GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 609
Display Settings
ਜੈਸੇਤਿਲਬਾਸਬਾਸਲੀਜੀਅਤਕੁਸਮਤੇਤਾਂਤੇਹੋਤਹੈਫੁਲੇਲਜਤਨਕੈਜਾਨੀਐ
ਜਿਵੇਂ ਤਿਲਾਂ ਦਾ ਵਾਸਾ ਫੁਲਾਂ ਵਿਚ ਕਰ ਕੇ ਫੁਲਾਂ ਤੋਂ ਖ਼ਸ਼ਬੂ ਲਈ ਜਾਂਦੀ ਹੈ, ਉਸਤੋਂ ਫਿਰ ਜਤਨ ਕੀਤਿਆਂ ਫੁਲੇਲ ਬਣਦਾ ਜਾਣੀਦਾ ਹੈ।
Just as perfume is extracted from flowers and it is mixed in sesame oil and then with some effort, fragrant oil is prepared.
ਜੈਸੇਤੌਅਉਟਾਇਦੂਧਜਾਮਨਜਮਾਇਮਥਸੰਜਮਸਹਤਘ੍ਰਿਤਪ੍ਰਗਟਾਇਮਾਨੀਐ
ਜਿਵੇਂ ਦੁੱਧ ਉਬਾਲ ਕੇ ਤੇ ਰਾਤ ਨੂੰ ਜਮਾ ਕੇ ਸਵੇਰੇ ਰਿੜਕ ਕੇ ਫਿਰ ਤ੍ਰੀਕੇ ਸਿਰ ਘਿਉ ਪ੍ਰਗਟਾਈਦਾ ਹੈ ਤੇ ਸਾਰੇ ਉਸ ਨੂੰ ਘਿਉ ਮੰਨਦੇ ਹਨ।
Just as milk is hard boiled, cooled and a small quantity of coagulant is added to turn it into curd. This curd is churned and butter obtained. The butter is then turned into ghee (clarified butter).
ਜੈਸੇਕੂਆਖੋਦਕਰਿਬਸੁਧਾਧਸਾਇਕੋਠੀਲਾਜਕਉਬਹਾਇਡੋਲਕਾਢਿਜਲਆਨੀਐ
ਜਿਵੇਂ ਖੂਹ ਪੁੱਟ ਕੇ ਧਰਤੀ ਵਿਚ ਖੂਹ ਦਾ ਮਹਲ ਧਸਾਇ ਕੇ ਐਉਂ ਖੂਹ ਤਿਆਰ ਕਰ ਕੇ ਲੱਜ ਨਾਲ ਡੋਲ ਵਹਾ ਕੇ ਪਾਣੀ ਕੱਢ ਲਿਆਈਦਾ ਹੈ।
Just as earth is dug up to dig a well and then a frame of the size and shape of the well is pushed in, whence a bucket tied with long rope is used to pull out water.
ਗੁਰਉਪਦੇਸਤੈਸੇਭਾਵਨੀਭਕਤਭਾਇਘਟਘਟਪੂਰਨਬ੍ਰਹਮਪਹਿਚਾਨੀਐ।੬੦੯।
ਤਿਵੇਂ ਸ਼ਰਧਾ, ਭਗਤੀ ਤੇ ਪ੍ਰੇਮ ਨਾਲ ਗੁਰ ਉਪਦੇਸ਼ ਕਮਾਉਣ ਤੇ ਘਟ ਘਟ ਵਿਚ ਪੂਰਨ ਬ੍ਰਹਮ ਪਛਾਣ ਲਈਦਾ ਹੈ ॥੬੦੯॥
Similarly, if the precept of the True Guru when practiced devotedly and lovingly with every breath, then the perfect Lord becomes imminent in His splendour in everybody and all forms. (609)