ਸੂਹੀਮਹਲਾ੫॥
Soohee, Fifth Mahalaa:
सूही महला ५ ॥
ਹਰਿਜਪੇਹਰਿਮੰਦਰੁਸਾਜਿਆਸੰਤਭਗਤਗੁਣਗਾਵਹਿਰਾਮ॥
ਹੇ ਭਾਈ! (ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
Meditating on the Lord, the Lord's Temple has been built; the Saints and devotees sing the Lord's Glorious Praises.
हरि जपे हरि मंदरु साजिआ संत भगत गुण गावहि राम ॥
ਸਿਮਰਿਸਿਮਰਿਸੁਆਮੀਪ੍ਰਭੁਅਪਨਾਸਗਲੇਪਾਪਤਜਾਵਹਿਰਾਮ॥
ਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।
Meditating, meditating in remembrance of God, their Lord and Master, they discard and renounce all their sins.
सिमरि सिमरि सुआमी प्रभु अपना सगले पाप तजावहि राम ॥
ਹਰਿਗੁਣਗਾਇਪਰਮਪਦੁਪਾਇਆਪ੍ਰਭਕੀਊਤਮਬਾਣੀ॥
ਹੇ ਭਾਈ! (ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ।
Singing the Glorious Praises of the Lord, the supreme status is obtained. The Word of God's Bani is sublime and exalted.
हरि गुण गाइ परम पदु पाइआ प्रभ की ऊतम बाणी ॥
ਸਹਜਕਥਾਪ੍ਰਭਕੀਅਤਿਮੀਠੀਕਥੀਅਕਥਕਹਾਣੀ॥
(ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।
God's Sermon is so very sweet. It brings celestial peace. It is to speak the Unspoken Speech.
सहज कथा प्रभ की अति मीठी कथी अकथ कहाणी ॥
ਭਲਾਸੰਜੋਗੁਮੂਰਤੁਪਲੁਸਾਚਾਅਬਿਚਲਨੀਵਰਖਾਈ॥
(ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ।
The time and the moment were auspicious, blessed and true, when the eternal foundation of this Temple was placed.
भला संजोगु मूरतु पलु साचा अबिचल नीव रखाई ॥
ਜਨਨਾਨਕਪ੍ਰਭਭਏਦਇਆਲਾਸਰਬਕਲਾਬਣਿਆਈ॥੧॥
ਹੇ ਦਾਸ ਨਾਨਕ! (ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ ॥੧॥
O servant Nanak, God has been kind and compassionate; with all His powers, He has blessed me. ||1||
जन नानक प्रभ भए दइआला सरब कला बणि आई ॥१॥
ਆਨੰਦਾਵਜਹਿਨਿਤਵਾਜੇਪਾਰਬ੍ਰਹਮੁਮਨਿਵੂਠਾਰਾਮ॥
ਹੇ ਭਾਈ! (ਸਿਫ਼ਤਿ-ਸਾਲਾਹ ਦੀ 'ਅਬਿਚਲ ਨੀਵ' ਦੀ ਬਰਕਤਿ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਉਸ ਦੇ ਸਰੀਰ-ਮੰਦਰ ਵਿਚ ਆਤਮਕ) ਆਨੰਦ ਦੇ ਸਦਾ (ਮਾਨੋ,) ਵਾਜੇ ਵੱਜਦੇ ਰਹਿੰਦੇ ਹਨ।
The sounds of ecstasy vibrate through me continuously. I have enshrined the Supreme Lord within my mind.
आनंदा वजहि नित वाजे पारब्रहमु मनि वूठा राम ॥
ਗੁਰਮੁਖੇਸਚੁਕਰਣੀਸਾਰੀਬਿਨਸੇਭ੍ਰਮਭੈਝੂਠਾਰਾਮ॥
(ਉਸ ਦੇ ਸਰਰਿ-ਘਰ ਵਿਚੋਂ) ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਨਾ (ਉਸ ਮਨੁੱਖ ਦਾ) ਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।
As Gurmukh, my lifestyle is excellent and true; my false hopes and doubts are dispelled.
गुरमुखे सचु करणी सारी बिनसे भ्रम भै झूठा राम ॥
ਅਨਹਦਬਾਣੀਗੁਰਮੁਖਿਵਖਾਣੀਜਸੁਸੁਣਿਸੁਣਿਮਨੁਤਨੁਹਰਿਆ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
The Gurmukh chants the Bani of the unstruck melody; hearing it, listening to it, my mind and body are rejuvenated.
अनहद बाणी गुरमुखि वखाणी जसु सुणि सुणि मनु तनु हरिआ ॥
ਸਰਬਸੁਖਾਤਿਸਹੀਬਣਿਆਏਜੋਪ੍ਰਭਿਅਪਨਾਕਰਿਆ॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ।
All pleasures are obtained, by that one whom God makes His Own.
