GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ
ਅੰਗ 780
Display Settings
Translations
ਸੂਹੀਮਹਲਾ
Soohee, Fifth Mahalaa:
सूही महला ५ ॥
ਕਰਿਕਿਰਪਾਮੇਰੇਪ੍ਰੀਤਮਸੁਆਮੀਨੇਤ੍ਰਦੇਖਹਿਦਰਸੁਤੇਰਾਰਾਮ
ਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ।
Be Merciful, O my Beloved Lord and Master, that I may behold the Blessed Vision of Your Darshan with my eyes.
करि किरपा मेरे प्रीतम सुआमी नेत्र देखहि दरसु तेरा राम ॥
ਲਾਖਜਿਹਵਾਦੇਹੁਮੇਰੇਪਿਆਰੇਮੁਖੁਹਰਿਆਰਾਧੇਮੇਰਾਰਾਮ
ਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ!) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ।
Please bless me, O my Beloved, with thousands of tongues, to worship and adore You with my mouth, O Lord.
लाख जिहवा देहु मेरे पिआरे मुखु हरि आराधे मेरा राम ॥
ਹਰਿਆਰਾਧੇਜਮਪੰਥੁਸਾਧੇਦੂਖੁਵਿਆਪੈਕੋਈ
(ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ।
Worshipping the Lord in adoration, the Path of Death is overcome, and no pain or suffering will afflict you.
हरि आराधे जम पंथु साधे दूखु न विआपै कोई ॥
ਜਲਿਥਲਿਮਹੀਅਲਿਪੂਰਨਸੁਆਮੀਜਤਦੇਖਾਤਤਸੋਈ
ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ।
The Lord and Master is pervading and permeating the water, the land and the sky; wherever I look, there He is.
जलि थलि महीअलि पूरन सुआमी जत देखा तत सोई ॥
ਭਰਮਮੋਹਬਿਕਾਰਨਾਠੇਪ੍ਰਭੁਨੇਰਹੂਤੇਨੇਰਾ
ਹੇ ਭਾਈ! (ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ।
Doubt, attachment and corruption are gone. God is the nearest of the near.
भरम मोह बिकार नाठे प्रभु नेर हू ते नेरा ॥
ਨਾਨਕਕਉਪ੍ਰਭਕਿਰਪਾਕੀਜੈਨੇਤ੍ਰਦੇਖਹਿਦਰਸੁਤੇਰਾ॥੧॥
ਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ ॥੧॥
Please bless Nanak with Your Merciful Grace, O God, that his eyes may behold the Blessed Vision of Your Darshan. ||1||
नानक कउ प्रभ किरपा कीजै नेत्र देखहि दरसु तेरा ॥१॥
ਕੋਟਿਕਰਨਦੀਜਹਿਪ੍ਰਭਪ੍ਰੀਤਮਹਰਿਗੁਣਸੁਣੀਅਹਿਅਬਿਨਾਸੀਰਾਮ
ਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! (ਜੇ ਮੈਨੂੰ) ਕ੍ਰੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ।
Please bless me, O Beloved God, with millions of ears, with which I may hear the Glorious Praises of the Imperishable Lord.
कोटि करन दीजहि प्रभ प्रीतम हरि गुण सुणीअहि अबिनासी राम ॥
ਸੁਣਿਸੁਣਿਇਹੁਮਨੁਨਿਰਮਲੁਹੋਵੈਕਟੀਐਕਾਲਕੀਫਾਸੀਰਾਮ
ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Listening, listening to these, this mind becomes spotless and pure, and the noose of Death is cut.
सुणि सुणि इहु मनु निरमलु होवै कटीऐ काल की फासी राम ॥
ਕਟੀਐਜਮਫਾਸੀਸਿਮਰਿਅਬਿਨਾਸੀਸਗਲਮੰਗਲਸੁਗਿਆਨਾ
ਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ।
The noose of Death is cut, meditating on the Imperishable Lord, and all happiness and wisdom are obtained.
कटीऐ जम फासी सिमरि अबिनासी सगल मंगल सुगिआना ॥
ਹਰਿਹਰਿਜਪੁਜਪੀਐਦਿਨੁਰਾਤੀਲਾਗੈਸਹਜਿਧਿਆਨਾ
ਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਟਿਕੀ ਰਹਿੰਦੀ ਹੈ।
Chant, and meditate, day and night, on the Lord, Har, Har. Focus your meditation on the Celestial Lord.
हरि हरि जपु जपीऐ दिनु राती लागै सहजि धिआना ॥
ਕਲਮਲਦੁਖਜਾਰੇਪ੍ਰਭੂਚਿਤਾਰੇਮਨਕੀਦੁਰਮਤਿਨਾਸੀ
ਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ।
The painful sins are burnt away, by keeping God in one's thoughts; evil-mindedness is erased.
कलमल दुख जारे प्रभू चितारे मन की दुरमति नासी ॥
ਕਹੁਨਾਨਕਪ੍ਰਭਕਿਰਪਾਕੀਜੈਹਰਿਗੁਣਸੁਣੀਅਹਿਅਵਿਨਾਸੀ॥੨॥
ਨਾਨਕ ਆਖਦਾ ਹੈ- ਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ ॥੨॥
Says Nanak, O God, please be Merciful to me, that I may listen to Your Glorious Praises, O Imperishable Lord. ||2||
कहु नानक प्रभ किरपा कीजै हरि गुण सुणीअहि अविनासी ॥२॥
ਕਰੋੜਿਹਸਤਤੇਰੀਟਹਲਕਮਾਵਹਿਚਰਣਚਲਹਿਪ੍ਰਭਮਾਰਗਿਰਾਮ
ਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕ੍ਰੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕ੍ਰੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ।
Please give me millions of hands to serve You, God, and let my feet walk on Your Path.
