ਜਾਕੈਏਕਫਨਪੈਧਰਨਹੈਸੋਧਰਨੀਧਰਤਾਂਹਿਗਿਰਧਰਕਹੈਕਉਨਬਡਿਆਈਹੈ।
ਜਿਸ ਕਰਤਾਰ ਨੇ ਇਕ ਸ਼ੇਸ਼ ਨਾਗ ਦੇ ਫਨ ਉਤੇ ਧਰਤੀ ਰੱਖੀ ਹੋਈ ਹੈ; ਧਰਨੀਧਰ ਮਾਤ੍ਰ ਤਾਂ ਉਹ ਸ਼ੇਸ਼ਨਾਗ ਹੋਇਆ ਸੋ ਉਸ ਨੂੰ ਜੋ ਆਪ ਸਾਰੇ ਸੰਸਾਰ ਦਾ ਸਿਰਜਣਹਾਰ ਹੈ। ਗਿਰਧਰ ਬ੍ਰਿੰਦਾ ਬਨ ਦੇ ਨਿਕੇ ਜਿਹੇ ਪਹਾੜ ਦਾ ਚੁੱਕਣ ਵਾਲਾ ਆਖੀਏ ਤਾਂ ਕਿਹੜੀ ਵਡਿਆਈ ਹੈ?
God created Sheshnag who is believed to be supporting the Earth on one of his thousand heads, and he is called Dharnidhar, and if his creator is called by the name of Girdhar (lifter of Goverdhan mountain-Krishan) what sort of praise is his?
ਜਾਕੋਏਕਬਾਵਰੋਕਹਾਵਤਹੈਬਿਸ੍ਵਨਾਥਤਾਹਿਬ੍ਰਿਜਨਾਥਕਹੇਕੌਨਅਧਿਕਾਈਹੈ।
ਜਿਸ ਦਾ ਇਕ ਬਾਵਲਾ ਜਿਹਾ ਰਚਿਆ ਦੇਵਤਾ ਸ਼ਿਵ ਸੰਸਾਰ ਦਾ ਸੁਆਮੀ ਕਹਾਉਂਦਾ ਹੈ ਉਸ ਨੂੰ ਬ੍ਰਿਜਨਾਥ ਕਹਿਣ ਵਿਚ ਕੀ ਵਡਿਆਈ?
The creator who has created a crazy (Shiv Ji) and is called Vishwanath (master of the Universe), if his creator is called Brijnath (master of Braj region-Sri Krishan) then what is so praiseworthy about him?
ਸਗਲਅਕਾਰਓਂਕਾਰਕੇਬਿਥਾਰੇਜਿਨਤਾਹਿਨੰਦਨੰਦਕਹੈਕਉਨਠਕੁਰਾਈਹੈ।
ਜਿਸਨੇ ਸਾਰੇ ਆਕਾਰ ਅਰਥਾਤ ਰੂਪ ਇਕ ਆਪਣੇ ਓਅੰਕਾਰ ਤੋਂ ਫੈਲਾਏ ਹਨ; ਉਸ ਨੂੰ ਨੰਦ ਦਾ ਪੁੱਤਰ ਕਹੀਏ ਤਾਂ ਉਸ ਦੀ ਕਿਹੜੀ ਵਡਿਆਈ ਹੈ?
The creator who has created this entire expanse, if that creator is called son of Nand-Krishan Ji, then what is so great about him?
ਉਸਤਤਿਜਾਨਿਨਿੰਦਾਕਰਤਅਗ੍ਯਾਨਅੰਧਐਸੇਹੀਅਰਾਧਨਤੇਮੋਨਸੁਖਦਾਈਹੈ।੬੭੧।
ਇਸ ਤਰ੍ਹਾਂ ਅਗਿਆਨ ਵਿਚ ਅੰਨ੍ਹੇ ਲੋਕ ਉਸਤਤ ਸਮਝ ਕੇ ਨਿੰਦਾ ਕਰੀ ਜਾਂਦੇਹਨ; ਸਾਡੇ ਭਾਣੇ ਤਾਂ ਐਸੇ ਅਰਾਧਣ ਨਾਲੋਂ ਚੁੱਪ ਹੀ ਭਲੀ ਹੈ ॥੬੭੧॥
(So by such type of worship) ignorant and blind of knowledge consider Lord's worship being performed, but instead, they are slandering Him. Remaining silent is far better than this type of worship. (671)