ਜੈਸੇਬ੍ਰਿਥਾਵੰਤਜੰਤਪੂਛੈਬੈਦਬੈਦਪ੍ਰਤਿਜੌਲੌਨਮਿਟਤਰੋਗਤੌਲੌਬਿਲਲਾਤਹੈ।
ਜਿਵੇਂ ਰੋਗੀ ਜੀਵ ਹਰੇਕ ਵੈਦ ਨੂੰ ਪੁੱਛਦਾ ਫਿਰਦਾ ਹੈ, ਜਦ ਤਕ ਉਸ ਦਾ ਰੋਗ ਨਹੀਂ, ਮਿਟਦਾ ਤਕ ਤਕ ਆਪਣੀ ਪੀੜਾ ਦੇ ਰੋਣੇ ਰੋਂਦਾ ਰਹਿੰਦਾ ਹੈ।
Just as a patient describes his pain and discomfort to many physicians and doctors and ask for necessary cure, and till such times he is cured and become healthy, he keeps crying and wailing due to pain.
ਜੈਸੇਭੀਖਮਾਂਗਤਭਿਖਾਰੀਘਰਿਘਰਿਡੋਲੈਤੌਲੌਨਹੀਂਆਵੈਚੈਨਜੌਲੌਨਅਘਾਤਹੈ।
ਜਿਵੇਂ ਮੰਗਤਾ ਭਿਖਿਆ ਮੰਗਦਾ ਹੋਇਆ ਘਰ ਘਰ ਡੋਲਦਾ ਫਿਰਦਾ ਹੈ, ਤਦ ਤਕ ਉਸ ਨੂੰ ਚੈਨ ਨਹੀਂ ਆਉਂਦਾ ਜਦ ਤਕ ਉਹ ਰੱਜਦਾ ਨਹੀਂ।
Just as a beggar wanders from door to door in search of alms and he is not satisfied till his hunger is appeased.
ਜੈਸੇਬਿਰਹਨੀਸੌਨਸਗਨਲਗਨਸੋਧੈਜੌਲੌਨਭਤਾਰਭੇਟੈਤੌਲੌਅਕੁਲਾਤਹੈ।
ਜਿਵੇਂ ਵਿਯੋਗਣ ਸ਼ਗਨ ਮਨਾਉਂਦੀ ਲਗਨ ਸੋਧਦੀ ਤੇ ਔਂਸੀਆਂ ਪਾਉਂਦੀ ਹੈ, ਅਤੇ ਜਦ ਤਕ ਪਤੀ ਨੂੰ ਨਹੀਂ ਮਿਲਦੀ ਤਕ ਤਕ ਵਿਆਕੁਲ ਹੋਈ ਰਹਿੰਦੀ ਹੈ।
Just as a wife separated from her husband, searches for auspicious moments, omens and remains restless till her dear husband meets her.
ਤੈਸੇਖੋਜੀਖੋਜੈਅਲਕਮਲਕਮਲਗਤਿਜੌਲੌਨਪਰਮਪਦਸੰਪਟਸਮਾਤਹੈ।੫੮੭।
ਇਸੇ ਤਰ੍ਹਾਂ ਖੋਜੀ ਜਗਿਆਸੂ ਭੌਰੇ ਦੇ ਹਰ ਕਵਲ ਫੁੱਲ ਨੂੰ ਢੂੰਡਣ ਵਾਂਗ ਭਾਲ ਵਿਚ ਰਹਿੰਦਾ ਹੈ ਜਦ ਤਕ ਕਿ ਪਰਮ ਪਦ ਰੂਪੀ ਸੰਪੁਟ ਵਿਚ ਸਮਾ ਨਹੀਂ ਜਾਂਦਾ ॥੫੮੭॥
Similarly, like a bumble bee searching for lotus flowers and getting arrested in the box-like flower while sucking its nectar, a bumble bee-like seeker desiring union with his beloved Lord keeps searching for the elixir-like name till he obtains it from T