ਗੋਂਡਮਹਲਾ੪॥
Gond, Fourth Mahalaa:
गोंड महला ४ ॥
ਹਰਿਅੰਤਰਜਾਮੀਸਭਤੈਵਰਤੈਜੇਹਾਹਰਿਕਰਾਏਤੇਹਾਕੋਕਰਈਐ॥
ਹੇ ਮੇਰੇ ਮਨ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਥਾਂ ਵਿਚ ਮੌਜੂਦ ਹੈ, (ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਜਿਹੋ ਜਿਹਾ ਕੰਮ (ਕਿਸੇ ਜੀਵ ਪਾਸੋਂ) ਕਰਾਂਦਾ ਹੈ, ਉਹੋ ਜਿਹਾ ਕੰਮ ਹੀ ਜੀਵ ਕਰਦਾ ਹੈ।
The Lord, the Inner-knower, the Searcher of hearts, is all-pervading. As the Lord causes them to act, so do they act.
हरि अंतरजामी सभतै वरतै जेहा हरि कराए तेहा को करईऐ ॥
ਸੋਐਸਾਹਰਿਸੇਵਿਸਦਾਮਨਮੇਰੇਜੋਤੁਧਨੋਸਭਦੂਰਖਿਲਈਐ॥੧॥
ਹੇ ਮਨ! ਇਹੋ ਜਿਹੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾ ਰਹੁ, ਉਹ ਤੈਨੂੰ ਹਰੇਕ (ਦੁੱਖ-ਕਲੇਸ਼) ਤੋਂ ਬਚਾ ਸਕਦਾ ਹੈ ॥੧॥
So serve forever such a Lord, O my mind, who will protect you from everything. ||1||
सो ऐसा हरि सेवि सदा मन मेरे जो तुधनो सभ दू रखि लईऐ ॥१॥
ਮੇਰੇਮਨਹਰਿਜਪਿਹਰਿਨਿਤਪੜਈਐ॥
ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ, ਉਚਾਰਨਾ ਚਾਹੀਦਾ ਹੈ।
O my mind, meditate on the Lord, and read about the Lord every day.
मेरे मन हरि जपि हरि नित पड़ईऐ ॥
ਹਰਿਬਿਨੁਕੋਮਾਰਿਜੀਵਾਲਿਨਸਾਕੈਤਾਮੇਰੇਮਨਕਾਇਤੁਕੜਈਐ॥੧॥ਰਹਾਉ॥
(ਜਦੋਂ) ਪਰਮਾਤਮਾ ਤੋਂ ਬਿਨਾ (ਹੋਰ) ਕੋਈ ਨਾਹ ਮਾਰ ਸਕਦਾ ਹੈ ਨਾਹ ਜਿਵਾਲ ਸਕਦਾ ਹੈ, ਤਾਂ ਫਿਰ, ਹੇ ਮੇਰੇ ਮਨ! (ਕਿਸੇ ਤਰ੍ਹਾਂ ਦਾ) ਚਿੰਤਾ-ਫ਼ਿਕਰ ਨਹੀਂ ਕਰਨਾ ਚਾਹੀਦਾ ॥੧॥ ਰਹਾਉ ॥
Other than the Lord, no one can kill you or save you; so why do you worry, O my mind? ||1||Pause||
हरि बिनु को मारि जीवालि न साकै ता मेरे मन काइतु कड़ईऐ ॥१॥ रहाउ ॥
ਹਰਿਪਰਪੰਚੁਕੀਆਸਭੁਕਰਤੈਵਿਚਿਆਪੇਆਪਣੀਜੋਤਿਧਰਈਐ॥
ਹੇ ਮਨ! ਇਹ ਸਾਰਾ ਦਿੱਸਦਾ ਜਗਤ ਕਰਤਾਰ ਨੇ ਆਪ ਬਣਾਇਆ ਹੈ, ਇਸ ਜਗਤ ਵਿਚ ਉਸ ਨੇ ਆਪ ਹੀ ਆਪਣੀ ਜੋਤੀ ਰੱਖੀ ਹੋਈ ਹੈ।
The Creator created the entire universe, and infused His Light into it.
