ਅਨਭੈਭਵਨਪ੍ਰੇਮਭਗਤਿਮੁਕਤਿਦ੍ਵਾਰਚਾਰੋਬਸੁਚਾਰੋਕੁੰਟਰਾਜਤਰਾਜਾਨਹੈ।
ਸਤਿਗੁਰ ਦਾ ਘਰ ਸੁਤੇ ਗਿਆਨ ਦਾ ਘਰ ਹੈ ਪ੍ਰੇਮਾ ਭਗਤੀ ਤੇ ਮੁਕਤੀ ਇਸ ਦੁਆਰੇ ਹੱਥ ਬੱਧੀ ਖੜੀਆਂ ਹਨ, ਚਾਰੋਂ ਪਦਾਰਥ ਧਰਮ,ਅਰਥ, ਕਾਮ ਮੋਖ ਇਸ ਘਰ ਦੇ ਵੱਸ ਵਿਚ ਹਨ ਤੇ ਚਹੁੰਆਂ ਕੁੰਟਾਂ ਵਿਚ ਮੇਰਾ ਸਤਿਗੁਰ ਰਾਜਿਆਂ ਦਾ ਰਾਜਾ ਬਿਰਾਜ ਰਿਹਾ ਹੈ।
The door of the True Guru is perpetual source of knowledge, a place where His slaves are ever involved in His loving worship and His loving maids are praying for salvation.
ਜਾਗ੍ਰਤਸ੍ਵਪਨਦਿਨਰੈਨਉਠਬੈਠਚਲਿਸਿਮਰਨਸ੍ਰਵਨਸੁਕ੍ਰਿਤਪਰਵਾਨਹੈ।
ਉਸ ਨੂੰ ਜਾਗਦੇ ਸੁੱਤੇ, ਦਿਨੇ ਰਾਤ, ਉਠਦੇ ਬੈਠਦੇ ਚਲਦੇ ਸਿਮਰਨ ਕਰਨ ਤੇ ਗੁਰਬਾਣੀ ਪੜ੍ਹਨ ਸੁਣਨ ਦੀ ਸੋਹਣੀ ਕ੍ਰਿਤ ਪ੍ਰਵਾਣ ਹੁੰਦੀ ਹੈ।
That human being is ever accepted at the door of the True Guru who utters and listens to His divine name awake, sleeping, sitting, standing or walking. This for him is the supreme task for him.
ਜੋਈਜੋਈਆਵੈਸੋਈਭਾਵੈਪਾਵੈਨਾਮੁਨਿਧਭਗਤਿਵਛਲਮਾਨੋਬਾਜਤਨੀਸਾਨਹੈ।
ਜਿਹੜਾ ਜਿਹੜਾ ਆਉਂਦਾ ਹੈ, ਉਹੋ ਮਨ ਭਾਉਂਦਾ ਨਾਮ ਦਾ ਖ਼ਜ਼ਾਨਾ ਪਾਉਂਦਾ ਹੈ, ਭਗਤੀ ਕਰਨ ਵਾਲੇ ਭਗਤਾਂ ਦਾ ਮਾਨੋ ਏਥੇ ਨਗਾਰਾ ਵੱਜ ਰਿਹਾ ਹੈ।
All those who come to the door of the True Guru with devotion and love are accepted by the True Guru. He acquires the invaluable treasure of Name. It seems the proclamation of Him being the lover of the worshippers is being sounded on His door in the form
ਜੀਵਨਮੁਕਤਿਸਾਮਰਾਜਸੁਖਭੋਗਵਤਅਦਭੁਤਛਬਿਅਤਿਹੀਬਿਰਾਜਮਾਨਹੈ।੬੧੯।
ਜੋ ਮੇਰੇ ਸਤਿਗੁਰ ਦੇ ਇਸ ਰਾਜ ਦੀ ਸ਼ਰਨ ਆਉਂਦਾ ਹੈ ਸੁਖ ਭੋਗਦਾ ਹੋਇਆ ਜੀਵਨ ਮੁਕਤ ਹੋ ਜਾਂਦਾ ਹੈ, ਐਸੀ ਅਸਚਰਜ ਤੇ ਅਤਿਅੰਤ ਸੋਭਾ ਮੇਰੇ ਸਤਿਗੁਰਾਂ ਦੇ ਘਰ ਦੀ ਸੁਭਾਇਮਾਨ ਹੋ ਰਹੀ ਹੈ ॥੬੧੯॥
All those human beings who take refuge on the door of the king of kings, they enjoy the wondrous comforts of the treasure of Name and becomes liberated while alive. Such wondrous beauty of the court of the True Guru is becoming well adorned. (619)