GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ
ਅੰਗ 814
Display Settings
Translations
ਬਿਲਾਵਲੁਮਹਲਾ
Bilaaval, Fifth Mahalaa:
बिलावलु महला ५ ॥
ਭੈਤੇਉਪਜੈਭਗਤਿਪ੍ਰਭਅੰਤਰਿਹੋਇਸਾਂਤਿ
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਿਰਮਲ ਡਰ ਹਿਰਦੇ ਵਿਚ ਪੈਦਾ ਹੋ ਜਾਂਦਾ ਹੈ, ਉਸ) ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ।
From the Fear of God, devotion wells up, and deep within, there is peace.
भै ते उपजै भगति प्रभ अंतरि होइ सांति ॥
ਨਾਮੁਜਪਤਗੋਵਿੰਦਕਾਬਿਨਸੈਭ੍ਰਮਭ੍ਰਾਂਤਿ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ ॥੧॥
Chanting the Name of the Lord of the Universe, doubt and delusions are dispelled. ||1||
नामु जपत गोविंद का बिनसै भ्रम भ्रांति ॥१॥
ਗੁਰੁਪੂਰਾਜਿਸੁਭੇਟਿਆਤਾਕੈਸੁਖਿਪਰਵੇਸੁ
ਹੇ ਭਾਈ! ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ।
One who meets with the Perfect Guru, is blessed with peace.
गुरु पूरा जिसु भेटिआ ता कै सुखि परवेसु ॥
ਮਨਕੀਮਤਿਤਿਆਗੀਐਸੁਣੀਐਉਪਦੇਸੁ॥੧॥ਰਹਾਉ
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, (ਯਕੀਨ ਜਾਣੋ ਕਿ) ਉਸ (ਮਨੁੱਖ) ਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ ॥੧॥ ਰਹਾਉ ॥
So renounce the intellectual cleverness of your mind, and listen to the Teachings. ||1||Pause||
मन की मति तिआगीऐ सुणीऐ उपदेसु ॥१॥ रहाउ ॥
ਸਿਮਰਤਸਿਮਰਤਸਿਮਰੀਐਸੋਪੁਰਖੁਦਾਤਾਰੁ
ਹੇ ਭਾਈ! ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ।
Meditate, meditate, meditate in remembrance on the Primal Lord, the Great Giver.
सिमरत सिमरत सिमरीऐ सो पुरखु दातारु ॥
ਮਨਤੇਕਬਹੁਵੀਸਰੈਸੋਪੁਰਖੁਅਪਾਰੁ॥੨॥
(ਹੇ ਭਾਈ! ਖ਼ਿਆਲ ਰੱਖ ਕਿ) ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ ॥੨॥
May I never forget that Primal, Infinite Lord from my mind. ||2||
मन ते कबहु न वीसरै सो पुरखु अपारु ॥२॥
ਚਰਨਕਮਲਸਿਉਰੰਗੁਲਗਾਅਚਰਜਗੁਰਦੇਵ
ਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ।
I have enshrined love for the Lotus Feet of the Wondrous Divine Guru.
चरन कमल सिउ रंगु लगा अचरज गुरदेव ॥
ਜਾਕਉਕਿਰਪਾਕਰਹੁਪ੍ਰਭਤਾਕਉਲਾਵਹੁਸੇਵ॥੩॥
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ ॥੩॥
One who is blessed by Your Mercy, God, is committed to Your service. ||3||
जा कउ किरपा करहु प्रभ ता कउ लावहु सेव ॥३॥
ਨਿਧਿਨਿਧਾਨਅੰਮ੍ਰਿਤੁਪੀਆਮਨਿਤਨਿਆਨੰਦ
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ।
I drink in the Ambrosial Nectar, the treasure of wealth, and my mind and body are in bliss.
निधि निधान अंम्रितु पीआ मनि तनि आनंद ॥
ਨਾਨਕਕਬਹੁਵੀਸਰੈਪ੍ਰਭਪਰਮਾਨੰਦ॥੪॥੨੪॥੫੪॥
ਹੇ ਨਾਨਕ! (ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ ॥੪॥੨੪॥੫੪॥
Nanak never forgets God, the Lord of supreme bliss. ||4||24||54||
नानक कबहु न वीसरै प्रभ परमानंद ॥४॥२४॥५४॥
WWW.GURBANI.WORLD
ਪਿਛਲਾ Share ਹੋਮ Save ਅਗਲਾ