GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 566
Display Settings
ਸ੍ਵਾਮਿਕਾਜਲਾਗਸੇਵਾਕਰਤਸੇਵਕਜੈਸੇਨਰਪਤਿਨਿਰਖਸਨੇਹਉਪਜਾਵਹੀ
ਜਿਵੇਂ ਰਾਜਾ ਦਾ ਸੇਵਕ ਜਦ ਮਾਲਕ ਦੇ ਕੰਮ ਵਿਚ ਚਿਤੋਂ ਲੱਗ ਕੇ ਸੇਵਾ ਕਰਦਾ ਹੈ ਤਾਂ ਮਾਲਕ ਨੂੰ ਦੇਖ ਕੇ ਪਿਆਰ ਉਪਜ ਆਉਂਦਾ ਹੈ।
Just as a worker serves the king whole-heartedly and the king feels happy to see him.
ਜੈਸੇਪੂਤਚੋਚਲਾਕਰਤਬਿਦ੍ਯਮਾਨਦੇਖਿਦੇਖਿਸੁਨਿਸੁਨਿਆਨੰਦਬਢਾਵਹੀ
ਜਿਵੇਂ ਪਿਤਾ ਦੇ ਸਾਮ੍ਹਣੇ ਪੁੱਤਰ ਚੋਚਲੇ ਕਰਦਾ ਹੈ ਤਾਂ ਪਿਤਾ ਨੂੰ ਉਸਦੇ ਲਾਡ ਦੇਖ ਦੇਖ ਕੇ ਤੇ ਤੋਤਲੀਆਂ ਗੱਲਾਂ ਸੁਣ ਸੁਣ ਕੇ ਵਧੇਰੇ ਆਨੰਦ ਆਉਂਦਾ ਹੈ।
Just as a son shows his childish pranks to his father, seeing and hearing these father pampers and cuddles him.
ਜੈਸੇਪਾਕਸਾਲਾਮਧਿਬਿੰਜਨਪਰੋਸੈਨਾਰਿਪਤਿਖਾਤਪ੍ਯਾਰਕੈਪਰਮਸੁਖਪਾਵਹੀ
ਜਿਵੇਂ ਰਸੋਈ ਵਿਚ ਬੈਠੀ ਇਸਤ੍ਰੀ ਭੋਜਨ ਪ੍ਰੋਸਦੀ ਹੈ ਤਾਂ ਪਤੀ ਪਿਆਰ ਨਾਲ ਖਾਂਦਾ ਹੈ ਤਾਂ ਉਸ ਨੂੰ ਖਾਂਦਿਆਂ ਦੇਖ ਦੇਖ ਕੇ ਇਸਤ੍ਰੀ ਪਰਮ ਸੁਖ ਪਾਉਂਦੀ ਹੈ।
Just as a wife serves the food fondly that she had prepared so lovingly in the kitchen, her husband eats it with pleasure and that pleases her immensely.
ਤੈਸੇਗੁਰਸਬਦਸੁਨਤਸ੍ਰੋਤਾਸਾਵਧਾਨਗਾਵੈਰੀਝਗਾਯਨਸਹਜਲਿਵਲਾਵਹੀ।੫੬੬।
ਤਿਵੇਂ ਸ੍ਰੋਤਿਆਂ ਨੂੰ ਗੁਰੂ ਦਾ ਸ਼ਬਦ ਸੁਣਨ ਲਈ ਸਾਵਧਾਨ ਦੇਖ ਕੇ ਰਾਗੀ ਰੀਝ ਕੇ ਗਾਉਂਦਾ ਹੈ, ਤਾਂ ਉਨ੍ਹਾਂ ਦੀ ਸਹਿਜੇ ਹੀ ਲਿਵ ਲੱਗ ਜਾਂਦੀ ਹੈ ॥੫੬੬॥ ਜਦ ਸੰਗਤ ਵਿਚ ਗੁਰ ਸ਼ਬਦ ਦੇ ਸੁਣਨ ਦੀ ਇਕਾਗਰਤਾ ਤੇ ਪ੍ਰੇਮ ਨੂੰ ਵੇਖ ਕੇ ਕੀਰਤਨੀਏ ਨੂੰ ਰੀਝ ਆਉਂਦੀ ਹੈ, ਤਾਂ ਉਹ ਮਨ ਜੋੜ ਕੇ ਗਾਉਂਦਾ ਹੈ, ਅਤੇ ਸੰਗਤ ਦੀ ਆਨੰਦ ਮਗਨ ਹੋ ਲਿਵ ਲਗ ਜਾਂਦੀ ਹੈ।
Similarly, the devoted followers of the Guru hear the divine words of the Guru with rapt attention. Then the singer of these hymns also sing with deep emotion and love that helps both the listeners and the singers absorb their mind in the essence of Guru'