਸ੍ਰੀਬ੍ਰਿਜਨਾਥਸੋਸ੍ਯਾਮਭਨੈਅਤਿਹੀਤਿਹਆਇਕੈਜੁਧਮਚਾਯੋ
(ਕਵੀ) ਸ਼ਿਆਮ ਕਹਿੰਦੇ ਹਨ, ਉਸ ਨੇ ਆ ਕੇ ਸ੍ਰੀ ਕ੍ਰਿਸ਼ਨ ਨਾਲ ਤਕੜਾ ਯੁੱਧ ਮਚਾ ਦਿੱਤਾ।
Seeing the dead Shragaal, a king of Kashi advanced forward and he waged a dreadful war with Krishna
ਮਾਰਿਮਚੀਅਤਿਜੋਤਿਹਠਾਸੁਤਬੈਤਿਹਸ੍ਯਾਮਜੂਚਕ੍ਰਚਲਾਯੋ
ਉਸ ਥਾਂ ਉਤੇ ਬਹੁਤ ਮਾਰ ਮਚੀ, ਉਸ ਸਮੇਂ ਸ੍ਰੀ ਕ੍ਰਿਸ਼ਨ ਨੇ (ਫਿਰ) ਚੱਕਰ ਚਲਾ ਦਿੱਤਾ।
ਜਿਉਅਰਿਆਗਲਿਕੋਕਟਿਯੋਸੀਸੁਤਿਹੀਬਿਧਿਯਾਹੀਕੋਕਾਟਿਗਿਰਾਯੋ॥੨੨੭੧॥
ਜਿਵੇਂ ਪਹਿਲੇ ਵੈਰੀ ਦਾ ਸਿਰ ਕਟਿਆ ਸੀ, ਉਸੇ ਤਰ੍ਹਾਂ ਇਸ ਦਾ (ਸਿਰ) ਵੀ ਕਟ ਕੇ ਸੁਟ ਦਿੱਤਾ ॥੨੨੭੧॥
There was a great destruction there and hero also Krishna discharged his discus and chopped the head of the king like the earlier king.2271.
ਸ੍ਰੀਬ੍ਰਿਜਨਾਇਕਜੂਜਬਦੋਊਸੈਨਕੇਦੇਖਤਕੋਪਿਸੰਘਾਰੇ
ਜਦ ਸ੍ਰੀ ਕ੍ਰਿਸ਼ਨ ਨੇ ਦੋਹਾਂ ਦੀਆਂ ਸੈਨਾਵਾਂ ਦੇ ਵੇਖਦਿਆਂ ਹੋਇਆਂ ਕ੍ਰੋਧਵਾਨ ਹੋ ਕੇ (ਉਨ੍ਹਾਂ ਦੋਹਾਂ ਨੂੰ) ਮਾਰ ਦਿੱਤਾ,
Both these forces saw Krishna destroying the warrior in anger
ਫੂਲਭਈਮਨਸਬਨਨਕੇਤਬਬਾਜਉਠੀਸਹਨਾਇਨਗਾਰੇ
ਤਦ ਸਭ ਦਾ ਮਨ (ਖੁਸ਼ੀ ਨਾਲ) ਖਿੜ ਗਿਆ ਅਤੇ ਸ਼ਹਿਨਾਈਆਂ ਅਤੇ ਨਗਾਰੇ ਵਜਣ ਲਗ ਪਏ।
All were plesed and the clarionets and drums were played
ਅਉਰਜਿਤੇਅਰਿਬੀਰਹੁਤੇਸਭਆਪਨੇਆਪਨੇਧਾਮਿਸਿਧਾਰੇ
ਹੋਰ ਜਿਤਨੇ ਵੀ ਵੈਰੀ ਸੂਰਮੇ ਸਨ, ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ।
ਫੂਲਪਰੇਨਭਮੰਡਲਤੇਘਨਜਿਉਘਨਿਸ੍ਯਾਮਪੈਸ੍ਯਾਮਉਚਾਰੇ॥੨੨੭੨॥
(ਕਵੀ) ਸ਼ਿਆਮ ਕਹਿੰਦੇ ਹਨ, ਆਕਾਸ਼ ਮੰਡਲ ਤੋਂ ਸ੍ਰੀ ਕ੍ਰਿਸ਼ਨ ਉਤੇ ਫੁਲਾਂ ਦੀ ਬਰਖਾ ਹੋਣ ਲਗ ਗਈ ॥੨੨੭੨॥
The warriors of the enemy’s army left for their homes and there was a shower of flowers from the sky on Krishna like the rain coming from clouds.2272.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਸ੍ਰਿਗਾਲਕਾਸੀਕੇਭੂਪਸਹਤਬਧਹਧਿਆਇਸੰਪੂਰਨੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਵਾਤਰ ਦੇ ਸ੍ਰਿਗਾਲ ਦਾ ਕਾਸ਼ੀ ਦੇ ਰਾਜੇ ਸਹਿਤ ਬਧ ਅਧਿਆਇ ਸੰਪੂਰਨ।
End of the chapter entitled, "Killing of Shragaal alongwith the king of Kashi" in Krishnavatara in Bachittar Natak.