करोड़ि हसत तेरी टहल कमावहि चरण चलहि प्रभ मारगि राम ॥
ਭਵਸਾਗਰਨਾਵਹਰਿਸੇਵਾਜੋਚੜੈਤਿਸੁਤਾਰਗਿਰਾਮ
ਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ ਨੂੰ (ਪ੍ਰਭੂ) ਪਾਰ ਲੰਘਾ ਦੇਂਦਾ ਹੈ।
Service to the Lord is the boat to carry us across the terrifying world-ocean.
भव सागर नाव हरि सेवा जो चड़ै तिसु तारगि राम ॥
ਭਵਜਲੁਤਰਿਆਹਰਿਹਰਿਸਿਮਰਿਆਸਗਲਮਨੋਰਥਪੂਰੇ
ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ।
So cross over the terrifying world-ocean, meditating in remembrance on the Lord, Har, Har; all wishes shall be fulfilled.
भवजलु तरिआ हरि हरि सिमरिआ सगल मनोरथ पूरे ॥
ਮਹਾਬਿਕਾਰਗਏਸੁਖਉਪਜੇਬਾਜੇਅਨਹਦਤੂਰੇ
(ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ।
Even the worst corruption is taken away; peace wells up, and the unstruck celestial harmony vibrates and resounds.
महा बिकार गए सुख उपजे बाजे अनहद तूरे ॥
ਮਨਬਾਂਛਤਫਲਪਾਏਸਗਲੇਕੁਦਰਤਿਕੀਮਅਪਾਰਗਿ
(ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
All the fruits of the mind's desires are obtained; His creative power is infinitely valuable.
मन बांछत फल पाए सगले कुदरति कीम अपारगि ॥
ਕਹੁਨਾਨਕਪ੍ਰਭਕਿਰਪਾਕੀਜੈਮਨੁਸਦਾਚਲੈਤੇਰੈਮਾਰਗਿ॥੩॥
ਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ ॥੩॥
Says Nanak, please be Merciful to me, God, that my mind may follow Your Path forever. ||3||
कहु नानक प्रभ किरपा कीजै मनु सदा चलै तेरै मारगि ॥३॥
ਏਹੋਵਰੁਏਹਾਵਡਿਆਈਇਹੁਧਨੁਹੋਇਵਡਭਾਗਾਰਾਮ
ਹੇ ਭਾਈ! ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ।
This opportunity, this glorious greatness, this blessing and wealth, come by great good fortune.
एहो वरु एहा वडिआई इहु धनु होइ वडभागा राम ॥
ਏਹੋਰੰਗੁਏਹੋਰਸਭੋਗਾਹਰਿਚਰਣੀਮਨੁਲਾਗਾਰਾਮ
ਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ, (ਜੋ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ,
These pleasures, these delightful enjoyments, come when my mind is attached to the Lord's Feet.
एहो रंगु एहो रस भोगा हरि चरणी मनु लागा राम ॥
ਮਨੁਲਾਗਾਚਰਣੇਪ੍ਰਭਕੀਸਰਣੇਕਰਣਕਾਰਣਗੋਪਾਲਾ
(ਜੋ ਉਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ।
My mind is attached to God's Feet; I seek His Sanctuary. He is the Creator, the Cause of causes, the Cherisher of the world.
मनु लागा चरणे प्रभ की सरणे करण कारण गोपाला ॥
ਸਭੁਕਿਛੁਤੇਰਾਤੂਪ੍ਰਭੁਮੇਰਾਮੇਰੇਠਾਕੁਰਦੀਨਦਇਆਲਾ
ਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤ (ਅਸੀਂ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ।
Everything is Yours; You are my God, O my Lord and Master, Merciful to the meek.
सभु किछु तेरा तू प्रभु मेरा मेरे ठाकुर दीन दइआला ॥
ਮੋਹਿਨਿਰਗੁਣਪ੍ਰੀਤਮਸੁਖਸਾਗਰਸੰਤਸੰਗਿਮਨੁਜਾਗਾ
ਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! (ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ।
I am worthless, O my Beloved, ocean of peace. In the Saints' Congregation, my mind is awakened.
मोहि निरगुण प्रीतम सुख सागर संतसंगि मनु जागा ॥
ਕਹੁਨਾਨਕਪ੍ਰਭਿਕਿਰਪਾਕੀਨੑੀਚਰਣਕਮਲਮਨੁਲਾਗਾ॥੪॥੩॥੬॥
ਨਾਨਕ ਆਖਦਾ ਹੈ- ਹੇ ਪ੍ਰਭੂ! (ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ ॥੪॥੩॥੬॥
Says Nanak, God has been Merciful to me; my mind is attached to His Lotus Feet. ||4||3||6||
कहु नानक प्रभि किरपा कीनी चरण कमल मनु लागा ॥४॥३॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