ਜੈਸੇਤਉਸਰਿਤਾਜਲੁਕਾਸਟਹਿਨਬੋਰਤਕਰਤਚਿਤਲਾਜਅਪਨੋਈਪ੍ਰਤਿਪਾਰਿਓਹੈ।
ਜਿਸ ਤਰ੍ਹਾਂ ਫੇਰ ਨਦੀ ਦਾ ਜਲ ਕਾਠ ਨੂੰ ਨਹੀਂ ਡੋਬਦਾ, ਤੇ ਇਸ ਗੱਲ ਦੀ ਲਾਜ ਸ਼ਰਮ ਚਿੱਤ ਅੰਦਰ ਕਰਦਾ ਹੈ ਕਿ ਇਹ ਕਾਠ ਆਪਣਾ ਹੀ ਓਸ ਦਾ ਪਾਲਿਆ ਵਡੀਰਿਆ ਹੋਯਾ ਹੈ।
Just as the water of streams and rivers does not sink the wood, it (water) has the shame of the fact that it has irrigated and brought the wood up;
ਜੈਸੇਤਉਕਰਤਸੁਤਅਨਿਕਇਆਨਪਨਤਊਨਜਨਨੀਅਵਗੁਨਉਰਧਾਰਿਓਹੈ।
ਫੇਰ ਜਿਸ ਤਰ੍ਹਾਂ ਪੁਤ੍ਰ ਅਨੇਕਾਂ ਅਞਾਣਤਾਈਆਂ ਕਰਦਾ ਹੈ ਪਰ ਜਨਨੀ ਮਾਂ ਓਸ ਦੇ ਔਗੁਣਾਂ ਨੂੰ ਆਪਣੇ ਰਿਦੇ ਅੰਦਰ ਨਹੀਂ ਹੀ ਲਿਆਯਾ ਕਰਦੀ।
Just as a son commits many mistakes but his mother who has given him birth never recounts them (she still keeps loving him).
ਜੈਸੇਤਉਸਰੰਨਸੂਰਪੂਰਨਪਰਤਗਿਆਰਾਖੈਲਖਅਪਰਾਧਕੀਏਮਾਰਿਨਬਿਡਾਰਿਓਹੈ।
ਜਿਸ ਤਰ੍ਹਾਂ ਫੇਰ ਸੂਰਮਾ ਕਿਸੇ ਨੂੰ ਸ਼ਰਣ ਲਏ ਦੀ ਪੂਰੀ ਪ੍ਰਤਿਗ੍ਯਾ ਨਿਬੌਂਹਦਾ ਹੈ ਤੇ ਅਨਗਿਣਤ ਅਪ੍ਰਾਧ ਭੀ ਓਸ ਦੇ ਤੱਕ ਕੇ ਉਸ ਨੂੰ ਮਾਰ ਨਹੀਂ ਸਿੱਟਿਆ ਕਰਦਾ।
Just as a culprit who may have myriad vices is not killed by a brave warrior in whose refuge he may have come, the warrior protects him and thus fulfils his virtuous traits.
ਤੈਸੇਹੀਪਰਮਗੁਰਪਾਰਸਪਰਸਗਤਿਸਿਖਨਕੋਕਿਰਤਕਰਮੁਕਛੂਨਬੀਚਾਰਿਓਹੈ।੫੩੬।
ਤਿਸੀ ਪ੍ਰਕਾਰ ਹੀ ਗੁਰੂ ਪਰਮ ਪਾਰਸ ਪਾਰਸਾਂ ਦੇ ਪਾਰਸ ਦੇ ਸਪਰਸ਼ ਦੀ ਐਸੀ ਗਤੀ ਰੀਤੀ ਹੈ, ਕਿ ਸਿੱਖਾਂ ਦੀ ਕਰਮ ਕਰਤੂਤ ਬਾਬਤ ਕੁਛ ਭੀ ਵੀਚਾਰ ਨਹੀਂ ਕਰਿਆ ਕਰਦੇ ॥੫੩੬॥
Similarly the supreme benevolent True Guru does not dwell on any of the faults of His Sikhs. He is like touch of philosopher-stone (True Guru removes dross of the Sikhs in His refuge and makes them gold-like precious and pure). (536)