GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 582
Display Settings
ਸੰਗਮਿਲਿਚਲੈਨਿਰਬਿਘਨਪਹੂਚੈਘਰਬਿਛਰੈਤੁਰਤਬਟਵਾਰੋਮਾਰਡਾਰਹੈਂ
ਜੋ ਸੰਗ ਦੇ ਨਾਲ ਮਿਲ ਕੇ ਚਲਦਾ ਹੈ, ਉਹ ਨਿਰਬਿਘਨ ਘਰ ਪਹੁੰਚਦਾ ਹੈ, ਜੋ ਵਿਛੁੜ ਜਾਏ, ਉਸ ਨੂੰ ਰਾਹ ਮਾਰ ਲੁਟੇਰੇ ਝੱਟ ਮਾਰ ਸੁਟਦੇ ਹਨ।
Just as a man travelling in the company of others reaches home safely but one who gets separated, is robbed by dacoits and killed.
ਜੈਸੇਬਾਰਦੀਏਖੇਤਛੁਵਤਮ੍ਰਿਗਨਰਛੇਡੀਭਏਮ੍ਰਿਗਪੰਖੀਖੇਤਹਿਉਜਾਰਹੈਂ
ਜਿਵੇਂ ਖੇਤ ਨੂੰ ਵਾੜ ਦਿੱਤਿਆਂ ਹਰਨ ਜਾਂ ਮਨੁੱਖ ਨਹੀਂ ਛੁਹ ਸਕਦੇ, ਪਰ ਖੁੱਲ੍ਹਾ ਛਡਿਆਂ ਪਸ਼ੂ, ਪੰਛੀ ਤੇ ਰਾਹਗੀਰ ਖੇਤ ਨੂੰ ਉਜਾੜ ਦਿੰਦੇ ਹਨ।
Just as a fenced field cannot be touched by humans and animals but an unfenced field is destroyed by passers-by and animals.
ਪਿੰਜਰਾਮੈਸੂਆਜੈਸੇਰਾਮਨਾਮਲੇਤਹੇਤੁਨਿਕਸਤਿਖਿਨਤਾਂਹਿਗ੍ਰਸਤਮੰਜਾਰਹੈ
ਜਿਵੇਂ ਪਿੰਜਰੇ ਵਿਚ ਪਿਆ ਤੋਤਾ ਪ੍ਰੇਮ ਨਾਲ ਰਾਮ ਨਾਮ ਰਟਦਾ ਹੈ, ਪਰ ਜੇ ਨਿਕਲਦਾ ਹੈ ਤਾਂ ਉਸੇ ਵੇਲੇ ਬਿੱਲੀ ਫੜ ਲੈਂਦੀ ਹੈ।
Just as a parrot shouts Ram Ram when in a cage but as soon as it gets out of cage, it is pounced upon by a cat and is eaten away.
ਸਾਧਸੰਗਮਿਲਿਮਨਪਹੁਚੈਸਹਜਘਰਿਬਿਚਰਤਪੰਚੋਦੂਤਪ੍ਰਾਨਪਰਿਹਾਰਹੈਂ।੫੮੨।
ਤਿਵੇਂ ਸਾਧੂ ਦੇ ਸੰਗ ਨੂੰ ਮਿਲ ਕੇ ਮਨ ਸਹਿਜ ਘਰ ਵਿਚ ਪਹੁੰਚ ਜਾਂਦਾ ਹੈ ਪਰ ਜੇ ਖੁੱਲ੍ਹਾ ਵਿਚਰੇ ਤਾਂ ਪੰਜੇ ਦੂਤ ਕਾਮ ਕ੍ਰੋਧਾਦਿ ਪ੍ਰਾਣ ਨਾਸ ਕਰ ਦਿੰਦੇ ਹਨ ॥੫੮੨॥
Similarly, the mind of a human being acquires higher spiritual state when it unites with God-like True Guru. But when separated from the True Guru, it wanders about and is destroyed (spiritually) by the five vices-lust, anger, avarice, attachment and prid