GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 598
Display Settings
ਕਾਲਰਮੈਂਬੋਏਬੀਜਉਪਜੈਪਾਨਧਾਨਖੇਤਮੈਡਾਰੇਸੁਤਾਂਤੇਅਧਿਕਅਨਾਜਹੈ
ਕੱਲਰੀ ਧਰਤੀ ਵਿਚ ਧਾਨਾਂ ਦਾ ਬੀਜ ਬੀਜੀਏ ਤਾਂ ਪੱਤਾ ਭੀ ਨਹੀਂ ਫੁੱਟਦਾ, ਪਰ ਜੇ ਉਹੋ ਸ਼ੋਰਾ ਖੇਤ ਵਿਚ ਪਾਈਏ ਤਾਂ ਉਸ ਤੋਂ ਅਨਾਜ ਬਹੁਤ ਹੋ ਜਾਂਦਾ ਹੈ।
Just as seed sown in saline land does not grow even a leaf, but if this land is treated with gypsum salt, it gives much yield.
ਕਾਲਰਸੈਕਰਤਸਬਾਰਜਮਸਾਊਸੁਤੌਪਾਵਕਪ੍ਰਸੰਗਤਪਤੇਜਉਪਰਾਜਹੈ
ਜਦ ਕੱਲਰ ਸ਼ੋਰੇ ਨਾਲ ਪਾਣੀ ਮੇਲਦੇ ਹਨ ਤਾਂ ਉਹ ਭਾਫ ਨੂੰ ਜਮਾ ਦਿੰਦਾ ਹੈ, ਪਰ ਉਹੋ ਸ਼ੋਰਾ ਅੱਗ ਦਾ ਸੰਗ ਪਾ ਕੇ ਭਬਾਕਾ ਪੈ ਕਰਦਾ ਹੈ।
Saline, when mixed with water vaporises and then condenses, but when brought near fire produces a blast.
ਜਸਤਸੰਯੁਕਤਹ੍ਵੈਮਿਲਤਹੈਸੀਤਜਲਅਚਵਤਸਾਂਤਿਸੁਖਤ੍ਰਿਖਾਭ੍ਰਮਭਾਜਹੈ
ਉਹੋ ਸ਼ੋਰਾ ਜਿਸਤ ਦੀ ਸੁਰਾਹੀ ਨਾਲ ਜਦੋਂ ਜੋੜੀਦਾ ਹੈ ਤਾਂ ਠੰਢਾ ਜਲ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪੀਂਦਿਆਂ ਸ਼ਾਂਤੀ ਤੇ ਸੁਖ ਹੁੰਦਾ ਹੈ, ਤੇ ਤ੍ਰੇਹ ਦਾ ਭਰਮ ਦੂਰ ਹੋ ਜਾਂਦਾ ਹੈ।
The same saline salt when brought in contact with zinc container cools the water that gives peace and comfort when drunk. It satiates the craving and thirst.
ਤੈਸੇਆਤਮਾਅਚੇਤਸੰਗਤਸੁਭਾਵਹੇਤਸਕਿਤਸਕਿਤਗਤਸਿਵਸਿਵਸਾਜਹੈ।੫੯੮।
ਤਿਵੇਂ ਆਤਮਾ ਦਾ ਸੁਭਾਵ ਮਾਇਆ ਦੀ ਸੰਗਤ ਨਾਲ ਮਾਇਆ ਵਰਗਾ ਅਚੇਤ ਜੜ੍ਹ ਰੂਪ ਹੋ ਜਾਂਦਾ ਹੈ ਤੇ ਕਲਿਆਨ ਸਰੂਪ ਦੀ ਪ੍ਰੀਤ ਨਾਲ ਕਲਿਆਨ ਸਰੂਪ ਬਣ ਜਾਂਦਾ ਹੈ ॥੫੯੮॥
Similarly, a human soul under the influence of good and bad company and developing love and attachment with consciousless maya becomes consciousless. And by loving the conscious benevolent Lord, it also becomes benevolent and conscientious. (598)