ਜੈਸੇਤਉਪਪੀਹਾਪ੍ਰਿਯਪ੍ਰਿਯਟੇਰਹੇਰੇਬੂੰਦਵੈਸੇਪਤਿਬ੍ਰਤਾਪਤਿਬ੍ਰਤਪ੍ਰਤਿਪਾਲਹੈ।
ਜਿਵੇਂ ਕਿ ਪਪੀਹਾ ਹੇ ਪਿਆਰੇ! ਹੇ ਪਿਆਰੇ! ਕਹਿੰਦਾ ਸ੍ਵਾਂਤਿ ਬੂੰਦ ਨੂੰ ਤਰਸਦਾ ਹੈ ਤਿਵੇਂ ਪਤਿਬ੍ਰਤਾ ਇਸਤ੍ਰੀ ਪਤਿਬ੍ਰਤ ਧਰਮ ਦੀ ਪਾਲਣਾ ਕਰਦੀ ਹੈ।
Just as a rain-bird longing for a Swati drop keep wailing making sound of ' Peeu, Peeu' similarly a faithful wife fulfills her wifely duties remembering her husband,
ਜੈਸੇਦੀਪਦਿਪਤਪਤੰਗਪੇਖਿਜ੍ਵਾਰਾਜਰੈਤੈਸੇਪ੍ਰਿਆਪ੍ਰੇਮਨੇਮਪ੍ਰੇਮਨੀਸਮ੍ਹਾਰਹੈ।
ਜਿਵੇਂ ਦੀਵਾ ਜਗਦਾ ਦੇਖ ਕੇ ਪਤੰਗਾ ਦੀਵੇ ਦੀ ਲਾਟ ਵਿਚ ਸੜ ਮਰਦਾ ਹੈ ਤਿਵੇਂ ਪ੍ਰੇਮ ਕਰਨ ਵਾਲੀ ਇਸਤ੍ਰੀ ਪਿਆਰੇ ਦੇ ਪ੍ਰੇਮ ਦੇ ਨੇਮਾਂ ਨੂੰ ਸੰਭਾਲਦੀ ਹੈ।
Just as a love-lorn moth burns itself on the flame of an oil lamp, so does a woman faithful in love lives her duties and religion (She sacrifices herself over her husband).
ਜਲਸੈਨਿਕਸਜੈਸੇਮੀਨਮਰਜਾਤਤਾਤਬਿਰਹਬਿਯੋਗਬਿਰਹਨੀਬਪੁਹਾਰਹੈ।
ਜਿਵੇਂ ਪਾਣੀ ਵਿਚੋਂ ਨਿਕਲ ਕੇ ਮੱਛੀ ਝੱਟ ਮਰ ਜਾਂਦੀ ਹੈ; ਤਿਵੇਂ ਬਿਰਹਨੀ ਇਸਤ੍ਰੀ ਬਿਰਹ ਵਿਯੋਗ ਵਿਚ ਆਪਣਾ ਸਰੀਰ ਹਾਰ ਦਿੰਦੀ ਹੈ।
Just as a fish die immediately when brought out of water, so does a woman separated from her husband die of pangs becoming weak in his memory day by day.
ਬਿਰਹਨੀਪ੍ਰੇਮਨੇਮਪਤਿਬ੍ਰਤਾਕੈਕਹਾਵੈਕਰਨੀਕੈਐਸੀਕੋਟਿਮਧੇਕੋਊਨਾਰਹੈ।੬੪੫।
ਪਰ ਬਿਰਹਨੀ ਰਹਿ ਕੇ ਪ੍ਰੇਮ ਨੇਮ ਕਰਦਿਆਂ ਜੋ ਪਤਿਬ੍ਰਤਾ ਕਹਾਵੇ; ਐਸੀ ਕਰਣੀ ਕਰਨ ਵਾਲੀ ਕ੍ਰੋੜਾਂ ਵਿਚ ਕੋਈ ਇਕ ਪਤਿਬ੍ਰਤਾ ਇਸਤਰੀ ਹੁੰਦੀ ਹੈ ॥੬੪੫॥
A separated faithful, loving and devoted wife who lives her life according to her religion is perhaps one in a billion. (645)