ਜੈਸੇਕਰਪੂਰਲੋਨਏਕਸੇਦਿਖਾਈਦੇਤਕੇਸਰਕਸੁੰਭਸਮਸਰਅਰੁਨਾਈਕੈ।
ਜਿਵੇਂ ਕਪੂਰ ਤੇ ਲੂਣ ਚਿਟਾਈ ਵਿਚ ਇਕੋ ਜਿਹੇ ਦਿਖਾਈ ਦਿੰਦੇ ਹਨ, ਕੇਸਰ ਤੇ ਕਸੁੰਭੇ ਦੀਆਂ ਤੁਰੀਆਂ ਲਾਲੀ ਕਰ ਕੇ ਇਕੋ ਜਿਹੀਆਂ ਦਿੱਸਦੀਆਂ ਹਨ।
Just as a camphor and salt being white look alike, petals of saffron and safflower (Carthamus tinctorious) being red, look the same.
ਰੂਪੋਕਾਂਸੀਦੋਨੋਜੈਸੇਊਜਲਬਰਨਹੋਤਕਾਜਰਔਚੋਆਹੈਸਮਾਨਸ੍ਯਾਮਤਾਈਕੈ।
ਜਿਵੇਂ ਚਾਂਦੀ ਤੇ ਕਾਂਸੀ ਦੋਵੇਂ ਚਿੱਟੇ ਰੰਗ ਦੇ ਹੁੰਦੇ ਹਨ, ਕੱਜਲ ਤੇ ਚੋਆ ਰੰਗ ਦੀ ਕਾਲੋਂ ਕਰ ਕੇ ਇਕੋ ਜਿਹੇ ਹੁੰਦੇ ਹਨ।
Just as silver and bronze shine alike, collyrium and incense stick ash mixed with oil have the same blackness.
ਇੰਦ੍ਰਾਇਨਫਲਅੰਮ੍ਰਿਤਫਲਪੀਤਸਮਹੀਰਾਔਫਟਕਸਮਰੂਪਹੈਦਿਖਾਈਕੈ।
ਤੁੰਮਾ ਫਲ ਤੇ ਅੰਬ ਫਲ ਪੀਲੇ ਹੋਣ ਵਿਚ ਇਕੋ ਜਿਹੇ ਹੁੰਦੇ ਹਨ, ਹੀਰਾ ਤੇ ਬਲੌਰ ਦੇਖਣ ਵਿਚ ਇਕੋ ਜਿਹੇ ਚਿੱਟੇ ਹੀ ਦਿਖਾਈ ਦਿੰਦੇ ਹਨ।
Just as colocynth (Tuma) and mango both being yellow look alike, a diamond and a marble bear the same hue.
ਤੈਸੇਖਲਦ੍ਰਿਸਟਿਮੈਂਅਸਾਧਸਾਧਸਮਦੇਹਬੂਝਤਬਿਬੇਕੀਜਲਜੁਗਤਿਸਮਾਈਕੈ।੫੯੭।
ਤਿਵੇਂ ਮੂਰਖ ਦੀ ਨਜ਼ਰ ਵਿਚ ਸਾਧੂ ਤੇ ਅਸਾਧੂ ਸਰੀਰ ਕਰ ਕੇ ਇਕੋ ਜਿਹੇ ਦਿਖਾਈ ਦਿੰਦੇ ਹਨ ਪਰ ਬਿਬੇਕੀ ਪੁਰਸ਼ ਸਮਝਦੇ ਹਨ ਹੰਸਾਂ ਵਾਲੀ ਜਲ ਦੀ ਜੁਗਤ ਤੇ ਸਹਿਨ ਸ਼ੀਲਤਾ ਤੋਂ ॥੫੯੭॥
Similarly, in the eyes of a foolish person, good and bad men are seen the same, but one who is a knowledgeable person with Guru's teachings, knows how to separate milk from water like a swan. He has the ability to distinguish between a saint and a sinner.