ਚੰਦਨਕੀਬਾਰਿਜੈਸੇਦੀਜੀਅਤਬਬੂਰਦ੍ਰੁਮਕੰਚਨਸੰਪਟਮਧਿਕਾਚੁਗਹਿਰਾਖੀਐ।
ਜਿਸ ਤਰ੍ਹਾਂ ਬਬੂਰ ਕਿੱਕਰ ਦਿਆਂ ਬੂਟਿਆਂ ਨੂੰ ਚੰਨਣ ਦੀ ਵਾੜ ਕਰੀਏ ਤੇ ਸੋਨੇ ਦੇ ਸੰਪੁਟ ਡੱਬੇ ਵਿਚ ਕੱਚ ਨੂੰ ਲੈ ਰਖੀਏ।
Just as a plant of acacia is protected with the twigs of sandalwood or a glass crystal is stored in a gold box for safety.
ਜੈਸੇਹੰਸਪਾਸਿਬੈਠਿਬਾਇਸੁਗਰਬਕਰੈਮ੍ਰਿਗਪਤਿਭਵਨੁਮੈਜੰਬਕਭਲਾਖੀਐ।
ਜਿਸ ਤਰ੍ਹਾਂ ਹੰਸ ਕੋਲ ਬੈਠ ਕੇ ਬਾਇਸ ਕਾਂ ਮਾਨ ਕਰੇ, ਤੇ ਸ਼ੇਰ ਦੇ ਭਵਨ ਘਰ ਘੋਰਣੇ ਵਿਚ ਜੰਬੁਕ ਗਿਦੜ ਵੱਸਣਾ ਲੋਚੇ।
just as a filth-eating crow expresses pride of his beauty and life-style or a jackal expresses his desire to go into the lion's den,
ਜੈਸੇਗਰਧਬਗਜਪ੍ਰਤਿਉਪਹਾਸਕਰੈਚਕਵੈਕੋਚੋਰਡਾਂਡੇਦੂਧਮਦਮਾਖੀਐ।
ਜਿਸ ਤਰ੍ਹਾਂ ਖੋਤਾ ਹਾਥੀ ਤਾਈਂ ਮਸ਼ਕਰੀਆਂ ਕਰੇ ਤੇ ਚੋਰ ਚਕ੍ਰਵੈ ਮਹਾਰਾਜੇ ਨੂੰ ਡਾਂਟੇ ਤਾੜੇ ਤਥਾ ਦੁਧ ਉਪਰ ਮਦ ਮਦਿਰਾ ਮਾਖੀਐ ਖਿਝ ਖਿਝ ਆਵੇ, ਵਾ ਸ਼ਹਦ ਮੱਖੀ ਦੁਧ ਨੂੰ ਨਿੰਦੇ।
Just as a donkey makes fun of an elephant and an emperor be punished by a thief; wine expresses its anger on milk.
ਸਾਧਨਦੁਰਾਇਕੈਅਸਾਧਅਪਰਾਧਕਰੈਉਲਟੀਐਚਾਲਕਲੀਕਾਲਭ੍ਰਮਭਾਖੀਐ।੫੩੨।
ਭਲਿਆਂ ਪੁਰਖਾਂ ਸਾਧਾਂ ਨੂੰ ਲੁਕਾ ਕੇ ਓਹਲੇ ਰੱਖ ਕੇ ਜਾਂ ਅੰਦਰ ਵਾੜ ਕੇ ਅਸਾਧ ਭੈੜਾ ਆਦਮੀ ਓਨਾਂ ਦਾ ਅਪ੍ਰਾਧ ਬੁਰਾ ਕਰੇ ਅਥਵਾ ਸਾਧਾਂ ਨੂੰ ਭਜਾ ਕੇ ਅਸਾਧ ਬੁਰਾ ਕਰੇ, ਇਹ ਸਭ ਉਲਟੀ ਚਾਲ ਕਲੂ ਕਾਲ ਦੇ ਭ੍ਰਮ ਭਟਕਾਉ ਦੀ ਭਾਖੀਐ ਆਖੀ ਹੈ ॥੫੩੨॥
These are all the contrary moves of the dark age (Kalyug). The noble souls are suppressed while the culprits indulge in doing sins. (Vice and sins are rampant while noble souls are hiding themselves in this dark age). (532)