GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 629
Display Settings
ਗਿਆਨਮੇਘਬਰਖਾਸਰਬਤ੍ਰਬਰਖੈਸਮਾਨਊਚੋਤਜਨੀਚੈਬਲਗਵਨਕੈਜਾਤਹੈ
ਜਿਵੇਂ ਬੱਦਲ ਉੱਚੀ ਨੀਵੀਂ ਸਭ ਥਾਈਂ ਇਕੋ ਜਿਹੀ ਵਰਖਾ ਵਰਸਾਉਂਦਾ ਹੈ ਪਰ ਮੀਂਹ ਦਾ ਪਾਣੀ ਉੱਚੇ ਥਾਂ ਛੱਡ ਕੇ ਨੀਵੇਂ ਪਾਸੇ ਨੂੰ ਵਹਿ ਜਾਂਦਾ ਹੈ।
Just as rain falls alike all over, and the water falling on higher ground flow down to lower ground automatically.
ਤੀਰਥਪਰਬਜੈਸੇਜਾਤਹੈਜਗਤਚਲਜਾਤ੍ਰਾਹੇਤਦੇਤਦਾਨਅਤਿਬਿਗਸਾਤਹੈ
ਜਿਵੇਂ ਕਿਸੇ ਪਰਬ ਪੁਰ ਤੀਰਥ ਤੇ ਸਾਰਾ ਜਗਤ ਚੱਲ ਕੇ ਜਾਂਦਾ ਹੈ ਤੇ ਯਾਤ੍ਰੀ ਯਾਤ੍ਰਾ ਸਫਲ ਕਰਨ ਦੇ ਕਾਰਨ ਦਾਨ ਦੇਂਦੇ ਬੜੇ ਖੁਸ਼ ਹੁੰਦੇ ਹਨ।
Just as on festivals people go to places of pilgrimage and feels happy making charities.
ਜੈਸੇਨ੍ਰਿਪਸੋਭਤਹੈਬੈਠਿਓਸਿੰਘਾਸਨਪੈਚਹੂੰਓਰਤੇਦਰਬਆਵਦਿਨਰਾਤਹੈ
ਜਿਵੇਂ ਰਾਜ ਸਿੰਘਾਸਨ ਤੇ ਬੈਠਾ ਰਾਜਾ ਸੋਭਦਾ ਹੈ ਤਾਂ ਚਾਰੋਂ ਪਾਸਿਆਂ ਤੋਂ ਦਿਨੇ ਰਾਤ ਧਨ ਟੁਰਿਆ ਆਉਂਦਾ ਹੈ।
Just as a king sits on throne and earns admirations, he receives gifts and offerings from all sides both during day and night.
ਤੈਸੇਨਿਹਕਾਮਧਾਮਸਾਧਹੈਸੰਸਾਰਬਿਖੈਅਸਨਬਸਨਚਲਆਵਤਜੁਗਾਤਹੈ।੬੨੯।
ਤਿਵੇਂ ਸੰਸਾਰ ਵਿਚ ਸਾਧੂ ਦਾ ਘਰ ਇੱਛਾ ਰਹਿਤ ਹੈ ਤੇ ਉੱਥੇ ਭੋਜਨ ਬਸਤ੍ਰ ਤੇ ਦਸਵੰਧ ਆਦਿ ਦੇ ਧਨ ਆਪਣੇ ਆਪ ਚਲੇ ਆਉਂਦੇ ਹਨ ॥੬੨੯॥
Similarly, the house of God-like True Guru is without desires. Like the rain water, charity at places of pilgrimage and the king, food items, clothes and money of Daswandh keep pouring in the house of the True Guru.