GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 642
Display Settings
ਜਾਕੈਨਾਇਕਾਅਨੇਕਏਕਸੇਅਧਿਕਏਕਪੂਰਨਸੁਹਾਗਭਾਗਸਉਤੈਸਮਧਾਮਹੈ
ਜਿਸ ਮਾਲਕ ਦੀਆਂ ਅਨੇਕਾਂ ਇਸਤ੍ਰੀਆਂ ਹਨ ਤੇ ਇਕ ਤੋਂ ਇਕ ਵਧਕੇ ਹੈ, ਪਰ ਸਾਰੀਆਂ ਨੂੰ ਇਹ ਮਾਨ ਹੈ ਕਿ ਸੰਪੂਰਨ ਸਾਰਾ ਸੁਹਾਗ ਭਾਗ ਮੇਰਾ ਹੈ ਤੇ ਘਰ ਬਾਰ ਮੇਰਾ ਹੈ ਤੇ ਮੈਂ ਉਸ ਦੀ ਸੁਪਤਨੀ ਹਾਂ।
A beloved husband who has many wives and each one better than the other, each one enjoys all the love, attention of husband and other comforts of life.
ਮਾਨਨਹੁਇਮਾਨਭੰਗਬਿਛੁਰਬਿਦੇਸਰਹੀਬਿਰਹਬਿਯੋਗਲਗਬਿਰਹਨੀਭਾਮਹੈ
ਇਕ ਮਾਨ ਵਾਲੀ ਹੈ ਜੋ ਪੀਆ ਤੋਂ ਵਿਛੁੜ ਕੇ ਬਿਦੇਸ ਰਹਿੰਦਿਆਂ ਅਪਣਾ ਮਾਨ ਭੀ ਗੁਆ ਬੈਠੀ ਹੈ ਪਰ ਉਹ ਵਿਯੋਗ ਤੇ ਵਿਛੋੜੇ ਵਿਚ ਲਗੀ ਹੋਈ ਬਿਰਹਨੀ ਇਸਤ੍ਰੀ ਤਾਂ ਕਹਾਉਂਦੀ ਹੈ।
Separated from her dear husband and living far away from him, she feels her respect getting compromised, beside bearing the pangs of separation and thus is called separated.
ਸਿਥਲਸਮਾਨਤ੍ਰੀਯਾਸਕੇਰਿਝਾਇਪ੍ਰਿਯਦਯੋਹੈਦੁਹਾਗਵੈਦੁਹਾਗਨਸਨਾਮਹੈ
ਫਿਰ ਇਕ ਹੋਰ ਹੈ ਜੋ ਆਲਸੀ ਤੇ ਮਾਨ ਵਾਲੀ ਇਸਤ੍ਰੀ ਹੈ ਜੋ ਪਤੀ ਨੂੰ ਪ੍ਰਸੰਨ ਨਹੀਂ ਕਰ ਸਕਦੀ। ਪਤੀ ਨੇ ਉਸ ਨੂੰ ਛੁੱਟੜ ਕਰ ਦਿੱਤਾ ਹੈ, ਪਰ ਉਹ ਦੁਹਾਗਨ ਕਹਾ ਕੇ ਭੀ ਪਤੀ ਦੇ ਨਾਮ ਸਹਿਤ ਹੈ।
Like lazy people, idle wife cannot please her husband and as a result she is known as one who has been abandoned by her husband.
ਲੋਚਨਸ੍ਰਵਨਜੀਹਕਰਅੰਗਅੰਗਹੀਨਪਰਸਯੋਪੇਖ੍ਯੋਸੁਨ੍ਯੋਮੇਰੋਕਹਾਨਾਮਹੈ।੬੪੨।
ਪਰ ਮੈਂ ਤਾਂ ਅੱਖਾਂ; ਕੰਨਾਂ ਜੀਭ ਤੇ ਹੱਥ ਆਦਿ ਹਰੇਕ ਅੰਗ ਤੋਂ ਹੀਣੀ ਹਾਂ ਜੋ ਕਦੇ ਉਸ ਪਿਆਰੇ ਨੂੰ ਪਰਸਿਆ ਨਹੀਂ, ਦੇਖਿਆ ਨਹੀਂ, ਉਸ ਦੇ ਬੋਲ ਸੁਣੇ ਨਹੀਂ, ਮੇਰਾ ਕੀਹ ਨਾਂ ਹੋ ਸਕਦਾ ਹੈ? ॥੬੪੨॥
One who enjoys love of her husband is called Suhagan (Happily married). Even separated woman and a Duhagan (unhappy in marriage) also belong to someone and are associated with him, but I have not felt my beloved with any part of my body. I have not seen H