ਅਥਸੁਦਛਨਜੁਧੁਕਥਨੰ
ਹੁਣ ਸੁਦੱਛਨ ਦੇ ਯੁੱਧ ਦਾ ਕਥਨ:
Now begins the description of the Battle with Sudaksha
ਸਵੈਯਾ
ਸਵੈਯਾ:
SWAYYA
ਸੈਨਭਜਿਯੋਜਬਸਤ੍ਰਨਕੋਤਬਆਪਨੇਸੈਨਮੈਸ੍ਯਾਮਜੂਆਏ
ਜਿਸ ਵੇਲੇ ਵੈਰੀ ਦੀ ਸੈਨਾ ਭਜ ਗਈ, ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਆਪਣੀ ਸੈਨਾ ਵਿਚ ਆ ਗਏ।
When the enemy’s forces ran away, Krishna cam to his army
ਆਵਤਦੇਵਹੁਤੇਜਿਤਨੇਤਿਤਨੇਹਰਿਪਾਇਨਸੋਲਪਟਾਏ
ਜਿਤਨੇ ਵੀ ਦੇਵਤੇ ਸਨ, ਉਹ ਆ ਕੇ ਸ੍ਰੀ ਕ੍ਰਿਸ਼ਨ ਦੇ ਪੈਰਾਂ ਨਾਲ ਲਿਪਟ ਗਏ।
Those gods who were there, clung to his feet
ਦੈਕੈਪ੍ਰਦਛਨਸ੍ਯਾਮਸਭੋਤਿਨਸੰਖਬਜਾਇਕੈਧੂਪਜਗਾਏ
ਉਨ੍ਹਾਂ ਸਾਰਿਆਂ ਨੇ ਸ੍ਰੀ ਕ੍ਰਿਸ਼ਨ ਦੀ ਪ੍ਰਦੱਛਣਾ ਕਰ ਕੇ ਅਤੇ ਧੂਪ ਜਗਾ ਕੇ ਸੰਖ ਵਜਾਏ।
ਸ੍ਯਾਮਭਨੈਸਭਹੂਮਨਮੈਬ੍ਰਿਜਨਾਇਕਬੀਰਸਹੀਕਰਿਪਾਏ॥੨੨੭੩॥
(ਕਵੀ) ਸ਼ਿਆਮ ਕਹਿੰਦੇ ਹਨ, ਸਾਰਿਆਂ ਨੇ (ਆਪਣੇ) ਮਨ ਵਿਚ ਸ੍ਰੀ ਕ੍ਰਿਸ਼ਨ ਨੂੰ ਸਹੀ ਸੂਰਵੀਰ ਵਜੋਂ ਪਛਾਣ ਲਿਆ ॥੨੨੭੩॥
They circumambulated around Krishna, blew there conches, burnt the incences and recognized Krishna as the real hero.2273.
ਉਤਕੈਉਪਮਾਗ੍ਰਿਹਿਦਛਗਏਇਤਿਦ੍ਵਾਰਵਤੀਬ੍ਰਿਜਨਾਇਕਆਯੋ
ਉਧਰ (ਸ੍ਰੀ ਕ੍ਰਿਸ਼ਨ ਦੀ) ਸਿਫਤ ਕਰ ਕੇ (ਰਾਜਾ) ਦੱਛ (ਦਕਸ਼) ਆਪਣੇ ਘਰ ਨੂੰ ਚਲਿਆ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਦੁਆਰਿਕਾ ਆ ਗਏ।
On that side Daksha, eulogsising Krishna, went to his home and on this side Krishna came to Dwarka
ਜਾਇਉਤੈਸਿਰੁਭੂਪਕੋਕਾਸੀਕੇਬੀਚਪਰਿਯੋਪੁਰਿਸੋਕਜਨਾਯੋ
ਉਧਰ (ਕਾਸ਼ੀ ਦੇ) ਰਾਜੇ ਦਾ ਸਿਰ ਕਾਸ਼ੀ ਵਿਚ ਜਾ ਕੇ ਡਿਗਿਆ, (ਫਲਸਰੂਪ) ਨਗਰ ਵਾਸੀਆਂ ਨੇ ਸੋਗ ਮੰਨਾਇਆ।
On that side in Kashi, the people aggrieved on displaying the chopped head of the king
ਭਾਖਤਭੇਸਭਯੌਬਤੀਯਾਸੋਈਯੌਕਹਿਕੈਕਬਿਸ੍ਯਾਮਸੁਨਾਯੋ
ਸਾਰੇ (ਲੋਕ) ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਗ ਗਏ, ਜਿਨ੍ਹਾਂ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।
ਸ੍ਯਾਮਜੂਸੋਹਮਰੇਜੈਸੇਭੂਪਤਿਕਾਜਕੀਯੋਫਲੁਤੈਸੋਪਾਯੋ॥੨੨੭੪॥
ਜਿਸ ਤਰ੍ਹਾਂ ਸਾਡੇ ਰਾਜੇ ਨੇ ਸ੍ਰੀ ਕਿਸ਼ਨ ਨਾਲ ਵਿਵਹਾਰ ਕੀਤਾ ਸੀ, ਉਸੇ ਤਰ੍ਹਾਂ ਦਾ (ਉਸ ਨੇ) ਫਲ ਪ੍ਰਾਪਤ ਕੀਤਾ ਹੈ ॥੨੨੭੪॥
They talked like this that was the reward of the behaviour that the king had adopted towards Krishna.2274.
