GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 823
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਮਨਕਿਆਕਹਤਾਹਉਕਿਆਕਹਤਾ
ਹੇ ਮਨ! ਤੂੰ ਕੀਹ ਕਹਿ ਰਿਹਾ ਹੈਂ? ਹੇ ਜੀਵ! ਤੂੰ ਕੀਹ ਆਖਦਾ ਹੈਂ?
What does the mind say? What can I say?
मन किआ कहता हउ किआ कहता ॥
ਜਾਨਪ੍ਰਬੀਨਠਾਕੁਰਪ੍ਰਭਮੇਰੇਤਿਸੁਆਗੈਕਿਆਕਹਤਾ॥੧॥ਰਹਾਉ
ਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ (ਠੱਗੀ-ਫ਼ਰੇਬ ਦੀ) ਗੱਲ ਨਹੀਂ ਆਖੀ ਜਾ ਸਕਦੀ ॥੧॥ ਰਹਾਉ ॥
You are wise and all-knowing, O God, my Lord and Master; what can I say to You? ||1||Pause||
जान प्रबीन ठाकुर प्रभ मेरे तिसु आगै किआ कहता ॥१॥ रहाउ ॥
ਅਨਬੋਲੇਕਉਤੁਹੀਪਛਾਨਹਿਜੋਜੀਅਨਮਹਿਹੋਤਾ
ਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ।
You know even what is not said, whatever is in the soul.
अनबोले कउ तुही पछानहि जो जीअन महि होता ॥
ਰੇਮਨਕਾਇਕਹਾਲਉਡਹਕਹਿਜਉਪੇਖਤਹੀਸੰਗਿਸੁਨਤਾ॥੧॥
ਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪਰਮਾਤਮਾ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ ॥੧॥
O mind, why do you deceive others? How long will you do this? The Lord is with you; He hears and sees everything. ||1||
रे मन काइ कहा लउ डहकहि जउ पेखत ही संगि सुनता ॥१॥
ਐਸੋਜਾਨਿਭਏਮਨਿਆਨਦਆਨਬੀਓਕਰਤਾ
ਹੇ ਭਾਈ! ਇਹ ਜਾਣ ਕੇ ਕਿ, ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ।
Knowing this, my mind has become blissful; there is no other Creator.
ऐसो जानि भए मनि आनद आन न बीओ करता ॥
ਕਹੁਨਾਨਕਗੁਰਭਏਦਇਆਰਾਹਰਿਰੰਗੁਕਬਹੂਲਹਤਾ॥੨॥੮॥੯੪॥
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ (ਉਸ ਦੇ ਦਿਲ ਵਿਚੋਂ) ਪਰਮਾਤਮਾ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ ॥੨॥੮॥੯੪॥
Says Nanak, the Guru has become kind to me; my love for the Lord shall never wear off. ||2||8||94||
कहु नानक गुर भए दइआरा हरि रंगु न कबहू लहता ॥२॥८॥९४॥
WWW.GURBANI.WORLD
ਪਿਛਲਾ Share ਹੋਮ Save ਅਗਲਾ