GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 529
Display Settings
ਉਲਟਿਪਵਨਮਨਮੀਨਕੀਚਪਲਗਤਿਦਸਮਦੁਆਰਪਾਰਅਗਮਨਿਵਾਸਹੈ
ਮਨ ਨੂੰ ਪਵਨ ਦੇ ਵੇਗ ਦੀ ਸਹੈਤਾ ਨਾਲ ਮਛਲੀ ਚਾਲੇ ਤੇਜ ਚਲਾ ਕੇ ਇਕ ਸਾਰ ਸੁਰਤ ਦਾ ਪ੍ਰਵਾਹ ਚਲੌਂਦੇ ਧ੍ਯਾਨ ਨੂੰ ਬਾਹਰ ਵੱਲੋਂ ਅੰਤਰ ਮੁਖ ਉਲਟਾ ਕੇ ਦਸਵੇਂ ਦੁਆਰ ਤੋਂ ਭੀ ਅਗੇ ਜੋ ਅਗੰਮ ਪੁਰਾ ਹੈ ਓਸ ਵਿਖੇ ਇਸਥਿਤੀ ਪ੍ਰਾਪਤ ਹੋਇਆ ਕਰਦੀ ਹੈ।
Kabit - By practicing Naam Simran and breathing exercises, the fish-like sharp and wind-like fast blowing mind acquires a stable place beyond the tenth door which is inaccessible.
ਤਹਪਾਵਕਪਵਨਜਲਪ੍ਰਿਥਮੀਅਕਾਸਨਾਹਿਸਸਿਸੂਰਉਤਪਤਿਬਿਨਾਸਹੈ
ਉਥੇ ਓਸ ਅਗੰਮਪੁਰੇ ਵਿਖੇ ਅਗਨੀ ਨਹੀਂ ਹੈ, ਪੌਣ ਨਹੀਂ, ਅਰੁ ਜਲ ਪ੍ਰਿਥਵੀ ਤਥਾ ਆਕਾਸ਼ ਭੀ ਨਹੀਂ ਹੈ, ਭਾਵ ਤੱਤਾਂ ਤੋਂ ਪਾਰ ਉਚ ਪਦ ਹੈ ਐਸੇ ਹੀ ਸੂਰਜ ਵਾ ਚੰਦ੍ਰਮਾ ਦਾ ਉਜਾਲਾ ਭੀ ਨਹੀਂ, ਭਾਵ ਉਥੋਂ ਦਾ ਪ੍ਰਕਾਸ਼ ਸੂਰਜ ਚੰਦ ਆਦਿਕਾਂ ਤੋਂ ਨ੍ਯਾਰੀ ਭਾਂਤ ਦਾ ਹੀ ਅਕਹਿ ਰੂਪ ਹੈ।
At that place neither the effect of five elements like air, fire etc., nor of Sun or Moon or even of creation is experienced.
ਨਾਹਿਪਰਕਿਰਤਿਬਿਰਤਿਪਿੰਡਪ੍ਰਾਨਗਿਆਨਸਬਦਸੁਰਤਿਨਹਿਦ੍ਰਿਸਟਿਪ੍ਰਗਾਸਹੈ
ਉਥੇ ਓਸ ਅਗੰਮ ਪੁਰੇ ਵਿਖੇ ਅਗਨੀ ਨਹੀਂ ਹੈ, ਪੌਣ ਨਹੀਂ, ਅਰੁ ਜਲ ਪ੍ਰਿਥਵੀ ਤਥਾ ਆਕਾਸ਼ ਭੀ ਨਹੀਂ ਹੈ, ਭਾਵ ਤੱਤਾਂ ਤੋਂ ਪਾਰ ਉਚ ਪਦ ਹੈ ਐਸੇ ਹੀ ਸੂਰਜ ਵਾ ਚੰਦ੍ਰਮਾ ਦਾ ਉਜਾਲਾ ਭੀ ਨਹੀਂ, ਭਾਵ ਉਥੋਂ ਦਾ ਪ੍ਰਕਾਸ਼ ਸੂਰਜ ਚੰਦ ਆਦਿਕਾਂ ਤੋਂ ਨ੍ਯਾਰੀ ਭਾਂਤ ਦਾ ਹੀ ਅਕਹਿ ਰੂਪ ਹੈ।
It experiences no effect of any material desires nor of body or life sustaining elements. It is unaware of words and sounds. No effect of any light or vision exists there.
ਸ੍ਵਾਮੀਨਾਸੇਵਕਉਨਮਾਨਅਨਹਦਪਰੈਨਿਰਾਲੰਬਸੁੰਨਮੈਬਿਸਮਬਿਸ੍ਵਾਸਹੈ।੫੨੯।
ਨਾ ਈਸ੍ਵਰ ਤੇ ਨਾ ਹੀ ਜੀਵ ਦਾ ਉਨਮਾਨ ਵੀਚਾਰ ਕਲਪਨਾ ਹੈ। ਉਹ ਅਨਹਦ ਤੋਂ ਭੀ ਪਰੇ, ਨਿਰਾਧਾਰ ਤਥਾ ਅਫੁਰ ਸਰੂਪ ਹੈ, ਬਿਸਮਾਦ ਪੁਣੇ ਦਾ ਭੀ ਉਥੇ ਕੋਈ ਨਿਸਚਾ ਥਹੁ ਨਹੀਂ ਹੁੰਦਾ ॥੫੨੯॥
Beyond that divine state and in the inaccessible region, there is no master and no follower. In that non-existent realm of inactivity and hibernation, one is never in any form of wondrous state (wondrous or unusual events do not take place any more).