ਸੁਨਿਪ੍ਰਿਯਗਵਨਸ੍ਰਵਨਬਹਰੇਨਭਏਕਾਹੇਕੀਪਤਿਬ੍ਰਤਾਪਤਿਬ੍ਰਤਪਾਯੋਹੈ।
ਪਿਆਰੇ ਦਾ ਜਾਣਾ ਸੁਣ ਕੇ ਮੇਰੇ ਕੰਨ ਬੋਲੇ ਨਾ ਹੋ ਗਏ ਤਾਂ ਮੈਂ ਕਾਹਦੀ ਪਤਿਬ੍ਰਤਾ ਹੋਈ ਤੇ ਮੈਂ ਕੀ ਪ੍ਰਤਿਬ੍ਰਤ ਪ੍ਰਾਪਤ ਕੀਤਾ ਹੈ।
Why did my ears not turn deaf hearing the departure of my dear beloved? What type of faithful and loyal wife am I and what sort of husband-engrossed religion (life style) have I acquired?
ਦ੍ਰਿਸਟਪ੍ਰਿਯਅਗੋਚਰਹੁਇਅੰਧਰੇਨਭਏਨੈਨਕਾਹੇਕੀਪ੍ਰੇਮਨੀਪ੍ਰੇਮਹੂੰਲਜਾਯੋਹੈ।
ਨਜ਼ਰੋਂ ਉਹਲੇ ਪਿਆਰੇ ਦੇ ਹੋਇਆਂ ਇਹ ਨੇਤਰ ਅੰਨ੍ਹੇ ਨਾ ਹੋਏ ਤਾਂ ਮੈਂ ਕਾਹਦੀ ਪ੍ਰੇਮਿਕਾ ਹੋਈ? ਇਹ ਤਾਂ ਪ੍ਰੇਮ ਨੂੰ ਹੀ ਮੈਂ ਲਾਜ ਲਾਈ ਹੈ।
Why did I not go blind when my beloved was disappearing from my vision? What sort of beloved am I ? I have shamed the love.
ਅਵਧਿਬਿਹਾਏਧਾਇਧਾਇਬਿਰਹਾਬਿਆਪੈਕਾਹੇਕੀਬਿਰਹਨੀਬਿਰਹਬਿਲਖਾਯੋਹੈ।
ਉਮਰ ਬੀਤ ਰਹੀ ਹੈ; ਬਿਰਹਾ ਦੌੜ ਦੌੜ ਕੇ ਇਸ ਨੂੰ ਵਿਆਪ ਰਿਹਾ ਹੈ ਤਾਂ ਮੈਂ ਕਾਹਦੀ ਬਿਰਹਨੀ ਹੋਈ ਇਹ ਤਾਂ ਬਿਰਹ ਨੂੰ ਹੀ ਮੈਂ ਉਦਾਸ ਕੀਤਾ ਹੈ।
My life is waning and the separation of my Lord is chasing me and causing me distress. What type of separation is this? The pangs of separations have made me restless.
ਸੁਨਤਬਿਦੇਸਕੇਸੰਦੇਸਨਾਹਿਫੂਟਯੋਰਿਦਾਕਉਨਕਉਨਗਨਉਚੂਕਉਤਰਨਆਯੋਹੈ।੬੬੭।
ਬਿਦੇਸ਼ਾਂ ਦੇ ਸੁਨੇਹੇ ਸੁਣਦਿਆਂ ਮੇਰਾ ਹਿਰਦਾ ਕਿਉਂ ਨਾ ਫਟਿਆ? ਕਿਹੜੀ ਕਿਹੜੀ ਮੈਂ ਆਪਣੀ ਭੁੱਲ ਗਿਣਾਂ; ਇਸ ਦਾ ਮੈਨੂੰ ਉੱਤਰ ਨਹੀਂ ਆਉਂਦਾ ॥੬੬੭॥
Why has my heart not burst, receiving the message that my dear beloved will stay away from me in other place? What all blunders made may I count and recall, I have no answer of it. (667)