ਜੈਸੇਤਉਨਰਿੰਦਚੜ੍ਹਿਬੈਠਤਪ੍ਰਯੰਕਪਰਚਾਰੋਖੂਟਸੈਦਰਬਦੇਤਆਨਿਆਨਿਕੈ।
ਜਿਵੇਂ ਰਾਜਾ ਰਾਜ ਸਿੰਘਾਸਨ ਉੱਤੇ ਚੜ੍ਹ ਬੈਠਦਾ ਹੈ ਤਾਂ ਚਾਰੋਂ ਪਾਸਿਆਂ ਤੋਂ ਲੋਕ ਧਨ ਲਿਆ ਲਿਆ ਕੇ ਦਿੰਦੇ ਹਨ।
Just as when a king comes and sits on his throne, people from all over come to him with their problems and petitions or offerings,
ਕਾਹੂਕਉਰਿਸਾਇਆਗਯਾਕਰਤਜਉਮਾਰਬੇਕੀਤਾਤਕਾਲਮਾਰਿਡਾਰੀਅਤਪ੍ਰਾਨਹਾਨਕੈ।
ਕਿਸੇ ਨੂੰ ਗੁੱਸੇ ਨਾਲ ਜਦਮਾਰਨ ਦੀ ਆਗਿਆ ਕਰਦਾ ਹੈ ਤਾਂਉਸੇ ਵੇਲੇ ਪ੍ਰਾਣ ਨਾਸ ਕਰ ਕੇ ਉਹ ਮਾਰ ਦਿੱਤਾ ਜਾਂਦਾ ਹੈ।
And if the king angrily orders killing of a culprit, that person is executed at once.
ਕਾਹੂਕਉਪ੍ਰਸੰਨਹ੍ਵੈਦਿਖਾਵਤਹੈਲਾਖਕੋਟਿਤੁਰਤਭੰਡਾਰੀਗਨਦੇਤਿਆਨਮਾਨਿਕੈ।
ਕਿਸੇ ਨੂੰ ਪ੍ਰਸੰਨ ਹੋ ਕੇ ਲੱਖਾਂ ਕ੍ਰੋੜਾਂ ਧਨ ਦਿਵਾਉਂਦਾ ਹੈ ਭਾਵ ਬਖਸ਼ਦਾ ਹੈ ਤਾਂ ਭੰਡਾਰੀ ਤੁਰੰਤ ਹੀ ਆਗਿਆ ਮੰਨਕੇ ਧਨ ਲਿਆ ਕੇ ਗਿਣਕੇ ਕੇ ਦਿੰਦਾ ਹੈ।
And pleased with some noble and virtuous person, he orders giving millions of rupees to the honoured person, the cashier obeys the order and brings the required money immediately.
ਤੈਸੇਦੇਤਲੇਤਹੇਤਨੇਤਕੈਬ੍ਰਹਮਗਯਾਨੀਲੇਪਨਲਿਪਤਹੈਬ੍ਰਹਮਗਯਾਨਸਯਾਨਕੈ।੬੧੮।
ਤਿਵੇਂ ਬ੍ਰਹਮ ਗਿਆਨੀ ਦੇਣ ਲੈਣ ਵਿਚ ਰਾਗ ਦ੍ਵੈਖ ਨਹੀਂ ਧਾਰਦੇ, ਪਰ ਈਸ਼੍ਵਰ ਦੀ ਠਟੀ ਮੂਜਬ ਦੇਂਦੇ ਲੈਂਦੇ ਹਨ, ਆਪ ਕਿਸੇ ਲੇਪ ਵਿਚ ਉਹ ਲਿਪਾਇਮਾਨ ਨਹੀਂ ਹੁੰਦੇ ॥੬੧੮॥
Just as a king remains impartial while passing judgment on a culprit or a noble person, so does an enlightened person feels God Almighty as the cause of all comforts and tribulations to human being and he himself remains aloof of these being a knower of L