ਜੈਸੇਫਲਤੇਬਿਰਖਬਿਰਖਤੇਹੋਤਫਲਅਦਭੁਤਗਤਿਕਛੁਕਹਤਨਆਵੈਜੀ।
ਜਿਵੇਂ ਫਲ ਤੋਂ ਬ੍ਰਿਛ ਤੇ ਬ੍ਰਿਛ ਤੋਂ ਫਲ ਹੁੰਦਾ ਹੈ, ਅਸਚਰਜ ਲੀਲ੍ਹਾ ਕੁਛ ਕਹਿਣ ਵਿਚ ਨਹੀਂ ਆਉਂਦੀ।
Just as a tree is born out of fruit and fruit grows on the tree this act is wonderous and cannot be explained.
ਜੈਸੇਬਾਸਬਾਵਨਮੈਬਾਵਨਹੈਬਾਸਬਿਖੈਬਿਸਮਚਰਿਤ੍ਰਕੋਊਮਰਮਨਪਾਵੈਜੀ।
ਜਿਵੇਂ ਬਾਵਨਚੰਦਨ ਵਿਚ ਵਾਸ਼ਨਾ ਹੈ ਅਥਵਾ ਵਾਸ਼ਨਾ ਵਿਚ ਚੰਦਨ ਹੈ, ਅਨੋਖਾ ਚਰਿਤ੍ਰ ਹੈ ਕੋਈ ਭੇਦ ਨਹੀਂ ਪਾ ਸਕਦਾ।
Just as fragrance is in sandalwood and sandalwood is in fragrance, no one can know secret of this astonishing display.
ਕਾਸਮੈਅਗਨਿਅਰਅਗਨਿਮੈਕਾਸਜੈਸੇਅਤਿਅਸਚਰਯਮਯਕੌਤਕਕਹਾਵੈਜੀ।
ਜਿਵੇਂ ਲੱਕੜ ਵਿਚ ਅੱਗ ਤੇ ਅੱਗ ਵਿਚ ਲੱਕੜ ਹੈ, ਇਹ ਅਤਿ ਅਸਚਰਜ ਰੂਪ ਕੌਤਕ ਕਹਾਂਵਦਾ ਹੈ।
Just as fire exists in wood and wood is fire. This play is no less amazing.
ਸਤਿਗੁਰਮਹਿਸਬਦਸਬਦਮਹਿਸਤਿਗੁਰਹੈਨਿਗੁਨਸਗੁਨਗ੍ਯਾਨਧ੍ਯਾਨਸਮਝਾਵੈਜੀ।੬੦੮।
ਇਸੇ ਤਰ੍ਹਾਂ ਸਤਿਗੁਰੂ ਵਿਚ ਸ਼ਬਦ ਹੈ ਤੇ ਸ਼ਬਦ ਵਿਚ ਸਤਿਗੁਰੂ ਹੈ, ਨਿਰਗੁਣ ਵਿਚ ਸਰਗੁਣ ਹੈ ਤੇ ਸਰਗੁਣ ਵਿਚ ਨਿਰਗੁਣ ਹੈ, ਗਿਆਂਨ ਵਿਚ ਧਿਆਨ ਹੈ ਤੇ ਧਿਆਨ ਵਿਚ ਗਿਆਨ ਹੈ, ਇਨ੍ਹਾਂ ਗੱਲਾਂ ਦੀ ਸਮਝ ਭੀ ਐਉਂ ਆ ਜਾਂਦੀ ਹੈ ॥੬੦੮॥
Similarly, the True Guru has word (Naam) and True Guru resides in it. The True Guru alone explains us the focusing of mind on the absolute and transcendental form of divine knowledge. (608)