सरब सुखा तिस ही बणि आए जो प्रभि अपना करिआ ॥
ਘਰਮਹਿਨਵਨਿਧਿਭਰੇਭੰਡਾਰਾਰਾਮਨਾਮਿਰੰਗੁਲਾਗਾ॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ (ਹਿਰਦੇ-) ਘਰ ਵਿਚ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।
Within the home of the heart are the nine treasures, filled to overflowing. He has fallen in love with the Lord's Name.
घर महि नव निधि भरे भंडारा राम नामि रंगु लागा ॥
ਨਾਨਕਜਨਪ੍ਰਭੁਕਦੇਨਵਿਸਰੈਪੂਰਨਜਾਕੇਭਾਗਾ॥੨॥
ਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ ॥੨॥
Servant Nanak shall never forget God; his destiny is perfectly fulfilled. ||2||
नानक जन प्रभु कदे न विसरै पूरन जा के भागा ॥२॥
ਛਾਇਆਪ੍ਰਭਿਛਤ੍ਰਪਤਿਕੀਨੑੀਸਗਲੀਤਪਤਿਬਿਨਾਸੀਰਾਮ॥
ਹੇ ਭਾਈ! ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ।
God, the King, has given me shade under His canopy, and the fire of desire has been totally extinguished.
छाइआ प्रभि छत्रपति कीनी सगली तपति बिनासी राम ॥
ਦੂਖਪਾਪਕਾਡੇਰਾਢਾਠਾਕਾਰਜੁਆਇਆਰਾਸੀਰਾਮ॥
(ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ।
The home of sorrow and sin has been demolished, and all affairs have been resolved.
दूख पाप का डेरा ढाठा कारजु आइआ रासी राम ॥
ਹਰਿਪ੍ਰਭਿਫੁਰਮਾਇਆਮਿਟੀਬਲਾਇਆਸਾਚੁਧਰਮੁਪੁੰਨੁਫਲਿਆ॥
ਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ) ਬਲਾ (ਦਾ ਪ੍ਰਭਾਵ) ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਧਰਮ ਪੁੰਨ (ਉਸ ਦੇ ਅੰਦਰ) ਵਧਣਾ ਸ਼ੁਰੂ ਹੋ ਗਿਆ।
When the Lord God so commands, misfortune is averted; true righteousness, Dharma and charity flourish.
हरि प्रभि फुरमाइआ मिटी बलाइआ साचु धरमु पुंनु फलिआ ॥
ਸੋਪ੍ਰਭੁਅਪੁਨਾਸਦਾਧਿਆਈਐਸੋਵਤਬੈਸਤਖਲਿਆ॥
ਹੇ ਭਾਈ! ਸੁੱਤਿਆਂ ਬੈਠਿਆਂ ਖਲੋਤਿਆਂ (ਹਰ ਵੇਲੇ) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।
Meditate forever on your God, when you sleep and sit and stand.
सो प्रभु अपुना सदा धिआईऐ सोवत बैसत खलिआ ॥
ਗੁਣਨਿਧਾਨਸੁਖਸਾਗਰਸੁਆਮੀਜਲਿਥਲਿਮਹੀਅਲਿਸੋਈ॥
(ਜਿਹੜਾ ਮਨੁੱਖ ਧਿਆਨ ਧਰਦਾ ਹੈ, ਉਸ ਨੂੰ) ਉਹ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸੁਖਾਂ ਦਾ ਸਮੁੰਦਰ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ ਵਿਆਪਕ ਦਿੱਸਦਾ ਹੈ)।
The Lord and Master is the treasure of virtue, the ocean of peace; He pervades the water, the land and the sky.
गुण निधान सुख सागर सुआमी जलि थलि महीअलि सोई ॥
ਜਨਨਾਨਕਪ੍ਰਭਕੀਸਰਣਾਈਤਿਸੁਬਿਨੁਅਵਰੁਨਕੋਈ॥੩॥
ਹੇ ਦਾਸ ਨਾਨਕ! ਉਹ ਮਨੁੱਖ ਪ੍ਰਭੂ ਦੀ ਸਰਨ ਹੀ ਪਿਆ ਰਹਿੰਦਾ ਹੈ, ਉਸ (ਪ੍ਰਭੂ) ਤੋਂ ਬਿਨਾ ਉਸ ਨੂੰ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੩॥
Servant Nanak has entered God's Sanctuary; there is no other than Him. ||3||
जन नानक प्रभ की सरणाई तिसु बिनु अवरु न कोई ॥३॥
ਮੇਰਾਘਰੁਬਨਿਆਬਨੁਤਾਲੁਬਨਿਆਪ੍ਰਭਪਰਸੇਹਰਿਰਾਇਆਰਾਮ॥
ਹੇ ਭਾਈ! (ਜਦੋਂ ਦੇ) ਪ੍ਰਭੂ-ਪਾਤਿਸ਼ਾਹ ਦੇ ਚਰਨ ਪਰਸੇ ਹਨ, ਮੇਰਾ ਸਰੀਰ ਮੇਰਾ ਹਿਰਦਾ (ਸਭ ਕੁਝ) ਸੋਹਣਾ (ਸੋਹਣੀ ਆਤਮਕ ਰੰਗਣ ਵਾਲਾ) ਬਣ ਗਿਆ ਹੈ।
My home is made, the garden and pool are made, and my Sovereign Lord God has met me.
