GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 528
Display Settings
ਤੋਸੋਨਾਥੁਅਨਾਥਮੋਸਰਿਤੋਸੋਦਾਨੀਮੋਸੋਭਿਖਾਰੀ
ਤੁਹਾਡੇ ਵਰਗਾ ਨਾਥ ਸ੍ਵਾਮੀ ਤੇ ਮੇਰੇ ਵਰਗਾ ਦੀਨ ਅਨਾਥ ਧੱਕਿਆ ਹੋਯਾ ਕੋਈ ਨਹੀਂ, ਏਕੂੰ ਹੀ ਤੁਹਾਡੇ ਵਰਗਾ ਦਾਤਾ ਤੇ ਮੇਰੇ ਵਰਗਾ ਮੰਗਤਾ ਕੋਈ ਨਹੀਂ।
O True Guru! there is no Master like You. But there is no one as dependent as I am. There is no one as great a donor as You and there is no beggar as needy as me.
ਮੋਸੋਦੀਨਦਇਆਲੁਤੋਸਰਿਮੋਸੋਅਗਿਆਨੁਤੋਸੋਬਿਚਾਰੀ
ਮੇਰੇ ਵਰਗਾ ਦੀਨ ਆਤੁਰ ਤੇ ਤੇਰੇ ਵਰਗਾ ਦਿਆਲੂ ਨਹੀਂ ਤੇ ਮੇਰੇ ਵਰਗਾ ਅਗਿਆਨੀ ਅਤੇ ਤੇਰੇ ਵਰਗਾ ਵੀਚਾਰਵਾਨ ਸ੍ਯਾਣਾ ਨਹੀਂ।
No one is as miserable as I am but none is as clement as You. No one is as ignorant as I am but there is no one as knowledgeable as You.
ਮੋਸੋਪਤਤਿਪਾਵਨਤੋਸਰਿਮੋਸੋਬਿਕਾਰੀਤੋਸੋਉਪਕਾਰੀ
ਮੇਰੇ ਵਰਗਾ ਅਨਾਚਾਰੀ ਪਾਪੀ ਤੇ ਤੁਸਾਡੇ ਵਰਗਾ ਪਵਿਤ੍ਰ ਕਰਤਾ ਅਰ ਮੇਰੇ ਵਰਗਾ ਵਿਕਾਰਵਾਨ ਤੇ ਤੁਹਾਡੇ ਵਰਗਾ ਉਪਕਾਰੀ ਕੋਈ ਨਹੀਂ।
There is no one who has fallen so low in his deeds and actions as I am. But there is no one else who can purify anyone as much as you. There is no one as sinful as I am and none who can do good as much as you can.
ਮੇਰੇਹੈਅਵਗੁਨਤੂਗੁਨਸਾਗਰਜਾਤਰਸਾਤਲਓਟਤਿਹਾਰੀ।੫੨੮।
ਮੇਰੇ ਵਿਚ ਤਾਂ ਔਗੁਣ ਹੀ ਔਗੁਣ ਹਨ, ਤੇ ਤੂੰ ਗੁਣਾਂ ਦਾ ਸਮੁੰਦਰ ਹੈਂ, ਮੈਂ ਇਸੇ ਕਰ ਕੇ ਪਤਾਲ ਨਰਕਾਂ ਨੂੰ ਗਰਕਿਆ ਜਾ ਰਿਹਾ ਹਾਂ ਬੱਸ! ਤੁਹਾਡੀ ਹੀ ਇਕ ਮਾਤ੍ਰ ਓਟ ਸਹਾਰਾ ਹੈ ॥੫੨੮॥
I am full of faults and demerits but You are an ocean of virtues. You are my refuge on my way to hell. (528)