GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 538
Display Settings
ਜੈਸੇਮਾਂਝਬੈਠੇਬਿਨੁਬੋਹਿਥਾਪਾਰਪਰੈਪਾਰਸਪਰਸੈਬਿਨੁਧਾਤਕਨਿਕਹੈ
ਜਿਸ ਤਰ੍ਹਾਂ ਜਹਾਜ਼ ਵਿਚ ਬੈਠੇ ਬਿਨਾਂ ਪਾਰ ਨਹੀਂ ਉਤਰ ਸਕੀਦਾ ਤੇ ਪਾਰਸ ਪਰਸੇ ਬਿਨਾਂ ਧਾਤੂ ਸੋਨਾਂ ਨਹੀਂ ਬਣ ਸਕਿਆ ਕਰਦੀ।
Just as without embarking a ship, ocean cannot be crossed and without the touch of philosopher-stone, iron, copper or other metals cannot be turned into gold.
ਜੈਸੇਬਿਨੁਗੰਗਾਪਾਵਨਆਨਜਲੁਹੈਨਾਰਭਤਾਰਿਬਿਨੁਸੁਤਨਅਨਿਕਹੈ
ਜਿਸ ਤਰ੍ਹਾਂ ਗੰਗਾ ਤੋਂ ਬਿਨਾਂ ਹੋਰ ਜਲ ਪਵਿਤ੍ਰ (ਪੁੰਨ) ਕਾਰੀ ਨਹੀਂ ਹੈ ਤੇ ਭਰਤਾ ਬਿਨਾਂ ਇਸਤ੍ਰੀ ਬਹੁ ਪੁਤ੍ਰਵਤੀ (ਵਡ ਪ੍ਰਵਾਰੀ) ਨਹੀਂ ਹੋ ਸਕਦੀ।
Just as no water is considered sacred other than the water of .river Ganges, and no child can be born without conjugal union of husband and wife.
ਜੈਸੇਬਿਨੁਬੀਜਬੋਏਨਿਪਜੈਧਾਨਧਾਰਾਸੀਪਸ੍ਵਾਂਤਬੂੰਦਬਿਨੁਮੁਕਤਾਮਾਨਕਹੈ
ਜਿਸ ਤਰ੍ਹਾਂ ਬੀ ਬੀਜਿਆਂ ਬਿਨਾਂ ਧਾਨ ਧਾਰਾ ਅੰਨ ਰਾਸ਼ੀ ਅੰਨ ਦੇ ਬੋਹਲ ਨਹੀਂ ਨਿਪਜੈ ਉਪਰ ਸਕਦੇ ਤੇ ਸ੍ਵਾਂਤੀ ਬੂੰਦ ਬਿਨਾਂ ਸਿੱਪੀ ਵਿਚੋਂ ਮੋਤੀ ਮਾਨਿਕ ਮੋਤੀ ਸਰੂਪ ਰਤਨ ਨਹੀਂ ਪ੍ਰਗਟ ਹੋ ਸਕਦਾ,
Just as without sowing seeds, no crop can grow and no pearl can be formed in an oyster unless the swati drop of rain falls on it.
ਤੈਸੇਗੁਰਚਰਨਸਰਨਿਗੁਰਭੇਟੇਬਿਨੁਜਨਮਮਰਨਮੇਟਿਜਨਜਨਕਹੈ।੫੩੮।
ਤਿਸੀ ਪ੍ਰਕਾਰ ਹੀ ਸਤਿਗੁਰਾਂ ਦੇ ਚਰਣਾਂ ਦੀ ਸਰਣ ਭੇਟਿਆਂ ਬਿਨਾਂ ਜੰਮਨਾ ਮਰਣਾ ਨਹੀਂ ਮੇਟਿਆ ਜਾ ਸਕਦਾ ਅਤੇ ਸੱਚ ਪੁੱਛੋ ਤਾਂ ਜਨ ਮਨੁੱਖ ਨੂੰ ਹੀ ਅਸਲ ਵਿਚ ਮਨੁੱਖ ਨਹੀਂ ਕਿਹਾ ਜਾ ਸਕਦਾ ॥੫੩੮॥
Similarly without taking refuge and consecration of True Guru, there is no other method or force that can end the repeated cycle of birth and death. One who is without the divine word of the Guru cannot be called a human being. (538)