मेरा घरु बनिआ बनु तालु बनिआ प्रभ परसे हरि राइआ राम ॥
ਮੇਰਾਮਨੁਸੋਹਿਆਮੀਤਸਾਜਨਸਰਸੇਗੁਣਮੰਗਲਹਰਿਗਾਇਆਰਾਮ॥
(ਜਦੋਂ ਤੋਂ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਹਨ, ਮੇਰਾ ਮਨ ਸੋਹਣਾ (ਸੋਹਣੇ ਸੰਸਕਾਰਾਂ ਵਾਲਾ) ਹੋ ਗਿਆ ਹੈ, ਮੇਰੇ ਸਾਰੇ ਮਿੱਤਰ (ਸਾਰੇ ਗਿਆਨ-ਇੰਦ੍ਰੇ) ਆਤਮਕ ਜੀਵਨ ਵਾਲੇ ਬਣ ਗਏ ਹਨ।
My mind is adorned, and my friends rejoice; I sing the songs of joy, and the Glorious Praises of the Lord.
मेरा मनु सोहिआ मीत साजन सरसे गुण मंगल हरि गाइआ राम ॥
ਗੁਣਗਾਇਪ੍ਰਭੂਧਿਆਇਸਾਚਾਸਗਲਇਛਾਪਾਈਆ॥
ਹੇ ਭਾਈ! ਪ੍ਰਭੂ ਦੇ ਗੁਣ ਗਾ ਕੇ ਸਦਾ-ਥਿਰ ਹਰੀ ਦਾ ਨਾਮ ਸਿਮਰ ਕੇ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
Singing the Glorious Praises of the True Lord God, all desires are fulfilled.
गुण गाइ प्रभू धिआइ साचा सगल इछा पाईआ ॥
ਗੁਰਚਰਣਲਾਗੇਸਦਾਜਾਗੇਮਨਿਵਜੀਆਵਾਧਾਈਆ॥
ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹ (ਮਾਇਆ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਉਹਨਾਂ ਦੇ ਅੰਦਰ ਉਤਸ਼ਾਹ-ਭਰਿਆ ਆਤਮਕ ਜੀਵਨ ਬਣਿਆ ਰਹਿੰਦਾ ਹੈ।
Those who are attached to the Guru's Feet are always awake and aware; His Praises resound and resonate through their minds.
गुर चरण लागे सदा जागे मनि वजीआ वाधाईआ ॥
ਕਰੀਨਦਰਿਸੁਆਮੀਸੁਖਹਗਾਮੀਹਲਤੁਪਲਤੁਸਵਾਰਿਆ॥
ਹੇ ਭਾਈ! ਸੁਖਾਂ ਦੇ ਦਾਤੇ ਮਾਲਕ-ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮਿਹਰ ਦੀ ਨਿਗਾਹ ਕੀਤੀ, (ਉਸ ਦਾ ਉਸ ਨੇ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ।
My Lord and Master, the bringer of peace, has blessed me with His Grace; He has arranged this world, and the world hereafter for me.
करी नदरि सुआमी सुखह गामी हलतु पलतु सवारिआ ॥
ਬਿਨਵੰਤਿਨਾਨਕਨਿਤਨਾਮੁਜਪੀਐਜੀਉਪਿੰਡੁਜਿਨਿਧਾਰਿਆ॥੪॥੪॥੭॥
ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਜਿਸ (ਪਰਮਾਤਮਾ) ਨੇ ਇਹ ਜਿੰਦ ਤੇ ਇਹ ਸਰੀਰ ਟਿਕਾ ਰੱਖਿਆ ਹੈ, ਉਸ ਦਾ ਨਾਮ ਸਦਾ ਜਪਣਾ ਚਾਹੀਦਾ ਹੈ ॥੪॥੪॥੭॥
Prays Nanak, chant the Naam, the Name of the Lord forever; He is the Support of the body and soul. ||4||4||7||
बिनवंति नानक नित नामु जपीऐ जीउ पिंडु जिनि धारिआ ॥४॥४॥७॥
WWW.GURBANI.WORLD