GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 641
Display Settings
ਬੇਸ੍ਵਾਕੇਸਿੰਗਾਰਬਿਭਚਾਰਕੋਪਾਰਾਵਾਰਬਿਨਭਰਤਾਰਨਾਰਿਕਾਕੀਕੈਬੁਲਾਈਐ
ਵੇਸਵਾਂ ਦੇ ਵਿਭਚਾਰ ਵਾਸਤੇ ਕੀਤੇ ਗਏ ਸਿੰਗਾਰਾਂ ਦਾ ਤਾਂ ਕੋਈ ਅੰਤ ਨਹੀਂ, ਪਰ ਇਕ ਪਤੀ ਦੀ ਹੋਏ ਬਿਨਾਂ ਉਹ ਕਿਸ ਦੀ ਵਹੁਟੀ ਕਰ ਕੇ ਬੁਲਾਈ ਜਾਏ?
For immoral acts, there is no end for a whore to do up her ornamentation and embellishment. But without a husband, whose wife would she be called as?
ਬਗਸੇਤਗਾਤਜੀਵਘਾਤਕਰਿਖਾਤਕੇਤੇਮੋਨਗਹੇਪ੍ਯਾਨਾਧਰੇਜੁਗਤਪਾਈਐ
ਚਿਟੇ ਸਰੀਰ ਵਾਲਾ ਬਗਲਾ ਕਿੰਨੇ ਜੀਵ ਘਾਤ ਕਰ ਕੇ ਖਾ ਜਾਂਦਾ ਹੈ, ਮੋਨ ਭੀ ਧਾਰਦਾ ਹੈ ਤੇ ਧਿਆਨ ਭੀ ਲਾ ਲੈਂਦਾ ਹੈ, ਪਰ ਪ੍ਰੀਤਮ ਵਿਚ ਜੁੜਨ ਦੀ ਜੁਗਤ ਪ੍ਰਾਪਤ ਨਹੀਂ ਕਰਦਾ।
The looks of a heron are like that of a swan but it kills many living beings to eat them up. He silently sits in contemplation but such contemplation cannot reach one to the Lord.
ਡਾਂਡਕੀਡੰਡਾਈਬੁਰਵਾਈਕਹਿਤਆਵੈਅਤਿਹੀਢਿਠਾਈਸੁਕੁਚਤਲਜਾਈਐ
ਭੰਡ ਦਾ ਭੰਡਪੁਣਾ ਤੇ ਨਿਰਲੱਜਤਾ ਕਹੀ ਨਹੀਂ ਜਾ ਸਕਦੀ, ਉਸ ਦਾ ਢੀਠ ਪੁਣਾ ਭੀ ਅਤਿ ਹੁੰਦਾ ਹੈ ਕਿਸੇ ਗੱਲੇ ਸੰਕੋਚ ਨਹੀਂ ਕਰਦਾ ਤੇ ਨਾ ਹੀ ਸ਼ਰਮਿੰਦਾ ਹੁੰਦਾ ਹੈ।
The shameless words and foul acts of a Bhand (low caste persons who entertain people on their happy functions) are beyond description. Due to their extreme impudence, they never feel shy of saying and doing anything.
ਤੈਸੇਪਰਤਨਧਨਦੂਖਨਾਤ੍ਰਿਦੇਖਮਮਪਤਿਤਅਨੇਕਏਕਰੋਮਪੁਜਾਈਐ।੬੪੧।
ਤਿਵੇਂ ਪਰਾਏ ਤਨ, ਪਰਾਏ ਧਨ ਤੇ ਪਰਾਈ ਨਿੰਦਿਆ ਆਦਿ ਦੇ ਤ੍ਰੈ ਦੋਖ ਮੇਰੇ ਵਿਚ ਹਨ, ਮੇਰੇ ਇਕ ਵਾਲ ਦੇ ਬਰਾਬਰ ਅਨੇਕਾਂ ਪਾਪੀ ਨਹੀਂ ਪਹੁੰਚ ਸਕਦੇ ॥੬੪੧॥
Similarly, like the incurable and deadly disease, I am infested with the ailments of looking at other's woman, other's wealth and slander. Sins of every hair of my body are more intense than the myriad sins of many sinners.