GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 628
Display Settings
ਸੀਸਗੁਰਚਰਨਕਰਨਉਪਦੇਸਦੀਖ੍ਯਾਲੋਚਨਦਰਸਅਵਲੋਕਸੁਖਪਾਈਐ
ਸੀਸ ਗੁਰੂ ਚਰਨਾਂ ਨੂੰ ਲਾ ਲਾ ਕੇ, ਕੰਨਾਂ ਨਾਲ ਉਪਦੇਸ਼ ਤੇ ਗੁਰਮੰਤ੍ਰ ਸੁਣ ਸੁਣ ਕੇ ਨੈਣਾਂ ਨਾਲ ਦਰਸ਼ਨ ਦੇਖ ਕੇ ਸੁਖ ਪਾਈਏ।
O True Guru! be kind and let my head be in the feet of the True Guru, my ears be always attentive to listen to the words divine, my eyes be seeing your glimpse and thus bless me with true happiness.
ਰਸਨਾਸਬਦਗੁਰਹਸਤਸੇਵਾਡੰਡੌਤਰਿਦੈਗੁਰਗ੍ਯਾਨਉਨਮਨਲਿਵਲਾਈਐ
ਰਸਨਾ ਨਾਲ ਗੁਰੂ ਕੇ ਸ਼ਬਦ ਗਾਂਵੀਏ, ਹੱਥਾਂ ਨਾਲ ਸੇਵਾ ਤੇ ਡੰਡੌਤਾਂ ਕਰ ਕਰ ਕੇ ਹਿਰਦੇ ਵਿਚ ਗੁਰੂ ਗਿਆਨ ਨੂੰ ਪਾ ਕੇ ਉਨਮਨੀ ਲਿਵ ਲਾਈਏ।
O True Guru! be kind and bless me that my tongue may ever repeat and utter the ambrosial words that Guru has blessed me with, the hands may indulge in the service and salutation, the words of wisdom may remain installed in my mind and thus fix my consciou
ਚਰਨਗਵਨਸਾਧਸੰਗਤਿਪਰਕ੍ਰਮਾਲਉਦਾਸਨਦਾਸਾਨਮਤਿਨਿੰਮ੍ਰਤਾਸਮਾਈਐ
ਚਰਨ ਸਾਧ ਸੰਗਤ ਦੀ ਪਰਿਕਰਮਾ ਵਾਸਤੇ ਜਾਣ, ਮਤ ਨਿੰਮ੍ਰਤਾ ਵਿਚ ਐਸੀ ਸਮਾਵੇ ਕਿ ਦਾਸਾਂ ਦੀ ਦਾਸ ਹੋ ਜਾਵੇ।
May my feet advance towards holy Sangat and circumambulate them, and thus absorb my mind in the humility possessed by slaves of the servants.
ਸੰਤਰੇਨਮਜਨਭਗਤਿਭਾਉਭੋਜਨਦੈਸ੍ਰੀਗੁਰਕ੍ਰਿਪਾਕੈਪ੍ਰੇਮਪੈਜਪ੍ਰਗਟਾਈਐ।੬੨੮।
ਸੰਤਾਂ ਦੀ ਧੂੜੀ ਵਿਚ ਇਸ਼ਨਾਨ ਹੋਵੇ, ਪ੍ਰੇਮਾ ਭਗਤੀ ਦਾ ਭੋਜਨ ਸਾਂਨੂੰ ਦਿਉ, ਇਸ ਪ੍ਰਕਾਰ ਹੇ ਸ੍ਰੀ ਗੁਰੂ ਜੀ ਮਹਾਰਾਜ! ਕ੍ਰਿਪਾ ਕਰ ਕੇ ਮੇਰੀ ਪ੍ਰੇਮ ਦੀ ਪੈਜ ਨੂੰ ਆਪ ਆਪਣੇ ਦੁਆਰੇ ਉੱਜਲ ਕਰ ਦਿਉ ॥੬੨੮॥
O True Guru! enlighten in me the loving respect by Your grace, making me dependent upon those holy and noble souls whose support is Lord's name. Grant me their company and food of loving devotion to survive on. (628)