GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 590
Display Settings
ਜੈਸੇਦੀਪਦੀਪਤਪਤੰਗਲੋਟਪੋਤਹੋਤਕਬਹੂੰਕੈਜ੍ਵਾਰਾਮੈਪਰਤਜਰਜਾਇਹੈ
ਜਿਵੇਂ ਜਗਦੇ ਦੀਵੇ ਉਪਰ ਪਤੰਗਾ ਲੋਟ ਪੋਟ ਹੁੰਦਾ ਰਹਿੰਦਾ ਹੈ, ਪਰ ਕਿਸੇ ਵੇਲੇ ਲਾਟ ਵਿਚ ਪੈ ਕੇ ਸੜ ਭੀ ਜਾਂਦਾ ਹੈ।
Just as a moth is enamored by the flame of a lamp, circles around it, and one day falls in the flame and burns himself.
ਜੈਸੇਖਗਦਿਨਪ੍ਰਤਿਚੋਗਚੁਗਿਆਵੈਉਡਿਕਾਹੂਦਿਨਫਾਸੀਫਾਸੈਬਹੁਰ੍ਯੋਆਇਹੈ
ਜਿਵੇਂ ਪੰਛੀ ਹਰ ਰੋਜ਼ ਚੋਗ ਚੁਗਕੇ ਆਪਣੇ ਆਲ੍ਹਣੇ ਚਿ ਉਡ ਕੇ ਕੇ ਆ ਜਾਂਦਾਹੈ ਪਰ ਕਿਸੇ ਦਿਨ ਫਾਹੀ ਵਿਚ ਭੀ ਫਸ ਜਾਂਦਾ ਹੈ ਤੇ ਫਿਰ ਮੁੜਕੇ ਨਹੀਂ ਆਉਂਦਾ।
Just as a bird picks grains and worms the whole day and return to his nest as the sun sets, but some day, it is caught in the net of a bird catcher and does not return to its nest.
ਜੈਸੇਅਲਕਮਲਕਮਲਪ੍ਰਤਿਖੋਜੈਨਿਤਕਬਹੂੰਕਮਲਦਲਸੰਪਟਸਮਾਇਹੈ
ਜਿਵੇਂ ਭੌਰਾ ਨਿਤ ਹਰੇਕ ਕਵਲ ਫੁਲ ਵਿਚ ਮਕਰੰਦ ਰਸ ਨੂੰ ਢੂੰਡਦਾ ਫਿਰਦਾ ਹੈ, ਪਰ ਕਦੇ ਕਮਲ ਦੀਆਂ ਪੰਖੜੀਆਂ ਦੇ ਡੱਬੇ ਵਿਚ ਸਮਾ ਹੀ ਜਾਂਦਾ ਹੈ।
Just as a black bee keep searching and smelling elixir from various lotus flowers, but one day it is caught in the boxlike flower.
ਤੈਸੇਗੁਰਬਾਨੀਅਵਗਾਹਨਕਰਤਚਿਤਕਬਹੂੰਮਗਨਹ੍ਵੈਸਬਦਉਰਝਾਇਹੈ।੫੯੦।
ਤਿਵੇਂ ਚਿਤ ਗੁਰਬਾਣੀ ਦਾ ਪਾਠ ਤੇ ਵੀਚਾਰ ਤਾਂ ਸਦਾ ਕਰਦਾ ਰਹਿੰਦਾ ਹੈ। ਪਰ ਕਦੇ ਮਗਨ ਹੋ ਕੇ ਸ਼ਬਦ ਦੇ ਰਸ ਵਿਚ ਰਸਲੀਨ ਹੋ ਜਾਂਦਾ ਹੈ ॥੫੯੦॥
Similarly, a seeker perpetually dives in Gurbani, but some day he becomes so engrossed in Gurbani that he is absorbed in Guru's words. (590)