ਮਃ੪॥
Fourth Mahalaa:
मः ४ ॥
ਸੋਰਠਿਤਾਮਿਸੁਹਾਵਣੀਜਾਹਰਿਨਾਮੁਢੰਢੋਲੇ॥
ਸੋਰਠਿ ਰਾਗਣੀ ਤਦੋਂ ਸੋਹਣੀ ਹੈ, ਜੇ (ਇਸ ਦੀ ਰਾਹੀਂ ਜੀਵ-ਇਸਤ੍ਰੀ) ਹਰੀ ਦੇ ਨਾਮ ਦੀ ਖੋਜ ਕਰੇ,
Sorat'h is beautiful only when it leads the soul-bride to seek the Lord's Name.
सोरठि तामि सुहावणी जा हरि नामु ढंढोले ॥
ਗੁਰਪੁਰਖੁਮਨਾਵੈਆਪਣਾਗੁਰਮਤੀਹਰਿਹਰਿਬੋਲੇ॥
ਆਪਣੇ ਵੱਡੇ ਪਤੀ ਹਰੀ ਨੂੰ ਪ੍ਰਸੰਨ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇ;
She pleases her Guru and God; under Guru's Instruction, she speaks the Name of the Lord, Har, Har.
गुर पुरखु मनावै आपणा गुरमती हरि हरि बोले ॥
ਹਰਿਪ੍ਰੇਮਿਕਸਾਈਦਿਨਸੁਰਾਤਿਹਰਿਰਤੀਹਰਿਰੰਗਿਚੋਲੇ॥
ਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ (ਸਰੀਰ-ਰੂਪ) ਚੋਲੇ ਨੂੰ ਹਰੀ ਦੇ ਰੰਗ ਵਿਚ ਰੰਗੀ ਰੱਖੇ।
She is attracted to the Lord's Name, day and night, and her body is drenched in the color of the Love of the Lord, Har, Har.
हरि प्रेमि कसाई दिनसु राति हरि रती हरि रंगि चोले ॥
ਹਰਿਜੈਸਾਪੁਰਖੁਨਲਭਈਸਭੁਦੇਖਿਆਜਗਤੁਮੈਟੋਲੇ॥
ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਜਿਹਾ ਕੋਈ ਪੁਰਖ ਨਹੀਂ ਲੱਭਾ।
No other being like the Lord God can be found; I have looked and searched over the whole world.
हरि जैसा पुरखु न लभई सभु देखिआ जगतु मै टोले ॥
ਗੁਰਿਸਤਿਗੁਰਿਨਾਮੁਦ੍ਰਿੜਾਇਆਮਨੁਅਨਤਨਕਾਹੂਡੋਲੇ॥
ਗੁਰੂ ਸਤਿਗੁਰੂ ਨੇ ਹਰੀ ਦਾ ਨਾਮ (ਮੇਰੇ ਹਿਰਦੇ ਵਿਚ) ਦ੍ਰਿੜ੍ਹ ਕੀਤਾ ਹੈ, (ਇਸ ਕਰ ਕੇ ਹੁਣ) ਮੇਰਾ ਮਨ ਕਿਧਰੇ ਡੋਲਦਾ ਨਹੀਂ;
The Guru, the True Guru, has implanted the Naam within me; my mind does not waver any more.
गुरि सतिगुरि नामु द्रिड़ाइआ मनु अनत न काहू डोले ॥
ਜਨੁਨਾਨਕੁਹਰਿਕਾਦਾਸੁਹੈਗੁਰਸਤਿਗੁਰਕੇਗੋਲਗੋਲੇ॥੨॥
ਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਿਗੁਰੂ ਦੇ ਦਾਸਾਂ ਦਾ ਦਾਸ ਹੈ ॥੨॥
Servant Nanak is the Lord's slave, the slave of the slaves of the Guru, the True Guru. ||2||
जनु नानकु हरि का दासु है गुर सतिगुर के गोल गोले ॥२॥
WWW.GURBANI.WORLD