ਫਰਕਤਲੋਚਨਅਧਰਪੁਜਾਤਾਪੈਤਨਮਨਮੈਅਉਸੇਰਕਬਲਾਲਗ੍ਰਿਹਆਵਈ।
ਅੱਖਾਂ; ਬੁੱਲ੍ਹ ਤੇ ਬਾਹਵਾਂ ਮੇਰੀਆਂ ਫਰਕ ਰਹੀਆਂ ਹਨ; ਸਰੀਰ ਤਪ ਰਿਹਾ ਹੈ; ਮਨ ਵਿਚ ਚਿੰਤਾ ਲਗ ਰਹੀ ਹੈ ਕਿ ਕਦੋਂ ਪਿਆਰਾ ਘਰ ਆਵੇਗਾ।
With earnest desire of meeting my beloved Lord in my heart, my eyes, lips and arms are quivering. My body temperature is rising while my mind is restless. When will my dear beloved come to abide into my house-like heart?
ਨੈਨਨਸੈਨੈਨਅਰਬੈਨਨਸੇਬੈਨਮਿਲੈਰੈਨਸਮੈਚੈਨਕੋਸਿਹਜਾਸਨਬੁਲਾਵਹੀ।
ਅੱਖਾਂ ਨਾਲ ਅੱਖਾਂ ਮਿਲਗੀਆਂ ਤੇ ਬਚਨਾਂ ਨਾਲ ਬਚਨ ਭਾਵ ਗਲ ਬਾਤ ਹੋਵੇਗੀ ਅਤੇ ਰਾਤ ਸਮੇਂ ਪਿਆਰ ਆਨੰਦ ਨਾਲ ਸੇਜਾ ਦੇ ਆਸਣ ਤੇ ਬੁਲਾਵੇਗਾ।
When will I have my eyes and words (lips) meeting with the eyes and words (lips) of my Lord? And when will my beloved Lord call me to His bed at night to make me enjoy the divine pleasure of this meeting?
ਕਰਗਹਿਕਰਉਰਉਰਸੈਲਗਾਇਪੁਨਅੰਕਅੰਕਮਾਲਕਰਿਸਹਿਜਸਮਾਵਹੀ।
ਹੱਥਾਂ ਵਿਚ ਹੱਥ ਫੜਕੇ; ਛਾਤੀ ਨਾਲ ਛਾਤੀ ਲਾ ਕੇ ਫਿਰ ਆਪਣੀ ਜੱਫੀ ਵਿਚ ਲੈ ਕੇ ਤਤਰੂਪ ਦੇ ਗਿਆਨ ਵਿਚ ਸਮਾ ਲਏਗਾ।
When will He hold me by my hand, take me into His embrace, in His lap, around His neck and plunge me into the spiritual ecstasy?
ਪ੍ਰੇਮਰਸਅੰਮ੍ਰਿਤਪੀਆਇਤ੍ਰਿਪਤਾਇਆਲੀਦਯਾਕੈਦਯਾਲਦੇਵਕਾਮਨਾਪੁਜਾਵਹੀ।੬੬੫।
ਹੇ ਸਖੀ! ਪ੍ਰੇਮ ਰਸ ਦਾ ਅੰਮ੍ਰਿਤ ਪਿਆਕੇ; ਰਜਾ ਕੇ ਉਹ ਦਿਆਲੂ ਦੇਵ ਦਇਆ ਕਰ ਕੇ ਕਾਮਨਾਂ ਪੁਜਾਵੇਗਾ ॥੬੬੫॥
O my co-congregational friends! When will the beloved Lord make me drink the loving elixir of spiritual union and satiate me; and when will the effulgent and kind Lord become benevolent and appease the desire of my mind? (665)