ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਗੁਰਿਪੂਰੈਮੇਰੀਰਾਖਿਲਈ॥
(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।
The Perfect Guru has saved me.
गुरि पूरै मेरी राखि लई ॥
ਅੰਮ੍ਰਿਤਨਾਮੁਰਿਦੇਮਹਿਦੀਨੋਜਨਮਜਨਮਕੀਮੈਲੁਗਈ॥੧॥ਰਹਾਉ॥
ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ॥੧॥ ਰਹਾਉ ॥
He has enshrined the Ambrosial Name of the Lord within my heart, and the filth of countless incarnations has been washed away. ||1||Pause||
अंम्रित नामु रिदे महि दीनो जनम जनम की मैलु गई ॥१॥ रहाउ ॥
ਨਿਵਰੇਦੂਤਦੁਸਟਬੈਰਾਈਗੁਰਪੂਰੇਕਾਜਪਿਆਜਾਪੁ॥
ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ।
The demons and wicked enemies are driven out, by meditating, and chanting the Chant of the Perfect Guru.
निवरे दूत दुसट बैराई गुर पूरे का जपिआ जापु ॥
ਕਹਾਕਰੈਕੋਈਬੇਚਾਰਾਪ੍ਰਭਮੇਰੇਕਾਬਡਪਰਤਾਪੁ॥੧॥
ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ ॥੧॥
What can any wretched creature do to me? The radiance of my God is gloriously great. ||1||
कहा करै कोई बेचारा प्रभ मेरे का बड परतापु ॥१॥
ਸਿਮਰਿਸਿਮਰਿਸਿਮਰਿਸੁਖੁਪਾਇਆਚਰਨਕਮਲਰਖੁਮਨਮਾਹੀ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ।
Meditating, meditating, meditating in remembrance, I have found peace; I have enshrined His Lotus Feet within my mind.
सिमरि सिमरि सिमरि सुखु पाइआ चरन कमल रखु मन माही ॥
ਤਾਕੀਸਰਨਿਪਰਿਓਨਾਨਕਦਾਸੁਜਾਤੇਊਪਰਿਕੋਨਾਹੀ॥੨॥੧੨॥੯੮॥
ਹੇ ਭਾਈ! (ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ ॥੨॥੧੨॥੯੮॥
Slave Nanak has entered His Sanctuary; there is none above Him. ||2||12||98||
ता की सरनि परिओ नानक दासु जा ते ऊपरि को नाही ॥२॥१२॥९८॥
WWW.GURBANI.WORLD