ਗੋਂਡਮਹਲਾ੪॥
Gond, Fourth Mahalaa:
गोंड महला ४ ॥
ਜਿਤਨੇਸਾਹਪਾਤਿਸਾਹਉਮਰਾਵਸਿਕਦਾਰਚਉਧਰੀਸਭਿਮਿਥਿਆਝੂਠੁਭਾਉਦੂਜਾਜਾਣੁ॥
ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ।
All the kings, emperors, nobles, lords and chiefs are false and transitory, engrossed in duality - know this well.
जितने साह पातिसाह उमराव सिकदार चउधरी सभि मिथिआ झूठु भाउ दूजा जाणु ॥
ਹਰਿਅਬਿਨਾਸੀਸਦਾਥਿਰੁਨਿਹਚਲੁਤਿਸੁਮੇਰੇਮਨਭਜੁਪਰਵਾਣੁ॥੧॥
ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ॥੧॥
The eternal Lord is permanent and unchanging; meditate on Him, O my mind, and you shall be approved. ||1||
हरि अबिनासी सदा थिरु निहचलु तिसु मेरे मन भजु परवाणु ॥१॥
ਮੇਰੇਮਨਨਾਮੁਹਰੀਭਜੁਸਦਾਦੀਬਾਣੁ॥
ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ।
O my mind, vibrate, and meditate on the Lord's Name, which shall be your defender forever.
मेरे मन नामु हरी भजु सदा दीबाणु ॥
ਜੋਹਰਿਮਹਲੁਪਾਵੈਗੁਰਬਚਨੀਤਿਸੁਜੇਵਡੁਅਵਰੁਨਾਹੀਕਿਸੈਦਾਤਾਣੁ॥੧॥ਰਹਾਉ॥
ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ ॥
One who obtains the Mansion of the Lord's Presence, through the Word of the Guru's Teachings - no one else's power is as great as his. ||1||Pause||
जो हरि महलु पावै गुर बचनी तिसु जेवडु अवरु नाही किसै दा ताणु ॥१॥ रहाउ ॥
ਜਿਤਨੇਧਨਵੰਤਕੁਲਵੰਤਮਿਲਖਵੰਤਦੀਸਹਿਮਨਮੇਰੇਸਭਿਬਿਨਸਿਜਾਹਿਜਿਉਰੰਗੁਕਸੁੰਭਕਚਾਣੁ॥
ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ।
All the wealthy, high class property owners which you see, O my mind, shall vanish, like the fading color of the safflower.
जितने धनवंत कुलवंत मिलखवंत दीसहि मन मेरे सभि बिनसि जाहि जिउ रंगु कसुंभ कचाणु ॥
ਹਰਿਸਤਿਨਿਰੰਜਨੁਸਦਾਸੇਵਿਮਨਮੇਰੇਜਿਤੁਹਰਿਦਰਗਹਪਾਵਹਿਤੂਮਾਣੁ॥੨॥
ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੨॥
Serve the True, Immaculate Lord forever, O my mind, and you shall be honored in the Court of the Lord. ||2||
हरि सति निरंजनु सदा सेवि मन मेरे जितु हरि दरगह पावहि तू माणु ॥२॥
ਬ੍ਰਾਹਮਣੁਖਤ੍ਰੀਸੂਦਵੈਸਚਾਰਿਵਰਨਚਾਰਿਆਸ੍ਰਮਹਹਿਜੋਹਰਿਧਿਆਵੈਸੋਪਰਧਾਨੁ॥
(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ-ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ-ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)।
There are four castes: Brahmin, Kh'shaatriya, Soodra and Vaishya, and there are four stages of life. One who meditates on the Lord, is the most distinguished and renowned.
ब्राहमणु खत्री सूद वैस चारि वरन चारि आस्रम हहि जो हरि धिआवै सो परधानु ॥
ਜਿਉਚੰਦਨਨਿਕਟਿਵਸੈਹਿਰਡੁਬਪੁੜਾਤਿਉਸਤਿਸੰਗਤਿਮਿਲਿਪਤਿਤਪਰਵਾਣੁ॥੩॥
ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ॥੩॥
The poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3||
जिउ चंदन निकटि वसै हिरडु बपुड़ा तिउ सतिसंगति मिलि पतित परवाणु ॥३॥
ਓਹੁਸਭਤੇਊਚਾਸਭਤੇਸੂਚਾਜਾਕੈਹਿਰਦੈਵਸਿਆਭਗਵਾਨੁ॥
ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ।
He, within whose heart the Lord abides, is the highest of all, and the purest of all.
ओहु सभ ते ऊचा सभ ते सूचा जा कै हिरदै वसिआ भगवानु ॥
ਜਨਨਾਨਕੁਤਿਸਕੇਚਰਨਪਖਾਲੈਜੋਹਰਿਜਨੁਨੀਚੁਜਾਤਿਸੇਵਕਾਣੁ॥੪॥੪॥
(ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ ॥੪॥੪॥
Servant Nanak washes the feet of the humble servant of the Lord; he may be from a low class family, but he is now the Lord's servant. ||4||4||
जन नानकु तिस के चरन पखालै जो हरि जनु नीचु जाति सेवकाणु ॥४॥४॥
WWW.GURBANI.WORLD