GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 642
Display Settings
Translations
ਪਉੜੀ
Pauree:
पउड़ी ॥
ਤੂਆਪੇਸਿਸਟਿਕਰਤਾਸਿਰਜਣਹਾਰਿਆ
ਹੇ ਸਿਰਜਣਹਾਰ! ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈਂ;
You Yourself are the Creator, the Fashioner of the world.
तू आपे सिसटि करता सिरजणहारिआ ॥
ਤੁਧੁਆਪੇਖੇਲੁਰਚਾਇਤੁਧੁਆਪਿਸਵਾਰਿਆ
(ਸੰਸਾਰ-ਰੂਪ) ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈ; ਸੰਸਾਰ ਰਚਣ ਵਾਲਾ ਤੂੰ ਆਪ ਹੈਂ।
You Yourself have arranged the play, and You Yourself arrange it.
तुधु आपे खेलु रचाइ तुधु आपि सवारिआ ॥
ਦਾਤਾਕਰਤਾਆਪਿਆਪਿਭੋਗਣਹਾਰਿਆ
ਇਸ ਨੂੰ ਦਾਤਾਂ ਬਖ਼ਸ਼ਣ ਵਾਲਾ ਭੀ ਤੂੰ ਆਪ ਹੀ ਹੈਂ, ਉਹਨਾਂ ਦਾਤਾਂ ਨੂੰ ਭੋਗਣ ਵਾਲਾ ਭੀ ਤੂੰ ਹੀ ਹੈਂ;
You Yourself are the Giver and the Creator; You Yourself are the Enjoyer.
दाता करता आपि आपि भोगणहारिआ ॥
ਸਭੁਤੇਰਾਸਬਦੁਵਰਤੈਉਪਾਵਣਹਾਰਿਆ
ਹੇ (ਜਗਤ ਨੂੰ) ਪੈਦਾ ਕਰਨ ਵਾਲੇ! ਸਭ ਥਾਈਂ ਤੇਰੀ ਜੀਵਨ-ਰੌ ਵਰਤ ਰਹੀ ਹੈ।
The Word of Your Shabad is pervading everywhere, O Creator Lord.
सभु तेरा सबदु वरतै उपावणहारिआ ॥
ਹਉਗੁਰਮੁਖਿਸਦਾਸਲਾਹੀਗੁਰਕਉਵਾਰਿਆ॥੧॥
(ਪਰ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਦੇ ਸਨਮੁਖ ਹੋ ਕੇ ਤੇਰੀ ਸਿਫ਼ਤ-ਸਾਲਾਹ ਸਦਾ ਕਰ ਸਕਦਾ ਹਾਂ ॥੧॥
As Gurmukh, I ever praise the Lord; I am a sacrifice to the Guru. ||1||
हउ गुरमुखि सदा सलाही गुर कउ वारिआ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