ਜੈਸੇਅਹਿਨਿਸਅੰਧਿਆਰੀਮਣਿਕਾਢਰਾਖੈਕ੍ਰੀੜਾਕੈਦੁਰਾਵੈਪੁਨਕਾਹੂਨਦਿਖਾਵਹੀ।
ਜਿਗੇਂ ਸੱਪ ਹਨੇਰੀ ਰਾਤ ਵਿਚ ਆਪਣੀ ਮਣੀ ਕੱਢਕੇ ਰੱਖਦਾ ਹੈ ਤੇ ਖੇਲਦਾ ਹੈ? ਪਰ ਖੇਡ ਖੇਡ ਕੇ ਛੁਪਾ ਲੈਂਦਾ ਹੈ ਤੇ ਫਿਰ ਕਿਸੇ ਨੂੰ ਨਹੀਂ ਦਿਖਾਉਂਦਾ।
Just as during dark nights, snake takes out its jewel, plays around with it and then hides it and does not show to anyone.
ਜੈਸੇਬਰਨਾਰਕਰਸਿਹਜਾਸੰਜੋਗਭੋਗਹੋਤਪਰਭਾਤਤਨਛਾਦਨਛੁਪਾਵਹੀ।
ਜਿਵੇਂ ਸ੍ਰੇਸ਼ਟ ਇਸਤ੍ਰੀ ਰਾਤ ਸਮੇਂ ਸਿਹਜਾ ਰਚ ਕੇ ਪੀ ਨਾਲ ਸੰਜੋਗ ਕਰ ਕੇ ਭੋਗ ਦਾ ਰਸ ਮਾਣਦੀ ਹੈ ਪਰ ਸਵੇਰ ਹੁੰਦਿਆਂ ਹੀ ਆਪਣੇ ਸਰੀਰ ਨੂੰ ਕੱਪੜਿਆਂ ਨਾਲ ਢਕ ਲੈਂਦੀ ਹੈ।
Just as a virtuous wife enjoys the pleasure of the company of her husband at night and as the day breaks, re-drapes herself.
ਜੈਸੇਅਲਕਮਲਸੰਪਟਅਚਵਤਮਧਭੋਰਭਏਜਾਤਉਡਨਾਤੋਨਜਨਾਵਹੀ।
ਜਿਵੇਂ ਭੌਰਾ ਰਾਤੀਂ ਕਵਲ ਦੇ ਡੱਬੇ ਵਿਚ ਬੈਠਾ ਮਧੂ ਰਸ ਸ਼ਹਿਦ ਖਾਂਦਾ ਰਹਿੰਦਾ ਹੈ, ਪਰ ਸਵੇਰ ਹੋਣ ਤੇ ਉਡ ਜਾਂਦਾ ਹੈ ਤੇ ਫੁਲ ਨਾਲ ਕੋਈ ਸੰਬੰਧ ਨੀਂ ਜਣਾਉਂਦਾ।
Just as a bumble bee closed in the box-like lotus flower keep sucking the sweet elixir and flies away in the morning as soon as the flower blooms again without acknowledging any relationship with it.
ਤੈਸੇਗੁਰਸਿਖਉਠਬੈਠਤਅੰਮ੍ਰਿਤਜੋਗਸਭਸੁਧਾਰਸਚਾਖਸੁਖਤ੍ਰਿਪਤਾਵਹੀ।੫੬੮।
ਤਿਵੇਂ ਗੁਰਸਿਖ ਅੰਮ੍ਰਿਤ ਵੇਲੇ ਉਠ ਬੈਠਦੇ ਹਨ ਤਾਂ ਸਾਰੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੱਖਦੇ ਤੇ ਸੁਖ ਵਿਚ ਤ੍ਰਿਪਤਦੇ ਹਨ, ਪਰ ਇਸ ਮਿਲਾਪ ਨੂੰ ਦਿਨੇ ਕਿਸੇ ਨੂੰ ਜਣਾਉਂਦੇ ਨਹੀਂ ॥੫੬੮॥
Similarly, an obedient disciple of the True Guru absorbs himself in the meditation of the Lord's name and feels satiated and blissful relishing the elixir like Naam. (But he does not mention his blissful state of the ambrosial hour to anyone). (568)