ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਸੰਤਸਰਣਿਸੰਤਟਹਲਕਰੀ॥
ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ,
I seek the Sanctuary of the Saints, and I serve the Saints.
संत सरणि संत टहल करी ॥
ਧੰਧੁਬੰਧੁਅਰੁਸਗਲਜੰਜਾਰੋਅਵਰਕਾਜਤੇਛੂਟਿਪਰੀ॥੧॥ਰਹਾਉ॥
(ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ ॥
I am rid of all worldly concerns, bonds, entanglements and other affairs. ||1||Pause||
धंधु बंधु अरु सगल जंजारो अवर काज ते छूटि परी ॥१॥ रहाउ ॥
ਸੂਖਸਹਜਅਰੁਘਨੋਅਨੰਦਾਗੁਰਤੇਪਾਇਓਨਾਮੁਹਰੀ॥
ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)।
I have obtained peace, poise and great bliss from the Guru, through the Lord's Name.
सूख सहज अरु घनो अनंदा गुर ते पाइओ नामु हरी ॥
ਐਸੋਹਰਿਰਸੁਬਰਨਿਨਸਾਕਉਗੁਰਿਪੂਰੈਮੇਰੀਉਲਟਿਧਰੀ॥੧॥
ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥
Such is the sublime essence of the Lord, that I cannot describe it. The Perfect Guru has turned me away from the world. ||1||
ऐसो हरि रसु बरनि न साकउ गुरि पूरै मेरी उलटि धरी ॥१॥
ਪੇਖਿਓਮੋਹਨੁਸਭਕੈਸੰਗੇਊਨਨਕਾਹੂਸਗਲਭਰੀ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ।
I behold the Fascinating Lord with everyone. No one is without Him - He is pervading everywhere.
पेखिओ मोहनु सभ कै संगे ऊन न काहू सगल भरी ॥
ਪੂਰਨਪੂਰਿਰਹਿਓਕਿਰਪਾਨਿਧਿਕਹੁਨਾਨਕਮੇਰੀਪੂਰੀਪਰੀ॥੨॥੭॥੯੩॥
ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਨਾਨਕ ਆਖਦਾ ਹੈ- (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥
The Perfect Lord, the treasure of mercy, is permeating everywhere. Says Nanak, I am fully fulfilled. ||2||7||93||
पूरन पूरि रहिओ किरपा निधि कहु नानक मेरी पूरी परी ॥२॥७॥९३॥
WWW.GURBANI.WORLD