GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 823
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਮਨਤਨਰਸਨਾਹਰਿਚੀਨੑਾ
ਮੇਰੇ ਮਨ ਮੇਰੇ ਤਨ ਮੇਰੀ ਜੀਭ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ।
With my mind, body and tongue, I remember the Lord.
मन तन रसना हरि चीना ॥
ਭਏਅਨੰਦਾਮਿਟੇਅੰਦੇਸੇਸਰਬਸੂਖਮੋਕਉਗੁਰਿਦੀਨੑਾ॥੧॥ਰਹਾਉ
(ਹੇ ਭਾਈ! ਮੇਰੇ) ਗੁਰੂ ਨੇ ਮੈਨੂੰ ਸਾਰੇ (ਹੀ) ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ॥੧॥ ਰਹਾਉ ॥
I am in ecstasy, and my anxieties are dispelled; the Guru has blessed me with total peace. ||1||Pause||
भए अनंदा मिटे अंदेसे सरब सूख मो कउ गुरि दीना ॥१॥ रहाउ ॥
ਇਆਨਪਤੇਸਭਭਈਸਿਆਨਪਪ੍ਰਭੁਮੇਰਾਦਾਨਾਬੀਨਾ
ਹੇ ਭਾਈ! ਬੇ-ਸਮਝੀ ਦੇ ਥਾਂ ਹੁਣ ਮੇਰੇ ਅੰਦਰ ਅਕਲਮੰਦੀ ਹੀ ਪੈਦਾ ਹੋ ਗਈ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਪਰਮਾਤਮਾ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਹੈ (ਸਭ ਦੇ ਕੀਤੇ ਕੰਮ) ਵੇਖਣ ਵਾਲਾ ਹੈ।
My ignorance has been totally transformed into wisdom. My God is wise and all-knowing.
इआनप ते सभ भई सिआनप प्रभु मेरा दाना बीना ॥
ਹਾਥਦੇਇਰਾਖੈਅਪਨੇਕਉਕਾਹੂਕਰਤੇਕਛੁਖੀਨਾ॥੧॥
(ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ ॥੧॥
Giving me His Hand, He saved me, and now no one can harm me at all. ||1||
हाथ देइ राखै अपने कउ काहू न करते कछु खीना ॥१॥
ਬਲਿਜਾਵਉਦਰਸਨਸਾਧੂਕੈਜਿਹਪ੍ਰਸਾਦਿਹਰਿਨਾਮੁਲੀਨਾ
ਹੇ ਭਾਈ! ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ।
I am a sacrifice to the Blessed Vision of the Holy; by their Grace, I contemplate the Lord's Name.
बलि जावउ दरसन साधू कै जिह प्रसादि हरि नामु लीना ॥
ਕਹੁਨਾਨਕਠਾਕੁਰਭਾਰੋਸੈਕਹੂਮਾਨਿਓਮਨਿਛੀਨਾ॥੨॥੧੧॥੯੭॥
ਨਾਨਕ ਆਖਦਾ ਹੈ- (ਹੁਣ) ਪਰਮਾਤਮਾ ਦੇ ਭਰੋਸੇ ਤੇ ਕਿਸੇ ਹੋਰ (ਆਸਰੇ) ਨੂੰ ਇਕ ਛਿਨ ਵਾਸਤੇ ਭੀ ਮੈਂ ਆਪਣੇ ਮਨ ਵਿਚ ਨਹੀਂ ਮੰਨਦਾ ॥੨॥੧੧॥੯੭॥
Says Nanak, I place my faith in my Lord and Master; within my mind, I do not believe in any other, even for an instant. ||2||11||97||
कहु नानक ठाकुर भारोसै कहू न मानिओ मनि छीना ॥२॥११॥९७॥
WWW.GURBANI.WORLD
ਪਿਛਲਾ Share ਹੋਮ Save ਅਗਲਾ