GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 541
Display Settings
ਦਰਸਨੁਦੇਖਿਓਸਕਲਸੰਸਾਰੁਕਹੈਕਵਨਦ੍ਰਿਸਟਿਸਉਮਨਦਰਸਸਮਾਈਐ
ਸਾਰਾ ਸੰਸਾਰ ਹੀ ਗੁਰੂ ਕਾ ਦਰਸ਼ਨ ਡਿੱਠਾ ਦਰਸ਼ਨ ਡਿੱਠਾ ਆਖ ਰਿਹਾ ਹੈ ਪਰ ਉਹ ਕੌਣ ਦ੍ਰਿਸ਼ਟੀ ਤੱਕਣੀ ਹੈ, ਜਿਸ ਕਰ ਕੇ ਮਨ ਗੁਰੂ ਦਰਸ਼ਨ ਵਿਖੇ ਹੀ ਸਮਾ ਜਾਵੇ ਲੀਣ ਹੋ ਜਾਵੇ।
The whole world claims to have seen. But what is that marvellous sight which engrosses the mind in the looks of the Guru?
ਗੁਰਉਪਦੇਸਸੁਨਿਓਸੁਨਿਓਸਭਕੋਊਕਹੈਕਵਨਸੁਰਤਿਸੁਨਿਅਨਤਧਾਈਐ
ਸਭ ਕੋਈ ਹੀ ਆਖਦਾ ਹੈ ਕਿ ਅਸਾਂ ਗੁਰੂ ਕੇ ਉਪਦੇਸ਼ ਨੂੰ ਸੁਣਿਆ ਹੈ ਉਪਦੇਸ਼ ਸੁਣਿਆ ਹੈ, ਪਰ ਉਹ ਸੁਨਣੀ ਕੌਣ ਵਸਤੂ ਹੈ ਜਿਸ ਨੂੰ ਸੁਣਿਆਂ ਹੋਰ ਦਿਰੇ ਮੁੜ ਨਾ ਧਾਈਏ ਭਟਕੀਏ।
Everyone claims to have listened to the Guru's sermon. But what is that unique voice, hearing which the mind does not wander away?
ਜੈਜੈਕਾਰਜਪਤਜਗਤਗੁਰਮੰਤ੍ਰਜੀਹਕਵਨਜੁਗਤਜੋਤੀਜੋਤਿਲਿਵਲਾਈਐ
ਜੀਹ ਰਸਨਾ ਨਾਲ ਜੈ ਜੈ ਕਾਰ ਜੈ ਹੋਵੇ ਸਤਿਗੁਰਾਂ ਦੀ ਜੈ ਹੋਵੇ ਸਤਿਗੁਰਾਂ ਦੀ ਕਰਦਿਆਂ ਸਾਰੇ ਹੀ ਗੁਰਮੰਤ ੍ਰਗੁਰਦੀਖ੍ਯਾ ਰੂਪ ਮੰਤ੍ਰ ਨੂੰ ਤਾਂ ਜਾਪਦੇ ਮੰਨਦੇ ਹਨ, ਪਰ ਉਹ ਕੌਣ ਜੁਗਤੀ ਢੰਗ ਹੈ, ਜਿਸ ਕਰ ਕੇ ਜੋਤੀ ਸਰੂਪ ਦੀ ਜੋਤ ਵਿਚ ਲਿਵ ਤਾਰ ਲਗੀ ਰਹੇ।
The whole world praises the Guru's incantations and recite it too. But what is that mean which will attach the mind in the radiant Lord.
ਦ੍ਰਿਸਟਿਸੁਰਤਗਿਆਨਧਿਆਨਸਰਬੰਗਹੀਨਪਤਤਪਾਵਨਗੁਰਮੂੜਸਮਝਾਈਐ।੫੪੧।
ਦਰਸ਼ਨ ਸ਼ਕਤੀ ਸੁਨਣ, ਸ਼ਕਤੀ ਜਾਣ ਦਾ ਬਲ, ਤਥਾ ਜਾਣੇ ਹੋਏ ਵਿਚ ਚਿੱਤ ਦੇ ਸੁਭਾਵਿਕ ਟਿਕਣ ਦੀ ਹਿੰਮਤ ਆਦਿ, ਸਰਬੰਗ ਹੀਨ ਸਮੂਹ ਸਾਧਨਾਂ ਤੋਂ ਹੀਣ ਪਤਿਤ ਹੋਯਾ ਹੋਯਾ ਜੋ ਮੂਰਖ ਅਗ੍ਯਾਨੀ ਹੋਵੇ, ਓਸ ਨੂੰ ਪਤਿਤ ਪਾਵਨ ਸਤਿਗੁਰੂ ਹੀ ਚਾਹੁਨ ਤਾਂ ਸਮਝ ਆ ਸਕਦੀ ਹੈ, ਭਾਵ ਦੇਖਿਆ,ਸੁਣਿਆਾ, ਸਮਝਿਆ ਤੇ ਵੀਚਾਰਿਆ ਪਰਮਾਰਥ ਵਿਚ ਓਹੋ ਹੀ ਪ੍ਰਵਾਣ ਪੈ ਤੇ ਸਫਲਾ ਹੋ ਸਕਦਾ ਹੈ, ਜੋ ਸਤਿਗੁਰਾਂ ਦੇਪੰਨੇ ਪੈ ਕੇ ਓਨਾਂ ਦੀ ਦੱਸੀ ਜੁਗਤ ਅਰੁ ਪ੍ਰਸੰਨਤਾ ਅੰਦਰ ਕੀਤਾ ਜਾਵੇ ॥੫੪੧॥
A fool who is devoid of such limbs and appendages that provide him with knowledge of the True Guru and contemplation, True Guru-the maker of pious people out of sinners, bless them with such divine knowledge through Naam Simran. (541)