ਜੈਸੇਪੇਖੈਸ੍ਯਾਮਘਟਾਗਗਨਘਮੰਡਘੋਰਮੋਰਔਪਪੀਹਾਸੁਭਸਬਦਸੁਨਾਵਹੀ।
ਜਿਵੇਂ ਅਕਾਸ਼ ਵਿਚ ਚੜ੍ਹ ਕੇ ਆਈਆਂ ਕਾਲੀਆਂ ਘਟਾਂ ਵੇਖਕੇ ਤੇ ਉਨ੍ਹਾਂ ਦਾ ਗਰਜਣਾ ਸੁਣ ਕੇ ਮੋਰ ਤੇ ਪਪੀਹੇ ਸੋਹਣੇ ਸ਼ਬਦ ਸੁਨਾਉਣ ਲੱਗ ਪੈਂਦੇ ਹਨ।
Just as peacocks and rain-birds make pleasing sounds seeing the dark clouds in the sky and hearing their thunder.
ਜੈਸੇਤੌਬਸੰਤਸਮੈਮੌਲਤਅਨੇਕਆਂਬਕੋਕਲਾਮਧੁਰਧੁਨਿਬਚਨਸੁਨਾਵਹੀ।
ਜਿਵੇਂ ਬਸੰਤ ਰੁੱਤ ਵਿਚ ਅਨੇਕਾਂ ਅੰਬ ਦੇ ਬ੍ਰਿਛਮੌਲਦੇ ਹਨ ਤਾਂ ਕੋਇਲ ਮਗਨ ਹੋ ਕੇ ਮਿੱਠੀ ਆਵਾਜ਼ ਨਾਲ ਆਪਣੀ ਕੂਕ ਸੁਣਾਉਂਦੀ ਹੈ।
Just as mango and many other trees bloom during spring season, when cuckoos become ecstatic and make very sweet sounds sitting on these trees.
ਜੈਸੇਪਰਫੁਲਤਕਮਲਸਰਵਰੁਵਿਖੈਮਧੁਪਗੁੰਜਾਰਤਅਨੰਦਉਪਜਾਵਹੀ।
ਜਿਵੇਂ ਸਰੋਵਰ ਵਿਚ ਕਵਲ ਖਿੜਦੇ ਹਨ ਤਾਂ ਭੌਰੇ ਉਨ੍ਹਾਂ ਤੇ ਆ ਕੇ ਗੁੰਜਾਰਦੇ ਹੋਏ ਆਨੰਦ ਮਾਣਦੇ ਹਨ।
Just as lotus flowers bloom in a pond attracting bumble bees who come flying making pleasant sound.
ਤੈਸੇਪੇਖਸ੍ਰੋਤਾਸਾਵਧਾਨਹਗਾਇਨਗਾਵੈਪ੍ਰਗਟੈਪੂਰਨਪ੍ਰੇਮਸਹਜਿਸਮਾਵਹੀ।੫੬੭।
ਤਿਵੇਂ ਸ੍ਰੋਤਿਆਂ ਸੰਗਤ ਨੂੰ ਗੁਰ ਸ਼ਬਦ ਸੁਣਨ ਲਈ ਸਾਵਧਾਨ ਵੇਖ ਕੇ ਰਾਗੀ ਗਾਉਂਦਾ ਹੈ, ਤਾਂ ਪੂਰਨ ਪ੍ਰੇਮ ਪ੍ਰਗਟ ਹੁੰਦਾ ਹੈ ਤੇ ਵਾਹਿਗੁਰੂ ਸਰੂਪ ਵਿਚ ਸਮਾਉਂਦੀ ਹੈ, ਸੰਗਤ ॥੫੬੭॥
Similarly, seeing the listeners sitting in singular mind, the singers sing the divine hymns in deep devotion and attention that creates an atmosphere of loving tranquility absorbing both the singers and the listeners in divine state of ecstasy. (567)