ਪਾਇਲਾਗਲਾਗਦੂਤੀਬੇਨਤੀਕਰਤਹਤੀਮਾਨਮਤੀਹੋਇਕਾਹੈਮੁਖਨਲਗਾਵਤੀ।
ਪੈਰੀਂ ਪੈ ਪੈ ਕੇ ਦਾਸੀ ਬੇਨਤੀ ਕਰਦੀ ਹੁੰਦੀ ਸੀ ਤੇ ਮੈਂ ਮਾਨ ਵਿਚ ਮੱਤੀ ਹੋਈ ਕਿਸੇ ਨੂੰ ਮੂੰਹ ਨਹੀਂ ਸਾਂ ਲਾਉਂਦੀ।
When the maid-servant bringing the message of my dear husband used to fall on my feet and pray, I in my arrogance would not even look at or even speak with her.
ਸਜਨੀਸਕਲਕਹਿਮਧੁਰਬਚਨਨਿਤਸੀਖਦੇਤਿਹੁਤੀਪ੍ਰਤਿਉਤਰਨਸਾਵਤੀ।
ਸਾਰੀਆਂ ਸਖੀਆਂ ਮਿੱਠੇ ਬਚਨ ਨਿਤ ਕਹਿ ਕਹਿ ਸਿਖਿਆ ਦਿੰਦੀਆਂ ਹੁੰਦੀਆਂ ਸਨ ਕਿ ਮਾਨ ਨਾ ਕਰ, ਪਰ ਮੈਂ ਅੱਗੇ ਉਲਟੇ ਜਵਾਬ ਦੇ ਕੇ ਉਨ੍ਹਾਂ ਨੂੰ ਭਜਾ ਦਿੰਦੀ ਸਾਂ।
My friends used to ever advise me with sweet words but , I used to reply them haughtily and send them away.
ਆਪਨਮਨਾਇਪ੍ਰਿਆਟੇਰਤਹੈਪ੍ਰਿਆਪ੍ਰਿਆਸੁਨਸੁਨਮੋਨਗਹਿਨਾਯਕਕਹਾਵਤੀ।
ਜਦੋਂ ਪਿਆਰਾ ਪਤੀ ਮਨਾਉਣ ਲਈ ਆਪ ਆ ਕੇ ਹੇ ਪਿਆਰੀ! ਹੇ ਪਿਆਰੀ!! ਕਹਿੰਦਾ ਸੀ ਤਾਂ ਸੁਣ ਸੁਣ ਕੇ ਚੁਪ ਹੋ ਰਹਿੰਦੀ ਅਤੇ ਆਪਣੀ ਹੀ ਗੱਲ ਮਨਾਉਂਦੀ ਤੇ ਸਭ ਨੂੰ ਪਿੱਛੇ ਲਾ ਕੇ ਟੁਰਨ ਵਾਲੀ ਕਹਾਉਂਦੀ ਸੀ।
Then, when the beloved Lord himself used to come and call me-O darling! O dear one! I used to keep silent just to feel important.
ਬਿਰਹਬਿਛੋਹਲਗਪੂਛਤਨਬਾਤਕੋਊਬ੍ਰਿਥਾਨਸੁਨਤਠਾਢੀਦ੍ਵਾਰਿਬਿਲਲਾਵਤੀ।੫੭੫।
ਪਰ ਫਿਰ ਜਦ ਵਿਛੋੜਾ ਲੱਗਾ ਤਾਂ ਬਿਰਹ ਵਿਚ ਹੁਣ ਕੋਈ ਵਾਤ ਨਹੀਂ ਪੁਛਦਾ ਦਰ ਤੇ ਖੜੀ ਵਿਰਲਾਪ ਕਰ ਹੀ ਹਾਂ ਕੋਈ ਮੇਰੀ ਪੀੜਾ ਨਹੀਂ ਸੁਣਦਾ ॥੫੭੫॥
And now when I am suffering the pangs of separation of my husband, no one even come to ask me what state I am living in. Standing on my beloved's door I am crying and wailing. (575)