हरि परपंचु कीआ सभु करतै विचि आपे आपणी जोति धरईऐ ॥
ਹਰਿਏਕੋਬੋਲੈਹਰਿਏਕੁਬੁਲਾਏਗੁਰਿਪੂਰੈਹਰਿਏਕੁਦਿਖਈਐ॥੨॥
(ਸਭ ਜੀਵਾਂ ਵਿਚ ਉਹ) ਕਰਤਾਰ ਆਪ ਹੀ ਬੋਲ ਰਿਹਾ ਹੈ। (ਹਰੇਕ ਜੀਵ ਨੂੰ) ਉਹ ਪ੍ਰਭੂ ਆਪ ਹੀ ਬੋਲਣ ਦੀ ਸੱਤਿਆ ਦੇ ਰਿਹਾ ਹੈ। ਪੂਰੇ ਗੁਰੂ ਨੇ (ਮੈਨੂੰ ਹਰ ਥਾਂ) ਉਹ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ ॥੨॥
The One Lord speaks, and the One Lord causes all to speak. The Perfect Guru has revealed the One Lord. ||2||
हरि एको बोलै हरि एकु बुलाए गुरि पूरै हरि एकु दिखईऐ ॥२॥
ਹਰਿਅੰਤਰਿਨਾਲੇਬਾਹਰਿਨਾਲੇਕਹੁਤਿਸੁਪਾਸਹੁਮਨਕਿਆਚੋਰਈਐ॥
ਹੇ ਮਨ! (ਹਰੇਕ ਜੀਵ ਦੇ) ਅੰਦਰ ਪ੍ਰਭੂ ਆਪ ਹੀ ਅੰਗ-ਸੰਗ ਵੱਸਦਾ ਹੈ, ਬਾਹਰ ਸਾਰੇ ਜਗਤ ਵਿਚ ਭੀ ਪ੍ਰਭੂ ਹੀ ਹਰ ਥਾਂ ਵੱਸਦਾ ਹੈ। ਦੱਸ! ਹੇ ਮਨ! ਉਸ (ਸਰਬ-ਵਿਆਪਕ) ਪਾਸੋਂ ਕੇਹੜਾ ਲੁਕਾਉ ਕੀਤਾ ਜਾ ਸਕਦਾ ਹੈ?
The Lord is with you, inside and out; tell me, O mind, how can You hide anything from Him?
हरि अंतरि नाले बाहरि नाले कहु तिसु पासहु मन किआ चोरईऐ ॥
ਨਿਹਕਪਟਸੇਵਾਕੀਜੈਹਰਿਕੇਰੀਤਾਂਮੇਰੇਮਨਸਰਬਸੁਖਪਈਐ॥੩॥
ਮੇਰੇ ਮਨ! ਉਸ ਪ੍ਰਭੂ ਦੀ ਸੇਵਾ ਭਗਤੀ ਨਿਰਛਲ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ (ਉਸ ਪਾਸੋਂ) ਸਾਰੇ ਸੁਖ ਹਾਸਲ ਕਰ ਸਕੀਦੇ ਹਨ ॥੩॥
Serve the Lord open-heartedly, and then, O my mind, you shall find total peace. ||3||
निहकपट सेवा कीजै हरि केरी तां मेरे मन सरब सुख पईऐ ॥३॥
ਜਿਸਦੈਵਸਿਸਭੁਕਿਛੁਸੋਸਭਦੂਵਡਾਸੋਮੇਰੇਮਨਸਦਾਧਿਅਈਐ॥
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਵੱਸ ਵਿਚ ਹਰੇਕ ਚੀਜ਼ ਹੈ, ਉਹ ਸਭਨਾਂ ਵਾਲੋਂ ਵੱਡਾ ਹੈ, ਸਦਾ ਹੀ ਉਸ ਦਾ ਧਿਆਨ ਧਰਨਾ ਚਾਹੀਦਾ ਹੈ।
Everything is under His control; He is the greatest of all. O my mind, meditate forever on Him.
जिस दै वसि सभु किछु सो सभ दू वडा सो मेरे मन सदा धिअईऐ ॥
ਜਨਨਾਨਕਸੋਹਰਿਨਾਲਿਹੈਤੇਰੈਹਰਿਸਦਾਧਿਆਇਤੂਤੁਧੁਲਏਛਡਈਐ॥੪॥੫॥
ਹੇ ਦਾਸ ਨਾਨਕ! (ਆਖ-ਹੇ ਮਨ!) ਉਹ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਉਸ ਦਾ ਸਦਾ ਧਿਆਨ ਧਰਿਆ ਕਰ, ਤੈਨੂੰ ਉਹ (ਹਰੇਕ ਦੁੱਖ-ਕਲੇਸ਼ ਤੋਂ) ਬਚਾਣ ਵਾਲਾ ਹੈ ॥੪॥੫॥
O Servant Nanak, that Lord is always with you. Meditate forever on your Lord, and He shall emancipate you. ||4||5||
जन नानक सो हरि नालि है तेरै हरि सदा धिआइ तू तुधु लए छडईऐ ॥४॥५॥
WWW.GURBANI.WORLD