ਤਿਨੁਤਿਨੁਮੇਲਿਜੈਸੇਛਾਨਿਛਾਈਅਤਪੁਨਅਗਨਿਪ੍ਰਗਾਸਤਾਸਭਸਮਕਰਤਹੈ।
ਤੀਲਾ ਤੀਲੀ ਇਕੱਠਿਆਂ ਕਰ ਕੇ ਜਿਸ ਤਰ੍ਹਾਂ ਛੰਨ ਛੱਪਰੀ ਪਾਈਦੀ ਹੈ ਪਰ ਅੱਗ ਲੱਗ ਜਾਏ ਤਾਂ ਝੱਟ ਹੀ ਇਸ ਨੂੰ ਸੁਆਹ ਕਰ ਸਿੱਟਦੀ ਹੈ।
Just as a hut is built putting each straw and twig together but fire raises it to the ground in no time.
ਸਿੰਧਕੇਕਨਾਰਬਾਲੂਗ੍ਰਿਹਿਬਾਲਕਰਚਤਜੈਸੇਲਹਰਿਉਮਗਿਭਏਧੀਰਨਧਰਤਹੈ।
ਜਿਸ ਤਰ੍ਹਾਂ ਸਮੁੰਦਰ ਦੇ ਕਿਨਾਰੇ ਬਾਲਕ ਰੇਤ ਦੇ ਘਰ ਉਸਾਰਿਆ ਕਰਦੇ ਹਨ, ਪਰ ਲਹਿਰ ਛੱਲ ਉੱਛਲਦੇ ਸਾਰ ਉਹ ਟਿਕੇ ਨਹੀਂ ਰਿਹਾ ਕਰਦੇ।
Just as children make houses of sand on the sea-shore, but with one wave of water all of them collapse and merge with the sand around.
ਜੈਸੇਬਨਬਿਖੈਮਿਲਬੈਠਤਅਨੇਕਮ੍ਰਿਗਏਕਮ੍ਰਿਗਰਾਜਗਾਜੇਰਹਿਓਨਪਰਤਹੈ।
ਜਿਸ ਤਰ੍ਹਾਂ ਬਨ ਵਿਖੇ ਅਨੇਕਾਂ ਮਿਰਗ ਕੱਠੇ ਹੋ ਕੇ ਬੈਠੇ ਹੁੰਦੇ ਹਨ, ਪਰ ਇਕ ਸਿੰਘ ਦੇ ਗੱਜਦਿਆਂ ਸਾਰ ਓਹ ਓਥੇ ਰਹਿਣਾ ਨਹੀਂ ਪੌਂਦੇ, ਬੈਠੇ ਨਹੀਂ ਰਹਿ ਸਕਿਆ ਕਰਦੇ।
Just as many animals like deer etc. sit together but with one roar of the lion who comes there, all of them run away,
ਦ੍ਰਿਸਟਿਸਬਦੁਅਰੁਸੁਰਤਿਧਿਆਨਗਿਆਨਪ੍ਰਗਟੇਪੂਰਨਪ੍ਰੇਮਸਗਲਰਹਤਹੈ।੫੩੧।
ਤਿਸੀ ਪ੍ਰਕਾਰ ਦ੍ਰਿਸ਼ਟੀ ਦਾ ਸਾਧਨਾ, ਸ਼ਬਦ ਦਾ ਪਰਚਾ ਧਾਰਣਾ ਅਤੇ ਧਿਆਨ ਵਿਖੇ ਸੁਰਤ ਜੋੜਨੀ, ਤਥਾ ਗਿਆਨ ਦਾ ਕਮਾਨਾ ਆਦਿ ਸਮੂਹ ਸਾਧਨ ਪੂਰਣ ਪ੍ਰੇਮ ਦੇ ਪ੍ਰਗਟ ਹੋਇਆਂ ਰਹਤ ਹੈ ਫੁੱਸ ਹੋ ਜਾਂਦੇ ਮਾਤ ਪੈ ਜਾਂਦੇ ਹਨ ॥੫੩੧॥
Similarly focusing of eyesight at a point, reciting an incantation repeatedly and absorbing the mind in many ways of meditation and contemplations and many other forms of spiritual practices collapse like mud walls with the emergence of complete love of t