ਜਾਚਤੁਰਾਨਨਨਾਰਦਕੋਸਿਵਕੋਉਠਕੈਜਗਲੋਕਧਿਆਵੈ
ਜਿਸ ਬ੍ਰਹਮਾ, ਨਾਰਦ ਅਤੇ ਸ਼ਿਵ ਨੂੰ, ਸੰਸਾਰ ਦੇ ਲੋਕ ਉਠ ਕੇ ਧਿਆਉਂਦੇ ਹਨ।
ਨਾਰਨਿਵਾਇਭਲੇਤਿਨਕੋਫੁਨਿਸੰਖਬਜਾਇਕੈਧੂਪਜਗਾਵੈ
ਉਨ੍ਹਾਂ ਨੂੰ ਚੰਗੀ ਤਰ੍ਹਾਂ ਫੁਲ ਚੜ੍ਹਾ ਕੇ, ਸਿਰ ਝੁਕਾ ਕੇ ਅਤੇ ਫਿਰ ਧੂਪ ਜਗਾ ਕੇ ਸੰਖ ਵਜਾਉਂਦੇ ਹਨ।
Brahma, Narada and Shiva, on whom the people meditate and by burning incense and blowing the conch, they worship them on bowing their heads,
ਡਾਰਕੈਫੂਲਭਲੀਬਿਧਿਸੋਕਬਿਸ੍ਯਾਮਭਨੈਤਿਹਸੋਸਿਰਨਾਵੈ
ਕਵੀ ਸ਼ਿਆਮ ਕਹਿੰਦੇ ਹਨ ਚੰਗੀ ਤਰ੍ਹਾਂ ਫੁਲ ਚੜ੍ਹਾ ਕੇ, ਉਨ੍ਹਾਂ ਨੂੰ ਸਿਰ ਝੁਕਾਉਂਦੇ ਹਨ।
ਤੇਬ੍ਰਿਜਨਾਥਕੇਸਾਧਨਕੋਗੁਨਗਾਵਤਗਾਵਤਪਾਰਪਾਵੈ॥੨੨੭੫॥
ਉਹ ਵੀ ਸ੍ਰੀ ਕ੍ਰਿਸ਼ਨ ਦੇ ਭੇਦ ਨੂੰ ਪਾਣ ਲਈ (ਉਸ ਦੇ) ਗੁਣ ਗਾ ਗਾ ਕੇ ਵੀ, ਅੰਤ ਨੂੰ ਨਹੀਂ ਪਾ ਸਕੇ ॥੨੨੭੫॥
They offer leaves and flowers with bowed heads, these Brahmas, Narada and Shiva etc, have not been able to comprehend the mystery of Krishna.2275.
ਕਾਸੀਕੇਭੂਪਕੋਪੂਤਸੁਦਛਨਤਾਮਨਮੈਅਤਿਕ੍ਰੋਧਬਢਾਯੋ
ਕਾਸ਼ੀ ਦੇ ਰਾਜੇ ਦਾ ਪੁੱਤਰ ਸੁਦੱਛਨ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ।
ਮੇਰੇਪਿਤਾਕੋਕੀਯੋਬਧੁਜਾਇਹਉਤਾਹਿਹਨੋਚਿਤਬੀਚਬਸਾਯੋ
ਮੇਰੇ ਪਿਤਾ ਦਾ ਜਿਸ ਨੇ ਬਧ ਕੀਤਾ ਹੈ, ਮੈਂ ਉਸ ਨੂੰ ਮਾਰਾਂਗਾ, ਮਨ ਵਿਚ (ਇਹ ਗੱਲ) ਵਸਾ ਲਈ।
Sudaksha, the son of the king of Kashi, getting enraged, thought, “He who has killed my father, I shall also kill him