GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 672
Display Settings
ਨਖਸਿਖਲਉਸਗਲਅੰਗਰੋਮਰੋਮਕਰਿਕਾਟਿਕਾਟਿਸਿਖਨਕੇਚਰਨਪਰਵਾਰੀਐ
ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਕ ਆਪਣੇ ਸਾਰੇ ਅੰਗਾਂ ਨੂੰ ਕੱਟ ਕੱਟ ਕੇ ਵਾਲ ਵਾਲ ਜਿੰਨੇ ਕਰ ਕੇ ਸਿੱਖਾਂ ਦੇ ਚਰਨਾਂ ਉਪਰ ਵਾਰ ਦੇਈਏ।
If I cut every part of my body from nails to the top of my head into the size of a hair and sacrifice them over the holy feet of the Sikhs of Guru'
ਅਗਨਿਜਲਾਇਫੁਨਿਪੀਸਨਪੀਸਾਇਤਾਂਹਿਲੈਉਡੇਪਵਨਹੁਇਅਨਿਕਪ੍ਰਕਾਰੀਐ
ਉਨ੍ਹਾਂ ਟੋਟਿਆਂ ਨੂੰ ਅੱਗ ਨਾਲ ਸਾੜ ਕੇਤੇ ਫਿਰ ਚੱਕੀ ਵਿਚ ਪੀਹ ਦੇਈਏ; ਜੋ ਵਾਯੂ ਲੈ ਉੱਡੇ ਤੇ ਉਹ ਅਨੇਕ ਹੋ ਕੇ ਫੈਲ ਜਾਵੇ।
And then these cut parts are burnt in fire, ground to ashes in a mill-stone and these ashes are blown all over by the wind;
ਜਤਕਤਸਿਖਪਗਧਰੈਗੁਰਪੰਥਪ੍ਰਾਤਤਾਹੂਤਾਹੂਮਾਰਗਮੈਭਸਮਕੈਡਾਰੀਐ
ਜਿਥੇ ਕਿਤੇ ਸਿਖ ਸਵੇਰੇ ਉਠ ਗੁਰੂ ਵਲ ਨੂੰ ਜਾਂਦੇ ਰਸਤੇ ਵਿਚ ਪੈਰ ਧਰਦੇ ਹਨ; ਉਸ ਉਸ ਰਸਤੇ ਵਿਚ ਇਸ ਭਸਮ ਨੂੰ ਵਿਛਾ ਦੇ।
Spread these ashes of my body on the paths leading to the door of the True Guru, that the Sikhs of the Guru take at the ambrosial hour;
ਤਿਹਪਦਪਾਦਕਚਰਨਲਿਵਲਾਗੀਰਹੈਦਯਾਕੈਦਯਾਲਮੋਹਿਪਤਿਤਉਧਾਰੀਐ।੬੭੨।
ਤਾਂ ਜੋ ਉਨ੍ਹਾਂ ਗੁਰੂ ਮਾਰਗ ਵਿਚ ਚੱਲਣ ਵਾਲੇ ਸਿਖਾਂ ਦੇ ਪੈਰਾਂ ਨਾਂਲ ਮੇਰੀ ਲਿਵ ਲਗੀ ਰਹੇ ਤੇ ਮੈ ਬੇਨਤੀ ਕਰਦਾ ਰਹਾਂ ਕਿ ਹੇ ਦਇਆ ਦੇ ਘਰ ਗੁਰਸਿਖੋ! ਮੈਂ ਪਤਿਤ ਦਾ ਭੀ ਪਾਰ ਉਤਾਰਾ ਕਰੋ ॥੬੭੨॥
So that the touch of the feet of the Sikhs treading that path may keep me engrossed in the remembrance of my Lord. I may then pray before these Gursikhs to take me·-the sinner across the worldly ocean. (672)