ਜਉਗਰਬੈਬਹੁਬੂੰਦਚਿਤੰਤਰਿਸਨਮੁਖਸਿੰਧਸੋਭਨਹੀਪਾਵੈ।
ਜੇ ਕਰ ਕਤਰਾ ਸਮੁੰਦਰ ਦੇ ਸਾਮ੍ਹਨੇ ਬਹੁਤ ਹਉਮੈ ਨੂੰ ਚਿਤ ਅੰਦਰ ਲਿਆਵੇ ਤਾਂ ਸੋਭਾ ਨਹੀਂ ਪਾ ਸਕਦੀ।
If a drop of water feels proud of its greatness in its mind, it does not earn a good name or praise before the vast ocean.
ਜਉਬਹੁਉਡੈਖਗਧਾਰਮਹਾਬਲਪੇਖਅਕਾਸਰਿਦੈਸੁਕਚਾਵੈ।
ਜੇਕਰ ਭਾਰਾ ਬਲ ਲਾ ਕੇ ਪੰਛੀ ਬਹੁਤ ਉੱਚੀ ਉਡਾਰੀ ਲਗਾਵੇ ਤਾਂ ਅਕਾਸ਼ ਦਾ ਵਿਸਤਾਰ ਤੱਕ ਕੇ ਉਹ ਅੰਦਰੇ ਅੰਦਰ ਝੁਰਿਆ ਹੀ ਕਰਦਾ ਹੈ।
If a bird flies high and far putting much effort, he is sure to feel ashamed of its effort seeing the infinitely vast expanse of the sky.
ਜਿਉਬ੍ਰਹਮੰਡਪ੍ਰਚੰਡਬਿਲੋਕਤਗੂਲਰਜੰਤਉਡੰਤਲਜਾਵੈ।
ਜਿਸ ਤਰ੍ਹਾਂ ਗੁੱਲਰ ਦੇ ਫਲ ਅੰਦਰਲਾ ਜੀਵ ਭੁਨਭੁਣਾ = ਮੱਛਰ, ਪ੍ਰਚੰਡ ਬ੍ਰਹਮੰਡ ਅਤੀ ਉਗ੍ਰ ਮਹਾਂ ਪਸਾਰੇ ਵਾਲੇ ਬ੍ਰਹਮੰਡ ਨੂੰ ਦੇਖ ਕੇ ਉਡਾਰੀ ਮਾਰਦਿਆਂ ਹੋਇਆਂ ਲੱਜਾਵਾਨ ਹੋਯਾ ਕਰਦਾ ਹੈ।
Just as the fruit of a kind of fig tree (cotton boll in full bloom) sees the vast expense of the Universe after coming out of the fruit, he feels shy of his insignificant existence.
ਤੂੰਕਰਤਾਹਮਕੀਏਤਿਹਾਰੇਜੀਤੋਪਹਿਬੋਲਨਕਿਉਬਨਿਆਵੈ।੫੨੭।
ਹੇ ਸਤਿਗੁਰਾ! ਤੂੰ ਕਰਤਾ ਪੁਰਖ ਹੈਂ ਤੇ ਅਸੀਂ ਤੁਸਾਡੇ ਰਚੇ ਹੋਏ ਜੀਵ ਜੰਤੂ ਹਾਂ, ਤੁਹਾਡੇ ਪਾਸ ਤੁਹਾਡੇ ਸਾਮਨੇ ਕਿਸ ਤਰ੍ਹਾਂ ਬੋਲਣਾ ਕੋਈ ਉਜ਼ਰ ਕਰਨਾ ਫੱਬ ਸਕਦਾ ਹੈ ॥੫੨੭॥
Similarly O True Guru, You are an epitome of the all doing Lord and we are insignificant creation. How can we speak before you? (527)