GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 539
Display Settings
ਜੈਸੇਤਉਕਹੈਮੰਜਾਰਕਰਉਅਹਾਰਮਾਸਮੂਸਾਦੇਖਿਪਾਛੈਦਉਰੇਧੀਰਧਰਤਹੈ
ਜਿਸ ਤਰ੍ਹਾਂ ਬਿੱਲਾ ਆਖਦਾ ਰਹੇ ਕਿ ਮੈਂ ਮਾਸ ਅਹਾਰ ਨਹੀਂ ਕਰਦਾ, ਵੈਸ਼ਨੋ ਹੋ ਗਿਆ ਹਾਂ ਪਰ ਚੂਹਾ ਦੇਖਦੇ ਸਾਰ ਹੀ ਪਿੱਛੇ ਦੌੜ ਉਠਦਾ ਤੇ ਸਹਾਰਾ ਨਹੀਂ ਰਖ ਸਕਦਾ ਹੈ।
Just as a tom cat says that he has stopped eating meat but as soon as he sees a mouse runs after him (cannot control his desire to eat him up).
ਜੈਸੇਕਊਆਰੀਸਕੈਮਰਾਲਸਭਾਜਾਇਬੈਠੇਛਾਡਿਮੁਕਤਾਹਲਦੁਰਗੰਧਸਿਮਰਤਹੈ
ਜਿਸ ਤਰ੍ਹਾਂ ਕਾਂ ਹੰਸ ਦੀ ਰੀਸੇ ਦੇਖਾ ਦੇਖੀ ਮਰਾਲ ਸਭਾ ਹੰਸਾਂ ਦੀ ਪੰਗਤ ਵਿਚ ਜਾ ਬੈਠੇ, ਪਰ ਭੈੜੇ ਸੁਭਾਵ ਕਾਰਣ ਮੋਤੀਆਂ ਗ੍ਯਾਨ ਆਦਿ ਗੁਣਾਂ ਨੂੰ ਛੱਡ ਕੇ ਮੈਲੇ ਭੋਗਾਂ ਦੇ ਭੋਗ ਨੂੰ ਹੀ ਚਿਤਾਰਿਆ ਕਰਦਾ ਹੈ।
Just as a crow goes and sit among swans but leaving aside pearls which is the food of swans, he always desires to eat filth and dross.
ਜੈਸੇਮੋਨਿਗਹਿਸਿਆਰਕਰਤਅਨੇਕਜਤਨਸੁਨਤਸਿਆਰਭਾਖਿਆਰਹਿਓਪਰਤਹੈ
ਜਿਸ ਤਰ੍ਹਾਂ ਗਿਦੜ ਚਾਹੇ ਕਿ ਅਨੇਕਾਂ ਜਤਨ ਕਰ ਕਰ ਕੇ ਮੋਨ ਸਾਧੀ ਰਖੇ, ਪਰ ਗਿਦੜਾਂ ਦੀ ਭਾਖਿਆ ਬੋਲੀ ਸੁਣਦੇ ਸਾਰ ਹੀ ਓਸ ਪਾਸੋਂ 'ਹੁਵੈਂ ਹੁਵੈਂ' ਕੀਤੇ ਬਾਝੋਂ ਨਹੀਂ ਰਿਹਾ ਜਾ ਸਕਿਆ ਕਰਦਾ।
Just as a jackal may try myriad times to keep quiet but listening to other jackals just by the force of habit, cannot help howling.
ਤੈਸੇਪਰਤਨਪਰਧਨਦੂਖਤ੍ਰਿਦੋਖਮਨਕਹਤਕੈਛਾਡਿਓਚਾਹੈਟੇਵਟਰਤਹੈ।੫੩੯।
ਤਿਸੀ ਪ੍ਰਕਾਰ ਪਰ ਇਸਤ੍ਰੀ ਸਪਰਸ਼ ਪਰ ਧਨ ਹਰਨ, ਤਥਾ ਪਰਾਏ ਦੋਖ ਤੱਕਣ ਦੀ ਤ੍ਰਿਦੋਖ ਸੰਨਿਪਾਤ ਰੂਪ ਵਾਦੀ ਜਿਸ ਮਨ ਨੂੰ ਪਈ ਹੋਵੇ, ਚਾਹੇ ਕਹਿੰਦਾ ਹੈ ਕਿ ਛੱਡ ਦਿੱਤੇ ਅਥਵਾ ਛਡਿਆ ਚਾਹੁੰਦਾ ਹੈ, ਪਰ ਟੇਵ ਜੋ ਭੈੜੀ ਵਾਦੀ ਓਸ ਨੂੰ ਪਈ ਹੋਈ ਹੁੰਦੀ ਹੈ, ਟਲਦੀ ਨਹੀਂ ॥੫੩੯॥
Similarly the three vices of ogling at other's wife, keeping an eye on other's wealth and slander are inhabiting in my mind like a chronic disease. Even if someone tells me to leave them, this bad habit cannot go away.