GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 613
Display Settings
ਗੁਰਉਪਦੇਸਿਪ੍ਰਾਤਸਮੈਇਸਨਾਨਕਰਿਜਿਹਵਾਜਪਤਗੁਰਮੰਤ੍ਰਜੈਸੇਜਾਨਹੀ
ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਗੁਰ ਉਪਦੇਸ਼ ਦੁਆਰਾ ਜਿਵੇਂ ਜਾਣਿਆ ਹੈ ਉਸ ਅਨੁਸਾਰ ਜੀਭ ਨਾਲ ਗੁਰਮੰਤ੍ਰ ਜਪਦਾ ਹੈ।
The obedient Sikhs of the True Guru bathe themselves in the ambrosial hour, sit in meditation and recitation of Lord's name as they know and as taught to them by the Guru.
ਤਿਲਕਲਿਲਾਰਪਾਇਪਰਤਪਰਸਪਰਸਬਦਸੁਨਾਇਗਾਇਸੁਨਉਨਮਾਨਹੀ
ਸੰਗਤ ਵਿਚ ਜਾ ਕੇ ਮੱਥੇ ਤੇ ਤਿਲਕ ਲਾ ਕੇ ਆਪੋ ਵਿਚੀਂ ਪੈਰੀਂ ਪੌਣਾ ਕਰਦਾ ਹੈ, ਗੁਰੂ ਸ਼ਬਦ ਗਾ ਕੇ ਸੁਨਾਉਂਦਾ ਤੇ ਸੁਣ ਕੇ ਮਗਨ ਹੁੰਦਾ ਹੈ।
In the congregation of the Sikhs of the Guru, they shower respect and love upon each, sing, listen and reflect on Lord's praises while the marks of acceptance of such acts become conspicuous on their forehead.
ਗੁਰਮਤਿਭਜਨਤਜਨਦੁਰਮਤਕਹੈਗ੍ਯਾਨਧ੍ਯਾਨਗੁਰਸਿਖਪੰਚਪਰਵਾਨਹੀ
ਗੁਰਮਤ ਨੂੰ ਸੇਵਨ ਕਰਨਾ ਤੇ ਖੋਟੀ ਮਤ ਦਾ ਤਿਆਗਣਾ ਹੋਰਨਾਂ ਨੂੰ ਦੱਸਦਾ ਹੈ ਤੇ ਉਪਦੇਸ਼ ਕਰਦਾ ਹੈ ਕਿ ਗੁਰੂ ਕੇ ਸਿੱਖਾਂ ਦੇ ਪੰਥ ਵਿਚ ਗੁਰਮਤ ਦਾ ਗਿਆਨ ਤੇ ਗੁਰੂ ਦਾ ਧਿਆਨ ਹੀ ਪਰਵਾਨ ਹੈ।
The path of Guru's wisdom teaches us adopting and practicing Guru's teachings and shedding base wisdom. Guru-blessed knowledge and concentrating mind on the True Guru is only acceptable.
ਦੇਖਤਸੁਨਤਕਹਤਸਬਕੋਊਭਲੋਰਹਤਅੰਤਰਿਗਤਸਤਿਗੁਰਮਾਨਹੀ।੬੧੩।
ਐਸੇ ਸਿਖ ਨੂੰ ਸਭ ਕੋਈ ਜੋ ਦੇਖਦਾ ਜਾਂ ਸੁਣਦਾ ਹੈ ਤੇ ਭਲਾ ਕਹਿੰਦਾ ਹੈ, ਪਰ ਜਦੋਂ ਇਹ ਸਾਰੀ ਰਹਿਣੀ ਉਸ ਦੇ ਅੰਦਰ ਵੱਸ ਜਾਂਦੀ ਹੈ, ਤਦੋਂ ਸਤਿਗੁਰੂ ਭੀ ਉਸ ਨੂੰ ਮਾਨ ਦਿੰਦਾ ਹੈ ॥੬੧੩॥
Outwardly, everyone sees, listens to and describes this Guru defined path. But those who have adopted this path innately are accepted ultimately at the door of the True Guru.