ਰਿਧਸਿਧਨਿਧਸੁਧਾਪਾਰਸਕਲਪਤਰੁਕਾਮਧੇਨੁਚਿੰਤਾਮਨਿਲਛਮੀਸ੍ਵਮੇਵਕੀ।
ਰਿਧੀਆਂ, ਸਿਧੀਆਂ ਨਿਧੀਆਂ; ਕਹੇ ਜਾਂਦੇ, ਅੰਮ੍ਰਿਤ ਪਾਰਸ ਕਲਪ ਬ੍ਰਿਛ, ਕਾਮਧੇਨੁ ਗਾਂ ਚਿੰਤਾਮਣਿ ਤੇ ਖੁਦ ਆਪ ਹੀ ਲੱਛਮੀ;
All wealths, miraculous powers, so-called elixirs, philosopher stones, heavenly-trees and cows, pearl that frees a person from all worries and even goddess Lakshami (goddess of wealth) are paltry,
ਚਤੁਰਪਦਾਰਥਸੁਭਾਵਸੀਲਰੂਪਗੁਨਭੁਕਤਜੁਕਤਮਤਅਲਖਅਭੇਵਕੀ।
ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ ਸ਼ੁਭ ਸੁਭਾਵ, ਸਤ ਧਰਮ, ਸੋਹਣਾ ਰੂਪ ਤੇ ਸ਼ੁਭ ਗੁਣ, ਭੋਗਾਂ ਦੀ ਪ੍ਰਾਪਤੀ, ਅਲਖ ਤੇ ਅਭੇਵ ਵਾਹਿਗੁਰੂ ਨਾਲ ਜੁੜਨ ਵਾਲੀ ਬੁੱਧੀ;
The four elements, piety of character, righteousness, beautiful form, virtues, relishment of material wisdom and means of uniting with inaccessible and indiscriminating Lord are also paltry,
ਜ੍ਵਾਲਾਜੋਤਿਜੈਜੈਕਾਰਕੀਰਤਿਪ੍ਰਤਾਪਛਬਿਤੇਜਤਪਕਾਂਤਿਬਿਭੈਸੋਭਾਸਾਧਸੇਵਕੀ।
ਮਸਤਕ ਤੇ ਜੋਤੀ ਦਾ ਪ੍ਰਕਾਸ਼, ਜੈ ਜੈ ਕਾਰ, ਵਡਿਆਈ, ਪ੍ਰਤਾਪ, ਸੋਭਾ, ਤੇਜ, ਤਪ ਸੁੰਦਰਤਾ ਤੇ ਸਾਰੀਆਂ ਵਿਭੂਤੀਆਂ ਨਾਲ ਸਾਧੂ ਸੇਵਾ ਦੀ ਸੋਭਾ;
Shining miraculous intellect, praise of the world, glory and grandeur, power, penance, revolutionary praise, luxurious living and service of the holy-men is also no match.
ਅਨੰਦਸਹਜਸੁਖਸਕਲਪ੍ਰਕਾਸਕੋਟਿਕਿੰਚਤਕਟਾਛਕ੍ਰਿਪਾਜਾਂਹਿਗੁਰਦੇਵਕੀ।੬੧੨।
ਜਿਸ ਨੂੰ ਥੋੜੀ ਜਿਹੀ ਗੁਰਦੇਵ ਦੀ ਕ੍ਰਿਪਾਲਤਾ ਭਰੀ ਚੀਰਵੀਂ ਨਿਗਾਹ ਪ੍ਰਾਪਤ ਹੋ ਗਈ ਉਸ ਨੂੰ ਇਹ ਸਾਰੇ ਸੁਖ, ਆਨੰਦ ਤੇ ਕ੍ਰੋੜਾਂ ਪ੍ਰਕਾਸ਼ ਸਹਿਜੇ ਹੀ ਪ੍ਰਾਪਤ ਹੋ ਗਏ ਜਾਣੋ ॥੬੧੨॥
A momentary glimpse of grace by the True Guru provides a slave Sikh with all the bliss, ecstasy, happiness and millions of radiances, who has been blessed with consecration of Lord's name by the Guru. (612)